CGC ਲਾਂਡਰਾਂ ਵਿਖੇ ਸੀਐੱਸਈ ਅਤੇ ਆਈਟੀ ਇੰਜੀਨੀਅਰਿੰਗ ਵਿਭਾਗਾਂ ਵੱਲੋਂ ਐੱਫਡੀਪੀ ਦਾ ਆਯੋਜਨ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ 17 ਜੁਲਾਈ 2025: ਚੰਡੀਗੜ੍ਹ ਇੰਜੀਨੀਅਰਿੰਗ ਕਾਲਜ (ਸੀਈਸੀ ਸੀਜੀਸੀ) ਦੇ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਅਤੇ ਸੂਚਨਾ ਤਕਨਾਲੋਜੀ ਵਿਭਾਗਾਂ ਵੱਲੋਂ ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼, ਕਾਲਜ ਆਫ਼ ਇੰਜੀਨੀਅਰਿੰਗ (ਸੀਜੀਸੀ ਸੀਓਈ) ਲਾਂਡਰਾਂ, ਮੋਹਾਲੀ ਦੇ ਕੰਪਿਊਟਰ ਸਾਇੰਸ ਅਤੇ ਇੰਜੀਨੀਅਰਿੰਗ ਵਿਭਾਗ ਦੇ ਸਹਿਯੋਗ ਨਾਲ ਪੰਜ ਦਿਨਾਂ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ (ਐੱਫਡੀਪੀ) ਦਾ ਸਫਲਤਾਪੂਰਵਕ ਆਯੋਜਨ ਕੀਤਾ ਗਿਆ।ਇਸ ਪ੍ਰੋਗਰਾਮ ਦਾ ਮੁੱਖ ਵਿਸ਼ਾ ‘ਫਿਊਚਰ ਰੇਡੀ ਸਕਿੱਲਸ: ਐਂਬਰੇਸਿੰਗ ਇਨੋਵੇਸ਼ਨ ਇਨ ਇਮਰਜਿੰਗ ਟੈਕਨਾਲੋਜੀਜ਼ ’ਤੇ ਆਧਾਰਿਤ ਰਿਹਾ।
ਇਸ ਐਫਡੀਪੀ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ), ਮਸ਼ੀਨ ਲਰਨਿੰਗ (ਐਮਐਲ), ਸਾਈਬਰ ਸੁਰੱਖਿਆ, ਡਿਜੀਟਲ ਪਰਿਵਰਤਨ, ਅਤੇ ਆਟੋਮੇਸ਼ਨ ਹੁਨਰਾਂ ਵਿੱਚ ਫੈਕਲਟੀ ਨੂੰ ਭਵਿੱਖ ਲਈ ਤਿਆਰ ਕਰਨ ਲਈ ਇੱਕ ਮੰਚ ’ਤੇ ਇਕੱਠਾ ਕੀਤਾ। ਐਫਡੀਪੀ ਵਿੱਚ ਸਿੱਖਿਆ, ਖੋਜ ਅਤੇ ਉਦਯੋਗ ਵਿੱਚ ਉੱਭਰ ਰਹੀਆਂ ਤਕਨਾਲੋਜੀਆਂ ਦੇ ਏਕੀਕਰਨ ਨੂੰ ਸੰਬੋਧਿਤ ਕਰਨ ਵਾਲੇ ਸੈਸ਼ਨਾਂ ਦੀ ਇੱਕ ਲੜੀ ਪੇਸ਼ ਕੀਤੀ ਗਈ। ਪ੍ਰੋਗਰਾਮ ਦੀ ਸ਼ੁਰੂਆਤ ਐਨਆਈਟੀ ਕੁਰੂਕਸ਼ੇਤਰ ਤੋਂ ਡਾ.