ਵਿਦਿਆਰਥੀਆਂ ਨੂੰ ਨਾਗਰਿਕ ਸੁਰੱਖਿਆ ਦੇ ਗੁਰ ਸਿਖਾਏ
ਰੋਹਿਤ ਗੁਪਤਾ
ਬਟਾਲਾ, 14 ਜੁਲਾਈ ਪੀ.ਐਮ. ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਅਲੀਵਾਲ ਵਿਖੇ ਪ੍ਰਿੰਸੀਪਲ ਬਲਵਿੰਦਰਪਾਲ ਦੀ ਦਿਸ਼ਾ ਨਿਰਦੇਸ਼ ਵਿਚ ਵੋਕੇਸ਼ਨਲ ਟਰੇਨਰ ਮੰਗਲ ਸਿੰਘ ਵਲੋ ਨਾਗਰਿਕ ਸੁਰੱਖਿਆ ਵਿਸ਼ੇ ‘ਤੇ ਸੈਮੀਨਾਰ ਲਗਾਇਆ ਗਿਆ, ਜਿਸ ਵਿਚ ਆਫਤ ਪ੍ਰਬੰਧਕ ਮਾਹਰ ਹਰਬਖਸ਼ ਸਿੰਘ ਬਟਾਲਾ ਸਮੇਤ 105 ਵਿਦਿਆਰਥੀ ਸ਼ਾਮਲ ਹੋਏ।
ਇਸ ਮੌਕੇ “ਰਾਸ਼ਟਰੀ ਹੁਨਰ ਯੋਗਤਾ ਢਾਂਚਾ”ਦੇ ਵਿਦਿਆਰਥੀਆਂ ਨੂੰ ਹਰਬਖਸ਼ ਸਿੰਘ ਵਲੋ “ਆਪਣੀ ਸੁਰੱਖਿਆ ਪਹਿਲੇ” ਤਹਿਤ ਜਾਣਕਾਰੀ ਸਾਂਝੀ ਕੀਤੀ। ਉਨਾਂ ਦੱਸਿਆ ਕਿ ਕਿਸੇ ਵੀ ਹਾਦਸੇ ਮੌਕੇ ਸੜ੍ਹ ਜਾਣ ਮੌਕੇ ਕੀ ਕਰੀਏ ਕੀ ਨਾ ਕਰੀਏ, ਦੁਰਘਟਨਾਂ ਮੌਕੇ ਖੂਨ ਦੇ ਵਹਾਅ ਨੂੰ ਰੋਕਣਾ ਤੇ ਸਾਵਧਾਨੀਆਂ ਅਤੇ ਰਿਕਵਰੀ ਪੋਜ਼ੀਸ਼ਨ ਤੇ ਰਿਕਵਰੀ ਪੋਜ਼ੀਸ਼ਨ ਬਾਰੇ ਦੱਸਿਆ ਗਿਆ।
ਉਨ੍ਹਾਂ ਅੱਗੇ ਦਸਿਆ ਕਿ ਜ਼ਿਆਦਾ ਹੰਗਾਮੀ ਸਥਿਤੀ ਵਿਚ ਐਮਰਜੈਂਸੀ ਸੇਵਾਵਾਂ ਲਈ 112 ਨੰਬਰ ’ਤੇ ਸੰਪਰਕ ਕਰਕੇ ਸਹਾਇਤਾ ਲਈ ਜਾ ਸਕਦੀ ਹੈ। ਹਮੇਸ਼ਾ ਆਪਣੇ ਆਪ ਨੂੰ ਵਲੰਟੀਅਰ ਸੇਵਾ ਕਰਨ ਲਈ ਤਿਆਰ ਰੱਖਣ ਲਈ ਵੀ ਪ੍ਰੇਰਤ ਕੀਤਾ।