ਡਰਾਈਵਰਾਂ ਦੀ NGO ਵੀ ਹੜ੍ਹਾਂ ਦੀ ਮਦਦ 'ਚ ਰੁੱਝੀ, ਅਜਨਾਲਾ ਹਲਕੇ 'ਚ ਪੀੜ੍ਹਤਾਂ ਨੂੰ ਰਾਹਤ ਸਮਗਰੀ ਵੰਡੀ
ਬਾਬੂਸ਼ਾਹੀ ਨੈੱਟਵਰਕ
ਅੰਮ੍ਰਿਤਸਰ, 15 ਸਤੰਬਰ 2025- ਪੰਜਾਬ ਅਤੇ ਚੰਡੀਗੜ੍ਹ ਦੇ ਡਰਾਈਵਰਾਂ ਵੱਲੋਂ ਕਾਇਮ ਕੀਤੀ ਗਈ ਐਨਜੀਓ ਡਰਾਈਵਰ ਹੈਲਪ ਟੀਮ ਚੰਡੀਗੜ੍ਹ ਦੇ ਵੱਲੋਂ ਹੜ ਪ੍ਰਭਾਵਿਤ ਇਲਾਕਿਆਂ ਦੇ ਲਈ ਹੁਣ ਆਪਣੀ ਸੇਵਾ ਸ਼ੁਰੂ ਕਰ ਦਿੱਤੀ ਹੈ। ਐਨਜੀਓ ਦੇ ਵੱਲੋਂ ਜਿੱਥੇ ਵੱਡੇ ਪੱਧਰ ਤੇ ਲੋਕਾਂ ਦੀ ਸੇਵਾ ਕੀਤੀ ਜਾ ਰਹੀ ਹੈ, ਉਥੇ ਹੀ ਜਰੂਰਤਮੰਦ ਵਸਤੂਆਂ ਡਰਾਈਵਰਾਂ ਦੇ ਵੱਲੋਂ ਹੜ ਪੀੜਤਾਂ ਤੱਕ ਪਹੁੰਚਾਈਆਂ ਜਾ ਰਹੀਆਂ ਹਨ।
ਇਸ ਐਨਜੀਓ ਦੇ ਬੁਲਾਰੇ ਪ੍ਰਦੀਪ ਸ਼ਰਮਾ ਨੇ ਦੱਸਿਆ ਕਿ 14 ਸਤੰਬਰ ਨੂੰ ਅੰਮ੍ਰਿਤਸਰ ਦੀ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਅਤੇ ਏਡੀਸੀ ਅਮਨਦੀਪ ਕੌਰ ਦੇ ਸਹਿਯੋਗ ਨਾਲ ਪਿੰਡ ਚੱਕ ਔਲ ਵਿਖੇ ਹੜ੍ਹ ਪੀੜ੍ਹਤਾਂ ਨੂੰ ਰਾਹਤ ਸਮੱਗਰੀ ਵੰਡੀ ਗਈ। ਇਸ ਮੌਕੇ ਇਲਾਕੇ ਦੇ ਤਹਿਸੀਲਦਾਰ ਅਮਿਤਾਬ ਤਿਵਾੜੀ ਅਤੇ ਪੰਜਾਬ ਤੋਂ ਰਾਜ ਸਭਾ ਮੈਂਬਰ ਅਤੇ ਸਨ ਫ਼ਾਉਡੇਸ਼ਨ ਦੇ ਮੁਖੀ ਵਿਕਰਮਜੀਤ ਸਿੰਘ ਸਾਹਨੀ ਅਤੇ ਉਨ੍ਹਾਂ ਦੇ ਸਾਥੀ ਵੀ ਮੌਜੂਦ ਸਨ। ਡਰਾਈਵਰ ਐਨਜੀਓ ਦੇ ਮੋਹਰੀਆਂ ਵਿੱਚ ਪ੍ਰਦੀਪ ਸ਼ਰਮਾ ਤੋਂ ਇਲਾਵਾ ਅਰਜੁਨ ਸਿੰਘ, ਡਿੰਪਲ ਸਿੰਘ, ਪ੍ਰਵੀਨ ਸੋਨੀ ਅਤੇ ਅਜੇ ਸਿੰਘ ਹਾਜ਼ਰ ਸਨ।
ਵੰਡੇ ਹੋਏ ਸਮਾਨ ਦੀ ਸੂਚੀ ਇਸ ਪ੍ਰਕਾਰ ਹੈ...
Blanket 100
Gents lower 100
Female lower 100
Gents t.shirt 100
Female t.shart 100
Kids wear mix 200