ਆਰਕੇ ਅੱਗਰਵਾਲ ਵੱਲੋਂ ਕੀਤੀ ਗਈ ਜਿਨ੍ਹਾਂ ਨੇ ਮਨੁੱਖੀ ਬੁੱਧੀ (ਏਆਈ), ਮਸ਼ੀਨ ਲਰਨਿੰਗ (ਐੱਮਐਲ), ਡੀਪ ਲਰਨਿੰਗ ਅਤੇ ਨੈਚਰਲ ਲੈਂਗਵੇਜ਼ ਪ੍ਰੋਸੈਸਿੰਗ (ਐਨਐਲਪੀ) ਅਤੇ ਕੰਪਿਊਟਰ ਵਿਜ਼ਨ ਦੀ ਸੰਭਾਵਨਾ ਬਾਰੇ ਸੂਝ ਬੂਝ ਨਾਲ ਜਾਣਕਾਰੀ ਸਾਂਝੀ ਕੀਤੀ।
ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਡਾ.ਅਭੀਵ ਭੰਡਾਰੀ ਨੇ ਸਾਈਬਰ ਸੁਰੱਖਿਆ ਵਿੱਚ ਏਜੰਟਿਕ ਅਤੇ ਜਨਰੇਟਿਵ ਏਆਈ ਦੇ ਨਵੀਨਤਾਕਾਰੀ ਉਪਯੋਗਾਂ ’ਤੇ ਚਰਚਾ ਕੀਤੀ, ਜਿਸ ਵਿੱਚ ਉਨ੍ਹਾਂ ਨੇ ਪ੍ਰੋਐਕਟਿਵ, ਏਆਈ ਚਲਿਤ ਰੱਖਿਆ ਰਣਨੀਤੀਆਂ ਦੀ ਲੋੜ ’ਤੇ ਜ਼ੋਰ ਦਿੱਤਾ। ਐਨਆਈਟੀਟੀਆਰ ਚੰਡੀਗੜ੍ਹ ਤੋਂ ਡਾ.ਮੀਨਾਕਸ਼ੀ ਸੂਦ ਨੇ ਸਿਹਤ ਸੰਭਾਲ ਵਿੱਚ ਖਾਸ ਕਰ ਕੇ ਡਾਇਗਨੌਸਟਿਕਸ ਅਤੇ ਬਾਇਓਸਿਗਨਲ ਵਿਆਖਿਆ ਵਿੱਚ ਏਆਈ ਦੇ ਪਰਿਵਰਤਨਸ਼ੀਲ ਪ੍ਰਭਾਵ ਨੂੰ ਉਜਾਗਰ ਕੀਤਾ।ਇਸ ਦੇ ਨਾਲ ਹੀ ਮੈਗਮਾ ਰਿਸਰਚ ਤੋਂ ਡਾ.ਗੌਰਵ ਕੁਮਾਰ ਨੇ ਜਨਰੇਟਿਵ ਏਆਈ ਦੀ ਅਕਾਦਮਿਕ ਵਰਤੋਂ, ਮੈਸਿਵ ਓਪਨ ਆਨਲਾਈਨ ਕੋਰਸ (ਐਮਓਓਸੀਐਸ) ਅਤੇ ਸਮੱਗਰੀ ਤਿਆਰੀ ਵਿੱਚ ਵਰਤੋਂ ਉੱਤੇ ਪ੍ਰਦਰਸ਼ਨੀ ਕਰਦਿਆਂ ਵਿਸਥਾਰ ਨਾਲ ਚਰਚਾ ਕੀਤੀ।
ਪ੍ਰੋਗਰਾਮ ਨੂੰ ਹੋਰ ਦਿਸਚਸਪ ਬਣਾਉਂਦਿਆਂ ਐਨਆਈਈਐਲਆਈਟੀ ਚੰਡੀਗੜ੍ਹ ਤੋਂ ਡਾ.ਸਰਵਣ ਸਿੰਘ ਨੇ ਇੰਡਸਟਰੀ 4.0 ਤੋਂ ਇੰਡਸਟਰੀ 5.0 ਵੱਲ ਹੋ ਰਹੇ ਪਰਿਵਰਤਨ ’ਤੇ ਚਾਨਣਾ ਪਾਇਆ ਜੋ ਕਿ ਟਿਕਾਊ, ਮਨੁੱਖੀ ਕੇਂਦ੍ਰਿਤ ਨਵੀਨਤਾ ਅਤੇ ਸਮਾਰਟ ਆਟੋਮੇਸ਼ਨ ਨੂੰ ਨਵੇਂ ਉਦਯੋਗਿਕ ਦ੍ਰਿਸ਼ਟੀਕੋਣ ਵਜੋਂ ਕੇਂਦ੍ਰਤ ਕਰਦਾ ਹੈ। ਯੂਆਈਈਟੀ, ਪੰਜਾਬ ਯੂਨੀਵਰਸਿਟੀ ਦੇ ਡਾ.