ਤਲਵੰਡੀ ਸਾਬੋ ਜੋਨ ਦੀਆਂ ਸਕੂਲੀ ਖੇਡਾਂ ਵਿੱਚ ਪੂਰੇ ਦਮ ਖਮ ਨਾਲ ਆਪਣੀ ਖੇਡ ਕਲਾ ਦਾ ਮੁਜ਼ਾਹਰਾ ਕਰ ਰਹੇ ਖਿਡਾਰੀ
ਅਸ਼ੋਕ ਵਰਮਾ
ਤਲਵੰਡੀ ਸਾਬੋ ,29 ਜੁਲਾਈ 2025 :ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਮਮਤਾ ਖੁਰਾਣਾ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਸਵੀਰ ਸਿੰਘ ਗਿੱਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਜੋਨਲ ਪ੍ਰਧਾਨ ਮੁੱਖ ਅਧਿਆਪਕ ਅਵਤਾਰ ਸਿੰਘ ਲਾਲੇਆਣਾ ਦੀ ਅਗਵਾਈ ਹੇਠ 69 ਵੀਆਂ ਜੋਨ ਪੱਧਰੀ ਖੇਡਾਂ ਲਈ ਖਿਡਾਰੀ ਜੋਸ਼ ਖਰੋਸ਼ ਨਾਲ ਭਾਗ ਲੈ ਰਹੇ ਹਨ। ਇਹਨਾਂ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਜਨਰਲ ਸਕੱਤਰ ਗੁਰਜੰਟ ਸਿੰਘ ਨੇ ਦੱਸਿਆ ਚੈੱਸ ਅੰਡਰ 19 ਮੁੰਡੇ ਵਿੱਚ ਅਕਾਲ ਅਕੈਡਮੀ ਬਾਘਾ ਨੇ ਪਹਿਲਾ, ਦਸਮੇਸ਼ ਪਬਲਿਕ ਸਕੂਲ ਤਲਵੰਡੀ ਸਾਬੋ ਨੇ ਦੂਜਾ,ਚੈੱਸ ਅੰਡਰ 14 ਕੁੜੀਆਂ ਵਿੱਚ ਡੀ ਏ ਵੀ ਸਕੂਲ ਰਾਮਾਂਮੰਡੀ, ਸਟਾਰ ਪਲੱਸ ਸਕੂਲ ਰਾਮਾਂਮੰਡੀ ਨੇ ਦੂਜਾ, ਅੰਡਰ 17 ਕੁੜੀਆ ਵਿੱਚ ਦਸਮੇਸ਼ ਪਬਲਿਕ ਸਕੂਲ ਤਲਵੰਡੀ ਸਾਬੋ ਨੇ ਪਹਿਲਾ, ਸਰਕਾਰੀ ਹਾਈ ਸਕੂਲ ਜੱਜਲ ਨੇ ਦੂਜਾ, ਰੱਸਾਕਸ਼ੀ ਅੰਡਰ 19 ਲੜਕੀਆਂ ਵਿੱਚ ਮਾਸਟਰ ਮਾਈਡ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੰਗੀ ਰੰਘੂ ਨੇ ਪਹਿਲਾ, ਖਾਲਸਾ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਤਲਵੰਡੀ ਸਾਬੋ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਹੈ।
ਇਸੇ ਤਰ੍ਹਾਂ ਅੰਡਰ 17 ਵਿੱਚ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਤਲਵੰਡੀ ਸਾਬੋ ਨੇ ਪਹਿਲਾ, ਮਾਸਟਰ ਮਾਈਡ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੰਗੀ ਰੰਘੂ ਨੇ ਦੂਜਾ, ਅੰਡਰ 14 ਕੁੜੀਆਂ ਵਿੱਚ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਤਲਵੰਡੀ ਸਾਬੋ ਨੇ ਪਹਿਲਾ, ਸਰਕਾਰੀ ਹਾਈ ਸਕੂਲ ਤਰਖਾਣ ਵਾਲਾ ਨੇ ਦੂਜਾ, ਬਾਸਕਿਟਬਾਲ ਅੰਡਰ 19 ਲੜਕੀਆਂ ਵਿੱਚ ਸਕੂਲ ਆਫ਼ ਐਮੀਨੈਸ ਬੰਗੀ ਕਲਾ ਨੇ ਪਹਿਲਾਂ, ਡੀ ਏ ਵੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰਾਮਾਂਮੰਡੀ ਨੇ ਦੂਜਾ, ਅੰਡਰ 17 ਵਿੱਚ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਤਲਵੰਡੀ ਸਾਬੋ ਨੇ ਪਹਿਲਾ, ਅਕਾਲ ਅਕੈਡਮੀ ਜਗਾ ਰਾਮਤੀਰਥ ਨੇ ਦੂਜਾ, ਗੱਤਕਾ ਅੰਡਰ 14 ਲੜਕੀਆਂ ਸਿੰਗਲ ਸੋਟੀ ਟੀਮ ਵਿੱਚ ਦ ਸੰਸਕਾਰ ਸਕੂਲ ਤਲਵੰਡੀ ਸਾਬੋ ਨੇ ਪਹਿਲਾ, ਸਰਕਾਰੀ ਹਾਈ ਸਕੂਲ ਲਾਲੇਆਣਾ ਨੇ ਦੂਜਾ, ਸਿੰਗਲ ਸੋਟੀ ਵਿਅਕਤੀਗਤ ਵਿੱਚ ਸਿੰਗਲ ਸੋਟੀ ਟੀਮ ਵਿੱਚ ਦ ਸੰਸਕਾਰ ਸਕੂਲ ਤਲਵੰਡੀ ਸਾਬੋ ਨੇ ਪਹਿਲਾ, ਸਰਕਾਰੀ ਹਾਈ ਸਕੂਲ ਲਾਲੇਆਣਾ ਨੇ ਦੂਜਾ, ਫਰੀ ਸੋਟੀ ਟੀਮ ਵਿੱਚ ਸਰਕਾਰੀ ਹਾਈ ਸਕੂਲ ਲਾਲੇਆਣਾ ਨੇ ਪਹਿਲਾ, ਅਕਾਲ ਅਕੈਡਮੀ ਬੰਗੀ ਨਿਹਾਲ ਸਿੰਘ ਦੂਜੇ ਸਥਾਨ ਤੇ ਰਹੀ।
ਨਤੀਜਿਆਂ ਅਨੁਸਾਰ ਫਰੀ ਸੋਟੀ ਵਿਅਕਤੀਗਤ ਵਿੱਚ ਸਰਕਾਰੀ ਹਾਈ ਸਕੂਲ ਲਾਲੇਆਣਾ ਨੇ ਪਹਿਲਾ, ਅਕਾਲ ਅਕੈਡਮੀ ਬੰਗੀ ਨਿਹਾਲ ਸਿੰਘ ਨੇ ਦੂਜਾ, ਅੰਡਰ 17 ਸਿੰਗਲ ਸੋਟੀ ਟੀਮ ਵਿੱਚ ਸਰਕਾਰੀ ਹਾਈ ਸਕੂਲ ਲਾਲੇਆਣਾ ਨੇ ਪਹਿਲਾ, ਅਕਾਲ ਅਕੈਡਮੀ ਬਾਘਾ ਨੇ ਦੂਜਾ,ਅੰਡਰ-17 ਲੜਕੀਆਂ ਕਬੱਡੀ ਸਰਕਲ ਸਟਾਈਲ ਵਿੱਚ ਸਰਕਾਰੀ ਹਾਈ ਸਕੂਲ ਬੰਗੀ ਰੱਘੂ ਨੇ ਪਹਿਲਾ,ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਕੁੜੀਆਂ ਤਲਵੰਡੀ ਸਾਬੋ ਨੇ ਦੂਜਾ ਸਥਾਨ, ਖੋ ਖੋ ਅੰਡਰ 14 ਮੁੰਡੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਾਗੀਵਾਂਦਰ ਨੇ ਪਹਿਲਾ, ਸਰਕਾਰੀ ਹਾਈ ਸਕੂਲ ਚੱਠੇਵਾਲਾ ਨੇ ਦੂਜਾ, ਅੰਡਰ 17 ਕੁੜੀਆ ਵਿੱਚ ਸਰਕਾਰੀ ਹਾਈ ਸਕੂਲ ਮਲਕਾਣਾ ਨੇ ਪਹਿਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਾਗੀਵਾਂਦਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਇਸ ਮੌਕੇ ਲੈਕਚਰਾਰ ਨਿਰਮਲ ਸਿੰਘ, ਲੈਕਚਰਾਰ ਸੁਖਦੇਵ ਸਿੰਘ, ਹਰਮੰਦਰ ਸਿੰਘ ਸਟੇਟ ਐਵਾਰਡੀ, ਭੁਪਿੰਦਰ ਸਿੰਘ ਤੱਗੜ, ਰਣਜੀਤ ਸਿੰਘ ਅਤੇ ਗੁਰਮੇਲ ਸਿੰਘ ਆਦਿ ਹਾਜ਼ਰ ਸਨ।