ਸਿਵਲ ਏਅਰਪੋਰਟ ਬਠਿੰਡਾ ਵਿਖੇ ਯਾਤਰੀ ਸੇਵਾ ਦਿਵਸ ਮਨਾਉਣ ਦਾ ਫੈਸਲਾ
ਅਸ਼ੋਕ ਵਰਮਾ
ਬਠਿੰਡਾ, 16 ਸਤੰਬਰ 2025 : ਭਾਰਤੀ ਹਵਾਈ ਜਹਾਜ਼ ਅਥਾਰਟੀ ਵਲੋਂ ਦੇਸ਼ ਭਰ ਦੇ ਆਪਣੇ ਸਾਰੇ ਹਵਾਈ ਅੱਡਿਆਂ 'ਤੇ 17 ਸਤੰਬਰ 2025 ਨੂੰ ਯਾਤਰੀ ਸੇਵਾ ਦਿਵਸ ਮਨਾਇਆ ਜਾਵੇਗਾ। ਇਸ ਮੌਕੇ ਸੱਭਿਆਚਾਰਕ ਪੇਸ਼ਕਾਰੀਆਂ, ਕੁਇਜ਼ ਮੁਕਾਬਲੇ ਆਦਿ ਕਰਵਾਏ ਜਾਣਗੇ। ਇਹ ਜਾਣਕਾਰੀ ਸਿਵਲ ਏਅਰਪੋਰਟ ਵਿਰਕ ਕਲਾਂ (ਬਠਿੰਡਾ) ਦੇ ਡਾਇਰੈਕਟਰ ਸ਼ਾਵਰ ਮੱਲ ਸਿੰਗਾਰੀਆ ਨੇ ਸਾਂਝੀ ਕੀਤੀ।
ਇਸ ਮੌਕੇ ਉਨ੍ਹਾਂ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਯਾਤਰੀ ਸੇਵਾ ਦਿਵਸ ਦੌਰਾਨ ਹੋਰ ਸਰਗਰਮੀਆਂ ਤੋਂ ਇਲਾਵਾ "ਇੱਕ ਪੇੜ ਮਾਂ ਦੇ ਨਾਮ" ਘਟਨਾ 'ਤੇ ਆਧਾਰਿਤ ਰੁੱਖਾ ਨੂੰ ਲਗਾਉਣ ਤੇ ਉਨ੍ਹਾਂ ਦੀ ਸਾਂਭ-ਸੰਭਾਲ ਲਈ ਜਾਣੂ ਕਰਵਾਇਆ ਜਾਵੇਗਾ।
ਉਨ੍ਹਾਂ ਇਹ ਵੀ ਦੱਸਿਆ ਕਿ ਇਸ ਦੌਰਾਨ ਜਹਾਜ਼ ਦੇ ਖੇਤਰ ਵਿੱਚ ਕਰੀਅਰ ਦੇ ਮੌਕੇ 'ਤੇ ਵਿਦਿਆਰਥੀਆਂ ਦੇ ਨਾਲ ਗੱਲਬਾਤ ਸੈਸ਼ਨ ਤੋਂ ਇਲਾਵਾ ਮਹਿਮਾਨਾਂ ਲਈ ਸਿਹਤ ਤੇ ਨੇਤਰ ਜਾਂਚ ਕਰਵਾਈ ਜਾਵੇਗੀ।