ਆਕਾਸ਼ਦੀਪ ਸ਼ਰਮਾ ਨੇ ਭਾਗੀਦਾਰਾਂ ਨੂੰ ਲੈਂਗਚੇਨ ਅਤੇ ਲਾਰਜ ਲੈਂਗਵੇਜ ਮਾਡਲਾਂ (ਐਲਐਲਐਮ) ਨਾਲ ਜਾਣੂ ਕਰਵਾਇਆ, ਇਹ ਦਰਸਾਉਂਦੇ ਹੋਏ ਕਿ ਇਹ ਤਕਨੀਕਾਂ ਕੁਦਰਤੀ ਭਾਸ਼ਾ ਦੀ ਸਮਝ ਨੂੰ ਕਿਵੇਂ ਵਧਾਉਂਦੀਆਂ ਹਨ ਅਤੇ ਸਮਰੱਥ ਇੰਟੈਲੀਜੈਂਟ ਐਪਲੀਕੇਸ਼ਨ ਵਿਕਾਸ ਲਈ ਮਦਦਗਾਰ ਹਨ।
ਇੱਕ ਹੋਰ ਦਿਲਚਸਪ ਸੈਸ਼ਨ ਵਿੱਚ, ਗ੍ਰੈਜ਼ਿਟੀ ਇੰਟਰਐਕਟਿਵ ਦੇ ਸ਼੍ਰੀ ਅਰਸ਼ਦੀਪ ਸਿੰਘ ਨੇ ਡਿਜੀਟਲ ਮਾਰਕੀਟਿੰਗ ਰੁਝਾਨਾਂ, ਭਵਿੱਖਬਾਣੀ ਵਿਸ਼ਲੇਸ਼ਣ (ਪ੍ਰੀਡਿਕਟਿਵ ਐਨਾਲਿਿਟਕਸ) ਅਤੇ ਸੇਲਸਫੋਰਸ ਮਾਰਕੀਟਿੰਗ ਕਲਾਉਡ ਵਿੱਚ ਕੀਮਤੀ ਸੂਝ ਪ੍ਰਦਾਨ ਕੀਤੀ, ਜਿਸ ਨਾਲ ਸਿੱਖਿਅਕਾਂ ਨੂੰ ਮਾਰਕੀਟਿੰਗ ਤਕਨਾਲੋਜੀਆਂ ਤੇ ਇੱਕ ਅਗਾਂਹਵਧੂ ਦ੍ਰਿਸ਼ਟੀਕੋਣ ਪੇਸ਼ ਕੀਤਾ ਗਿਆ। ਇਸ ਤੋਂ ਇਲਾਵਾ ਸਾਈਬਰ ਡਿਫੈਂਸ ਇੰਟੈਲੀਜੈਂਸ ਦੇ ਡਾਇਰੈਕਟਰ ਸ਼੍ਰੀ ਲਵਜੋਤ ਸਿੰਘ ਛਾਬੜਾ ਨੇ ਸਾਈਬਰ ਸੁਰੱਖਿਆ ਵਿੱਚ ਏਆਈ ਸੰਚਾਲਿਤ ਖਤਰਿਆਂ ਜਿਵੇਂ ਕਿ ਡੀਪਫੇਕਸ, ਅਡੈਪਟਿਵ ਮੈਲਵੇਅਰ ਅਤੇ ਆਟੋਮੇਟਿਡ ਹਮਲਿਆਂ ਸੰਬੰਧੀ ਚਰਚਾ ਕੀਤੀ ਜੋ ਕਿ ਆਧੁਨਿਕ ਡਿਜੀਟਲ ਸੁਰੱਖਿਆ ਲਈ ਇੱਕ ਵੱਡੀ ਚੁਣੌਤੀ ਹਨ।
ਐਫਡੀਪੀ ਦੇ ਆਖਰੀ ਦਿਨ ਟੀਈਡੀਐਕਸ ਸਪੀਕਰ ਅਤੇ ਟੈਕਨੋਪ੍ਰੀਨਿਓਰ ਸ਼੍ਰੀ ਮਨਮੀਤ ਸਿੰਘ ਭੱਟੀ ਵੱਲੋਂ ‘ਆਟੋਮੇਸ਼ਨ ਐਂਡ ਰੋਬੋਟਿਕਸ: ਸਕਿੱਲਜ਼ ਫਾਰ ਦ ਵਰਕਫੋਰਸ ਆਫ ਟੂਮੋਰੋ’ ਵਿਸ਼ੇ ਸੰੰਬੰਧੀ ਇੱਕ ਦਿਲਚਸਪ ਸੈਸ਼ਨ ਪੇਸ਼ ਕੀਤਾ ਗਿਆ। ਉਨ੍ਹਾਂ ਨੇ ਉਦਯੋਗ ਦੀਆਂ ਉਮੀਦਾਂ ਨੂੰ ਪੂਰਾ ਕਰਨ ਲਈ ਹੈਂਡਸ ਆੱਨ ਲਰਨਿੰਗ, ਇੰਡਸਟਰੀਅਲ ਆਟੋਮੇਸ਼ਨ ਅਤੇ ਅਪਸਕਿਿਲੰਗ ਦੀ ਮਹੱਤਤਾ ’ਤੇ ਜ਼ੋਰ ਦਿੱਤਾ।