ਸੀ ਐਮ ਦੀ ਯੋਗਸ਼ਾਲਾ ਦਾ ਜ਼ਿਲ੍ਹੇ ਦੇ ਵਸਨੀਕ ਲੈ ਰਹੇ ਨੇ ਭਰਪੂਰ ਲਾਹਾ
ਹਰਜਿੰਦਰ ਸਿੰਘ ਭੱਟੀ
- ਮਾਹਿਰ ਟ੍ਰੇਨਰਾਂ ਵੱਲੋਂ ਭਾਗੀਦਾਰਾਂ ਨੂੰ ਦਿੱਤੀ ਜਾਂਦੀ ਹੈ ਸਿਖਲਾਈ
ਖਰੜ/ਐਸ.ਏ.ਐਸ.ਨਗਰ, 4 ਜੁਲਾਈ 2025 - ਅੱਜ ਦੇ ਭੱਜ ਦੌੜ ਦੇ ਸਮੇਂ ਵਿੱਚ ਲੋਕਾਂ ਦਾ ਜੀਵਨ ਤਣਾਅ ਮੁਕਤ ਕਰਨ ਅਤੇ ਸਿਹਤ ਨੂੰ ਤੰਦਰੁਸਤ ਰੱਖਣ ਲਈ ਸ਼ੁਰੂ ਕੀਤੀ ਗਈ ਸੀ ਐਮ ਦੀ ਯੋਗਸ਼ਾਲਾ, ਲੋਕਾਂ ਲਈ ਬਹੁਤ ਲਾਹੇਵੰਦ ਸਾਬਤ ਹੋ ਰਹੀ ਹੈ। ਲੋਕ ਇਸ ਯੋਗਸ਼ਾਲਾ ਵਿੱਚ ਹਿੱਸਾ ਲੈ ਕੇ ਆਪਣੀ ਸਿਹਤ ਨੂੰ ਯੋਗ ਆਸਣਾਂ ਰਾਹੀਂ ਪੁਰਾਣੀਆਂ ਬਿਮਾਰੀਆਂ ਤੋਂ ਨਿਜਾਤ ਪਾ ਰਹੇ ਹਨ।
ਮੋਹਾਲੀ ਜ਼ਿਲ੍ਹੇ ਵਿੱਚ ਵੱਖ-ਵੱਖ ਥਾਵਾਂ ਤੇ ਸੀ.ਐਮ ਦੀ ਯੋਗਸ਼ਾਲਾ ਦੇ ਅਧੀਨ ਲਾਏ ਜਾ ਰਹੇ ਯੋਗਾ ਸੈਸ਼ਨ ਲੋਕਾਂ ਦੀ ਸਿਹਤਮੰਦ ਹੋਣ ਵਿੱਚ ਵੱਡੀ ਮਦਦ ਕਰ ਰਹੇ ਹਨ।
ਯੋਗਾ ਟ੍ਰੇਨਰ ਮੇਨਕਾ ਨੇ ਦੱਸਿਆ ਕਿ ਉਹ ਆਪਣੀ ਪਹਿਲੀ ਕਲਾਸ ਗੁਰੂ ਤੇਗ ਬਹਾਦਰ ਨਗਰ ਖਰੜ ਵਿਖੇ ਸਵੇਰੇ 5 ਵਜੇ ਤੋਂ ਸਵੇਰੇ 6 ਵਜੇ ਤੱਕ, ਦੂਜੀ ਕਲਾਸ ਮੰਦਿਰ ਨਗਰ ਖਰੜ ਵਿਖੇ ਸਵੇਰੇ 6.15 ਤੋਂ 7.15 ਵਜੇ ਤੱਕ, ਤੀਜੀ ਕਲਾਸ ਸੀਨੀਅਰ ਸਿਟੀਜਨ ਹਾਲ ਸੰਨੀ ਇੰਨਕਲੇਵ ਸੈਕਟਰ 125 ਵਿਖੇ ਸਵੇਰੇ 8.50 ਤੋਂ 9.50 ਵਜੇ ਤੱਕ, ਚੌਥੀ ਕਲਾਸ ਵਿਸਪਰਿੰਗ ਪਾਰਕ ਸੰਨੀ ਇੰਨਕਲੇਵ ਸੈਕਟਰ 125 ਵਿਖੇ ਸ਼ਾਮ 5.10 ਵਜੇ ਤੋਂ 6.10 ਵਜੇ ਤੱਕ, ਪੰਜਵੀਂ ਕਲਾਸ ਰੋਇਲ ਗ੍ਰੀਨ ਪਾਰਕ, ਸੰਨੀ ਇੰਨਕਲੇਵ ਸੈਕਟਰ 125 ਵਿਖੇ ਸ਼ਾਮ 6.20 ਤੋਂ 7.20 ਵਜੇ ਤੱਕ ਅਤੇ ਦਿਨ ਦੀ ਆਖਰੀ ਛੇਵੀਂ ਨਿਊ ਸੰਨੀ ਇੰਨਕਲੇਵ ਵਿਖੇ ਸ਼ਾਮ 7.30 ਤੋਂ 8.30 ਵਜੇ ਤੱਕ ਲਾਈ ਜਾਂਦੀ ਹੈ।
ਵੱਖ-ਵੱਖ ਯੋਗਾ ਕਲਾਸਾਂ ਦੇ ਭਾਗੀਦਾਰਾਂ ਨੇ ਯੋਗਾ ਕਲਾਸਾਂ ਦੇ ਵਧੀਆ ਪ੍ਰਭਾਵਾਂ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਸੀ ਐਮ ਦੀ ਯੋਗਸ਼ਾਲਾ ਪ੍ਰੋਗਰਾਮ ਤਹਿਤ ਕਰਵਾਏ ਜਾ ਰਹੇ ਯੋਗ ਆਸਣਾਂ ਨੇ ਸਰੀਰਕ ਅਤੇ ਮਾਨਸਿਕ ਤੌਰ 'ਤੇ ਤੰਦਰੁਸਤ ਕਰਕੇ ਉਨ੍ਹਾਂ ਦੀ ਜ਼ਿੰਦਗੀ ਬਦਲ ਦਿੱਤੀ ਹੈ।
ਜ਼ਿਲ੍ਹਾ ਸੁਪਰਵਾਈਜ਼ਰ, ਸੀ ਐਮ ਦੀ ਯੋਗਸ਼ਾਲਾ, ਪ੍ਰਤਿਮਾ ਡਾਵਰ ਨੇ ਕਿਹਾ ਕਿ ਸੀ ਐਮ ਡੀ ਵਾਈ ਅਧੀਨ ਲਈਆਂ ਜਾਣ ਵਾਲੀਆਂ ਕਲਾਸਾਂ ਦੀ ਕੋਈ ਫੀਸ ਨਹੀਂ ਹੈ। ਨਵੇਂ ਦਾਖ਼ਲਿਆਂ ਨੂੰ ਸਿਰਫ਼ ਸੀ ਐਮ ਦੀ ਯੋਗਸ਼ਾਲਾ ਪੋਰਟਲ 'ਤੇ ਰਜਿਸਟਰ ਕਰਨਾ ਹੋਵੇਗਾ ਅਤੇ ਆਪਣੇ ਨੇੜਲੇ ਖੇਤਰ ਵਿੱਚ ਕਲਾਸ ਵਿੱਚ ਸ਼ਾਮਲ ਹੋਣਾ ਪਵੇਗਾ। ਇਸ ਤੋਂ ਇਲਾਵਾ ਸੀ ਐਮ ਦੀ ਯੋਗਸ਼ਾਲਾ ਲਈ ਵਟਸਐਪ ਨੰ (7669400500) ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।