ਆਕਸਫੋਰਡ ਸਕੂਲ ਭਗਤਾ ਭਾਈ ਵਿਖੇ ਅਧਿਆਪਕਾਂ ਲਈ ਕਰਵਾਇਆ ਤਿੰਨ ਰੋਜ਼ਾ ਸੈਮੀਨਾਰ
ਅਸ਼ੋਕ ਵਰਮਾ
ਭਗਤਾ ਭਾਈ, 4 ਜੂਨ 2025 :ਦ ਆਕਸਫੋਰਡ ਸਕੂਲ ਆਫ ਐਜ਼ੂਕੇਸ਼ਨ' ਵਿਖੇ ਅਧਿਆਪਕਾਂ ਵਿੱਚ ਪੜ੍ਹਾਉਣ ਦੀਆਂ ਰੁਚੀਆਂ ਨੂੰ ਹੋਰ ਜਿਆਦਾ ਵਿਕਸਿਤ ਕਰਨ ਅਤੇ ਸਕਿੱਲ ਡਿਵੈਲਪਮੈਂਟ ਦੇ ਮਕਸਦ ਨਾਲ ਤਿੰਨ ਰੋਜ਼ਾ ਸੈਮੀਨਾਰ ਕਰਵਾਇਆ ਗਿਆ ।ਸੈਮੀਨਾਰ ਦੇ ਪਹਿਲੇ ਸ੍ਰੋਤ ‘ਜੁਆਹਨਾ ਫਰਨਾਂਡਿਜ਼’ ਨੇ ‘21ਵੀਂ ਸਦੀ ਵਿੱਚ ਪੜ੍ਹਾਈ ਦਾ ਪੱਧਰ’ ਵਿਸ਼ੇ ਉੱਤੇ ਆਪਣੇ ਵਿਚਾਰ ਪੇਸ਼ ਕਰਕੇ ਅਧਿਆਪਕਾਂ ਨੂੰ ਆਉਣ ਵਾਲੇ ਸਮੇ ਵਿੱਚ ਪੜ੍ਹਾਈ ਦੇ ਨਵੇਂ- ਨਵੇਂ ਤਰੀਕਿਆਂ ਤੋਂ ਜਾਣੂ ਕਰਵਾਇਆ।ਸੈਮੀਨਾਰ ਦੇ ਦੂਸਰੇ ਸ੍ਰੋਤ ‘ਪੂਜਾ ਵਾਸ਼ਿਸ਼ਤਾ’ ਨੇ ਸਿਲੇਬਸ, ਐਕਟਿਵ ਲਰਨਿੰਗ, ਟੀਚਿੰਗ ਸਕਿੱਲ ਆਦਿ ਵਿਸ਼ੇ ਉੱਤੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਅਧਿਆਪਕਾਂ ਨੂੰ ਐਕਟੀਵਿਟੀ ਅਤੇ ਸਿੱਖਣ ਵਿਧੀ ਅਪਣਾਉਣ ਲਈ ਕਿਹਾ ਤਾਂ ਕਿ ਵਿਦਿਆਰਥੀਆਂ ਸਹਿਜੇ ਹੀ ਸਿੱਖ ਸਕਣ।
ਇਸੇ ਤਰ੍ਹਾਂ 3 ਜੁਲਾਈ ਨੂੰ ਸ੍ਰੋਤ ‘ਨੇਹਾ ਸੂਦ’ ਨੇ ਸਟਰੈੱਸ ਮੈਨਜ਼ਮੈਂਟ ਅਤੇ ਐਗਜ਼ੈਕਿਉਟਿਵ ਲਰਨਿੰਗ ਵਿਸ਼ੇ ਉੱਤੇ ਚਾਨਣਾ ਪਾਉਂਦੇ ਹੋਏ ਪੜ੍ਹਾਈ ਵਿੱਚ ਹੋਰ ਵਧੇਰੇ ਸੋਖੇ ਤਰੀਕੇ ਅਪਨਾਉਣ ਦੇ ਗੁਰ ਸਮਝਾਏ।ਸਕੂਲ ਦੇ ਪ੍ਰਿੰਸੀਪਲ ਸ੍ਰੀ ਰੂਪ ਲਾਲ ਬਾਂਸਲ ਨੇ ਕਿਹਾ ਕਿ ਸਕੂਲ ਦੀ ਪ੍ਰਬੰਧਕ ਕਮੇਟੀ ਹਮੇਸ਼ਾ ਹੀ ਅਜਿਹੇ ਸੈਮੀਨਾਰ ਕਰਵਾਉਂਦੀ ਰਹਿੰਦੀ ਹੈ ਜੋ ਅਧਿਆਪਕਾਂ ਅਤੇ ਵਿਦਿਆਰਥੀਆਂ ਲਈ ਬੇਹੱਦ ਲਾਹੇਵੰਦ ਸਾਬਿਤ ਹੁੰਦੇ ਹਨ।ਇਸ ਸਮੇਂ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਸ: ਹਰਦੇਵ ਸਿੰਘ ਬਰਾੜ ( ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਭਗਤਾ ਭਾਈ ਕਾ), ਸ:ਹਰਗੁਰਪ੍ਰੀਤ ਸਿੰਘ(ਚੇਅਰਮੈਨ), ਸ: ਪਰਮਪਾਲ ਸਿੰਘ ਸ਼ੈਰੀ (ਵਾਈਸ ਚੇਅਰਮੈਨ), ਸ: ਗੁਰਮੀਤ ਸਿੰਘ ਗਿੱਲ ਅਤੇ ਸ: ਰਮਨਦੀਪ ਸਿੰਘ ਜੀ ਨੇ ਵੀ ਕਿਹਾ ਕਿ ਜਿੱਥੇ ਅਜਿਹੇ ਸੈਮੀਨਾਰ ਅਧਿਆਪਕਾਂ ਨੂੰ ਦਿਮਾਗੀ ਤੌਰ ਤੇ ਤਰੋ- ਤਾਜ਼ਾ ਕਰਦੇ ਹਨ ,ਉੱਥੇ ਉਹਨਾਂ ਦੀ ਆਧੁਨਿਕ ਟੀਚਿੰਗ ਸਕਿੱਲ ਨੂੰ ਵੀ ਵਧੇਰੇ ਪ੍ਰਭਾਵਸ਼ਾਲੀ ਬਣਾਉਂਦੇ ਹਨ ।