ਬਾਬੂਸ਼ਾਹੀ ਵਿੱਚ ਲੱਗੀ ਖਬਰ ਤੋਂ ਬਾਅਦ ਨਗਰ ਨਿਗਮ ਪ੍ਰਸ਼ਾਸਨ ਆਇਆ ਹਰਕਤ ਵਿੱਚ, ਪੜ੍ਹੋ ਪੂਰੀ ਖ਼ਬਰ
ਸੁਖਮਿੰਦਰ ਭੰਗੂ
ਲੁਧਿਆਣਾ 15 ਜੁਲਾਈ 2025 - ਅਰੋਗਿਆ ਕੇਂਦਰ ਮਾਡਲ ਟਾਊਨ ਦੀ ਸਾਫ ਸਫਾਈ ਬਾਰੇ ਬਾਬੂਸ਼ਾਹੀ ਵਿੱਚ ਲੱਗੀ ਖਬਰ ਤੋਂ ਬਾਅਦ ਨਗਰ ਨਿਗਮ ਪ੍ਰਸ਼ਾਸਨ ਹਰਕਤ ਵਿੱਚ ਆਇਆ। ਇਹ ਖਬਰ ਐਤਵਾਰ ਨੂੰ ਪ੍ਰਕਾਸ਼ਿਤ ਕੀਤੀ ਗਈ ਸੀ ਤੇ ਸੋਮਵਾਰ ਨੂੰ ਹੀ ਇਸਦੀ ਸਾਫ ਸਫਾਈ ਦਾ ਕੰਮ ਪੂਰੇ ਜ਼ੋਰਾਂ ਸ਼ੋਰਾਂ ਨਾਲ ਸ਼ੁਰੂ ਹੋ ਗਿਆ। ਅਰੋਗਿਆ ਕੇਂਦਰ ਬਾਹਰ ਜੋ ਪਬਲਿਕ ਵਾਸ਼ਰੂਮ ਬਣਾਏ ਹੋਏ ਸਨ ਉਹ ਪੂਰੀ ਤਰ੍ਹਾਂ ਸਾਫ਼ ਕਰ ਦਿੱਤੇ ਗਏ ਹਨ।
ਉੱਘੇ ਸਮਾਜ ਸੇਵੀ ਅਰਵਿੰਦ ਸ਼ਰਮਾਂ ਨੇ ਕਿਹਾ ਕਿ ਕਮਿਸ਼ਨਰ ਨਗਰ ਨਿਗਮ ਨੂੰ ਲਿਖਤੀ ਸ਼ਿਕਾਇਤ ਲਿਖਣ ਤੋਂ ਬਾਅਦ ਹੀ ਇਹ ਸਭ ਸੰਭਵ ਹੋਇਆ ਹੈ । ਸ਼ਰਮਾਂ ਨੇ ਕਮਿਸ਼ਨਰ ਨਗਰ ਨਿਗਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਬਰਸਾਤ ਦੇ ਦਿਨ ਹੋਣ ਕਰਕੇ ਗੰਦਗੀ ਨਾਲ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਬਣਿਆ ਹੋਇਆ ਸੀ। ਸਫਾਈ ਹੋਣ ਨਾਲ ਕੰਮ ਸੇ ਕੰਮ ਬਿਮਾਰੀਆਂ ਤੋਂ ਬਚਾ ਹੋ ਸਕੇਗਾ।