ਰਾਤ ਨੂੰ 7 ਮਹੀਨੇ ਦੀ ਬੱਚੀ ਬੈੱਡ ਤੋਂ ਗਾਇਬ, ਇਲਾਕੇ 'ਚ ਹੜਕੰਪ
ਬਾਬੂਸ਼ਾਹੀ ਬਿਊਰੋ
ਲੁਧਿਆਣਾ, 17 ਜੁਲਾਈ 2025 : ਸ਼ਹਿਰ ਦੇ ਨਿਊ ਨਗਰ ਇਲਾਕੇ ਤੋਂ ਇੱਕ ਹੈਰਾਨ ਘਟਨਾ ਸਾਹਮਣੇ ਆਈ ਹੈ, ਜਿੱਥੇ ਰਾਤ ਦੇ ਸਮੇਂ ਇਕ 7 ਮਹੀਨੇ ਦੀ ਬੱਚੀ ਬੈੱਡ 'ਤੇ ਸੋ ਰਹੀ ਸੀ ਅਤੇ ਅਚਾਨਕ ਗਾਇਬ ਹੋ ਗਈ। ਬੱਚੀ ਦਾ ਨਾਮ ਵਿਗਨੇਸ਼ੁ ਦੱਸਿਆ ਜਾ ਰਿਹਾ ਹੈ। ਪਰਿਵਾਰਕ ਮੈਂਬਰਾਂ ਨੇ ਬੱਚੀ ਦੇ ਅਗਵਾਹ ਦਾ ਸ਼ੱਕ ਜਾਹਰ ਕਰਦੇ ਹੋਏ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਅਤੇ ਸ਼ਿਕਾਇਤ ਦਰਜ ਕਰਵਾਈ।
ਮਾਤਾ-ਪਿਤਾ ਨੇ ਦੱਸਿਆ ਕਿ ਘਟਨਾ ਰਾਤ 12 ਵਜੇ ਤੋਂ ਲੈ ਕੇ 4 ਵਜੇ ਦੇ ਵਿਚਕਾਰ ਦੀ ਹੈ, ਜਦੋਂ ਪੂਰਾ ਪਰਿਵਾਰ ਬੈੱਡ 'ਤੇ ਸੀ। ਸਵੇਰੇ ਜਦ ਉੱਠੇ, ਬੱਚੀ ਬੈੱਡ 'ਤੇ ਨਹੀਂ ਸੀ, ਜਿਸ ਕਾਰਨ ਘਰ 'ਚ ਅਤੇ ਪਿੰਡ 'ਚ ਹੜਕੰਪ ਮਚ ਗਿਆ ਹੈ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ। ਸੀਨੀਅਰ ਅਧਿਕਾਰੀ ਵੀ ਇਲਾਕੇ 'ਚ ਪਹੁੰਚੇ ਹਨ। ਇਲਾਕੇ ਦੀ ਹੱਦਬੰਦੀ ਕਰ ਦਿੱਤੀ ਗਈ ਹੈ ਤੇ ਦੋਸ਼ੀ ਦੀ ਪਛਾਣ ਲਈ ਸੀਸੀਟੀਵੀ ਫੁਟੇਜ਼ ਚੈਕ ਕੀਤੇ ਜਾ ਰਹੇ ਹਨ। ਹਾਲੇ ਤੱਕ ਬੱਚੀ ਬਾਰੇ ਕੋਈ ਵੀ ਪਤਾ ਨਹੀਂ ਲੱਗ ਸਕਿਆ।
ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਘਟਨਾ ਸੰਬੰਧੀ ਕੋਈ ਜਾਣਕਾਰੀ ਹੋਵੇ, ਤਾਂ ਉਹ ਤੁਰੰਤ ਨਜਦੀਕੀ ਥਾਣੇ ਜਾਂ ਪੁਲਿਸ ਹੈਲਪਲਾਈਨ 'ਤੇ ਸੰਪਰਕ ਕਰੇ।