ਸਰਕਾਰੀ ਬੱਸ ਅਤੇ ਐਕਟਿਵਾ ਦੀ ਟੱਕਰ- ਬੱਸ ਦਾ ਡਰਾਈਵਰ ਜ਼ਖ਼ਮੀਆਂ ਨੂੰ ਲੈ ਕੇ ਪੁੱਜਿਆ ਹਸਪਤਾਲ
ਦੁਰਘਟਨਾ ਤੋਂ ਬਾਅਦ ਸਰਕਾਰੀ ਬੱਸ ਦਾ ਡਰਾਈਵਰ ਦੌੜਨ ਦੀ ਬਜਾਏ ਜਖਮੀਆਂ ਨੂੰ ਆਪ ਲੈ ਗਿਆ ਹਸਪਤਾਲ
ਬੱਸ ਤੇ ਸਕੂਟਰੀ ਦੀ ਟੱਕਰ ਦੌਰਾਨ ਪਤੀ ਪਤਨੀ ਜਖਮੀ
ਰੋਹਿਤ ਗੁਪਤਾ
ਗੁਰਦਾਸਪੁਰ 30 ਜੁਲਾਈ 2025- ਅਕਸਰ ਹੀ ਦੇਖਿਆ ਜਾਂਦਾ ਹੈ ਕਿ ਜਦੋਂ ਕਿਸੇ ਬੱਸ ਜਾਂ ਹੋਰ ਵੱਡੀ ਗੱਡੀ ਦਾ ਨਾਲ ਕਿਸੇ ਦੋਪਹੀਆ ਵਾਹਨ ਜਾਂ ਛੋਟੀ ਗੱਡੀ ਦਾ ਐਕਸੀਡੈਂਟ ਹੋ ਜਾਂਦਾ ਹੈ ਤਾਂ ਦੁਰਘਟਨਾ ਤੋਂ ਬਾਅਦ ਬਸ ਯਾ ਟਰੱਕ ਡਰਾਈਵਰ ਗੱਡੀ ਛੱਡ ਕੇ ਦੌੜ ਜਾਂਦੇ ਹਨ ਪਰ ਅੱਜ ਇੱਕ ਸਰਕਾਰੀ ਬੱਸ ਦੇ ਡਰਾਈਵਰ ਨੇ ਇੱਕ ਇਨਸਾਨੀਅਤ ਦੀ ਵੱਡੀ ਮਿਸਾਲ ਪੇਸ਼ ਕਰਦੇ ਹੋਏ ਐਕਸੀਡੈਂਟ ਦੌਰਾਨ ਸੜਕ ਉੱਪਰ ਡਿੱਗੇ ਪਤੀ ਪਤਨੀ ਨੂੰ ਖੁਦ ਚੁੱਕ ਕੇ ਨਜ਼ਦੀਕੀ ਪ੍ਰਾਈਵੇਟ ਹਸਪਤਾਲ ਦੇ ਵਿੱਚ ਪਹੁੰਚਾਇਆ ਅਤੇ ਕਾਫੀ ਸਮਾਂ ਉਥੇ ਉਹ ਖੁਦ ਮੌਜੂਦ ਰਿਹਾ। ਇਹੋ ਨਹੀਂ ਥੋੜੀ ਬਹੁਤ ਦੇਰ ਬਾਅਦ ਉਹ ਪੁਲਿਸ ਸਟੇਸ਼ਨ ਪਹੁੰਚ ਵੀ ਗਿਆ ।
ਮਾਮਲਾ ਗੁਰਦਾਸਪੁਰ ਦੇ ਕਸਬਾ ਧਾਰੀਵਾਲ ਦਾ ਹੈ ਜਿੱਥੇ ਨਵੀਂ ਆਬਾਦੀ ਦੇ ਨਜ਼ਦੀਕ ਰੋਡਵੇਜ਼ ਦੀ ਸਰਕਾਰੀ ਬੱਸ ਤੇ ਇੱਕ ਸਕੂਟਰੀ ਟੱਕਰ ਹੋ ਗਈ। ਐਕਸੀਡੈਂਟ ਦੌਰਾਨ ਸਕੂਟਰੀ ਸਵਾਰ ਪਤੀ ਪਤਨੀ ਵਿਚੋਂ ਪਤੀ ਜਿਸ ਦਾ ਨਾਮ ਸ਼ਾਹ ਮਸੀਹ ਦੱਸਿਆ ਜਾ ਰਿਹਾ ਹੈ ਗੰਭੀਰ ਜ਼ਖਮੀ ਹੋ ਗਿਆ। ਉੱਥੇ ਹੀ ਸ਼ਹਿਰ ਦੇ ਲੋਕਾਂ ਦੀ ਵੀ ਕਾਫੀ ਭੀੜ ਇਕੱਠੀ ਹੋ ਗਈ । ਬੱਸ ਡਰਾਈਵਰ ਦੀ ਸਹਾਇਤਾ ਨਾਲ ਪਤੀ ਪਤਨੀ ਨੂੰ ਧਾਰੀਵਾਲ ਦੇ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ ਜਿੱਥੋਂ ਸ਼ਾਹ ਮਸੀਹ ਤੇ ਸੱਟ ਜਿਆਦਾ ਹੋਣ ਦੇ ਕਾਰਨ ਉਸ ਨੂੰ ਗੁਰਦਾਸਪੁਰ ਦੇ ਕਿਸੇ ਨਿਜੀ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਹੈ।