ਦੌਲਤਪੁਰ ਵਿਖੇ ਵੱਡੀ ਨਦੀ 'ਤੇ ਅਸਥਾਈ ਡਾਇਵਰਜ਼ਨ ਕੁਝ ਦਿਨਾਂ ਲਈ ਬੰਦ
-ਬਦਲਵੇਂ ਰਸਤੇ ਅਰਬਨ ਅਸਟੇਟ ਫੇਜ਼-2 ਸਾਧੂ ਬੇਲਾ ਰੋਡ-ਮਹਿਮੂਦਪੁਰ ਅਰਾਈਆਂ-ਦੌਲਤਪੁਰ ਦੀ ਵਰਤੋਂ ਕਰਨ ਲੋਕ
ਪਟਿਆਲਾ, 1 ਸਤੰਬਰ:
ਜ਼ਿਲ੍ਹਾ ਪ੍ਰਸ਼ਾਸਨ, ਪਟਿਆਲਾ ਨੇ ਸੂਚਿਤ ਕੀਤਾ ਹੈ ਕਿ ਲਗਾਤਾਰ ਬਾਰਿਸ਼ ਕਾਰਨ, ਦੌਲਤਪੁਰ ਵਿਖੇ ਵੱਡੀ ਨਦੀ 'ਤੇ ਬਣੇ ਅਸਥਾਈ ਡਾਇਵਰਜ਼ਨ 'ਤੇ ਪਾਣੀ ਦੇ ਵਹਿਣ ਕਰਕੇ ਸਥਿਤੀ ਨੂੰ ਦੇਖਦੇ ਹੋਏ, ਇਸ ਡਾਇਵਰਜ਼ਨ ਨੂੰ ਅਗਲੇ ਕੁਝ ਦਿਨਾਂ ਲਈ ਬੰਦ ਕਰ ਦਿੱਤਾ ਗਿਆ ਹੈ।
ਕਾਰਜਕਾਰੀ ਇੰਜੀਨੀਅਰ (ਸਿਵਲ), ਪੰਜਾਬ ਮੰਡੀ ਬੋਰਡ, ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਡਾਇਵਰਜ਼ਨ ਦੀ ਮਿੱਟੀ ਨਰਮ ਅਤੇ ਅਸਥਿਰ ਹੋ ਗਈ ਹੈ, ਜਿਸ ਨਾਲ ਯਾਤਰੀਆਂ ਲਈ ਸੁਰੱਖਿਆ ਜੋਖਮ ਪੈਦਾ ਹੋ ਗਿਆ ਹੈ। ਇਸ ਲਈ, ਜਨਤਕ ਸੁਰੱਖਿਆ ਦੇ ਹਿੱਤ ਵਿੱਚ, ਡਾਇਵਰਜ਼ਨ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕਰ ਦਿੱਤਾ ਗਿਆ ਹੈ ਜਦੋਂ ਤੱਕ ਬਾਰਿਸ਼ ਘੱਟ ਨਹੀਂ ਜਾਂਦੀ ਅਤੇ ਹਾਲਾਤ ਸਥਿਰ ਨਹੀਂ ਹੋ ਜਾਂਦੇ, ਜਿਸ ਵਿੱਚ ਲਗਭਗ 4-5 ਦਿਨ ਲੱਗਣ ਦੀ ਉਮੀਦ ਹੈ।
ਉਨ੍ਹਾਂ ਨੇ ਇਸ ਰਸਤੇ ਵਿੱਚੋਂ ਲੰਘਣ ਵਾਲੇ ਰਾਹਗੀਰਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਬਦਲਵੇਂ ਰਸਤੇ ਅਰਬਨ ਅਸਟੇਟ ਫੇਜ਼-2 - ਸਾਧੂ ਬੇਲਾ ਰੋਡ - ਮਹਿਮੂਦਪੁਰ ਅਰਾਈਆਂ - ਦੌਲਤਪੁਰ ਰਾਹੀਂ ਦੌਲਤਪੁਰ ਜਾਣ ਵਾਲੇ ਰਸਤੇ ਦੀ ਵਰਤੋਂ ਕਰਨ। ਉਨ੍ਹਾਂ ਲੋਕਾਂ ਦੀ ਸੁਰੱਖਿਆ ਲਈ ਸਹਿਯੋਗ ਦੀ ਮੰਗ ਕੀਤੀ ਹੈ।