ਇਸ ਦੇ ਨਾਲ ਹੀ ਫੈਕਲਟੀ ਨੂੰ ਵਿਕਸਤ ਹੋ ਰਹੇ ਤਕਨੀਕੀ ਰੁਝਾਨਾਂ ਨਾਲ ਪਾਠਕ੍ਰਮ ਵਿਕਾਸ ਨੂੰ ਇਕਸਾਰ ਕਰਨ ਲਈ ਪ੍ਰੇਰਿਤ ਕੀਤਾ। ਐਫਡੀਪੀ ਦਾ ਸਮਾਪਤੀ ਸੈਸ਼ਨ ਡਾ.ਅਨੁਜ ਗੁਪਤਾ, ਡਾਇਰੈਕਟਰ ਪ੍ਰਿੰਸੀਪਲ, ਸੀਜੀਸੀ-ਸੀਓਈ, ਡਾ.ਸੁਸ਼ੀਲ ਕੰਬੋਜ, ਐਚਓਡੀ, ਸੀਐਸਈ, ਸੀਜੀਸੀ-ਸੀਓਈ, ਡਾ.ਸੁਖਪ੍ਰੀਤ ਕੌਰ, ਐਚਓਡੀ, ਸੀਐਸਈ ਅਤੇ ਡਾ.ਅਮਨਪ੍ਰੀਤ ਕੌਰ, ਐਚਓਡੀ, ਆਈਟੀ, ਸੀਈਸੀ-ਸੀਜੀਸੀ, ਲਾਂਡਰਾਂ, ਮੋਹਾਲੀ ਦੀ ਮੌਜੂਦਗੀ ਨਾਲ ਹੋਇਆ।
ਵਿਕਸਤ ਹੋ ਰਹੀਆਂ ਤਕਨਾਲੋਜੀਆਂ ਅਤੇ ਸਿੱਖਿਆ ਸ਼ਾਸਤਰ ਦੇ ਨਾਲ ਇਕਸਾਰ ਰਹਿਣ ਲਈ ਨਿਰੰਤਰ ਫੈਕਲਟੀ ਵਿਕਾਸ ਦੀ ਮਹੱਤਤਾ ’ਤੇ ਜ਼ੋਰ ਦਿੰਦੇ ਹੋਏ, ਉਨ੍ਹਾਂ ਨੇ ਉਦਯੋਗ ਮਾਹਰਾਂ ਵੱਲੋਂ ਦਿੱਤੇ ਗਏ ਸੂਝਵਾਨ ਸੈਸ਼ਨਾਂ ਦੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਅਕਾਦਮਿਕ ਸਿੱਖਿਆ ਅਤੇ ਮੌਜੂਦਾ ਉਦਯੋਗ ਦੀਆਂ ਮੰਗਾਂ ਵਿਚਕਾਰ ਪਾੜੇ ਨੂੰ ਪੂਰਾ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਐਫਡੀਪੀ ਨੇ ਅਸਲਸੰਸਾਰ ਐਪਲੀਕੇਸ਼ਨਾਂ, ਅੰਤਰ ਅਨੁਸ਼ਾਸਨੀ ਸਹਿਯੋਗ ਅਤੇ ਨਵੀਨਤਾ ਦੇ ਸੰਪਰਕ ਰਾਹੀਂ ਸਿੱਖਿਅਕਾਂ ਨੂੰ ਸਸ਼ਕਤ ਬਣਾਉਣ ਦੇ ਆਪਣੇ ਉਦੇਸ਼ ਨੂੰ ਪ੍ਰਾਪਤ ਕੀਤਾ। ਭਾਗੀਦਾਰਾਂ ਨੇ ਉੱਭਰ ਰਹੇ ਸਾਧਨਾਂ (ਟੂਲਜ਼) ਅਤੇ ਵਿਧੀਆਂ ਦੀ ਡੂੰਘੀ ਸਮਝ ਪ੍ਰਾਪਤ ਕੀਤੀ, ਉਦਯੋਗਾਂ ਵਿੱਚ ਏਆਈ ਦੇ ਪ੍ਰਭਾਵ ਦੀ ਪੜਚੋਲ ਕੀਤੀ ਅਤੇ ਆਪਣੇ ਅਧਿਆਪਨ ਅਤੇ ਖੋਜ ਵਿੱਚ ਵਿਹਾਰਕ, ਪ੍ਰੋਜੈਕਟ ਅਧਾਰਤ ਪਹੁੰਚਾਂ ਨੂੰ ਸ਼ਾਮਲ ਕਰਨ ਦੇ ਤਰੀਕੇ ਸਿੱਖੇ।