ਜੇ ਕੇ ਲਕਸ਼ਮੀ ਸੀਮੈਂਟ ਦੇ ਬਾਨੀ ਹਰੀ ਸ਼ੰਕਰ ਸਿੰਘਾਨੀਆਂ ਦੇ ਜਨਮ ਦਿਨ ਮੌਕੇ ਖੂਨਦਾਨ ਕੈਂਪ ਲਾਇਆ
ਅਸ਼ੋਕ ਵਰਮਾ
ਬਠਿੰਡਾ, 20 ਜੂਨ 2025:ਜੇਕੇ ਲਕਸ਼ਮੀ ਸੀਮੈਂਟ ਦੇ ਫਾਉਂਡਰ ਸਵਰਗੀ ਸ਼੍ਰੀ ਹਰੀ ਸ਼ੰਕਰ ਸਿੰਘਾਨੀਆ ਦੇ 92 ਜਨਮ ਦਿਨ ਨੂੰ ਸਮਰਪਿਤ ਜੇਕੇ ਆਰਗਨਾਈਜੇਸ਼ਨ ਵੱਲੋਂ ਯੂਨਾਈਟਡ ਵੈਲਫੇਅਰ ਸੁਸਾਇਟੀ ਬਠਿੰਡਾ ਦੇ ਸਹਿਯੋਗ ਨਾਲ ਗਨੇਸ਼ ਨਗਰ ਸਥਿਤ ਦਫ਼ਤਰ ਵਿਖੇ ਇੱਕ ਸਵੈ ਇੱਛੁਕ ਖੂਨਦਾਨ ਕੈਂਪ ਲਾਇਆ ਜਿਸ ਵਿੱਚ 25 ਖੂਨਦਾਨੀਆਂ ਨੇ ਸਵੈ ਇੱਛਾ ਨਾਲ ਖੂਨ ਦਾਨ ਕੀਤਾ । ਕੈਂਪ ਵਿੱਚ ਖੂਨਦਾਨੀਆਂ ਨੂੰ ਆਸ਼ੀਰਵਾਦ ਦੇਣ ਲਈ ਬਠਿੰਡਾ ਹਲਕੇ ਦੇ ਵਿਧਾਇਕ ਐਡਵੋਕੇਟ ਜਗਰੂਪ ਸਿੰਘ ਗਿੱਲ ਸ਼ਾਮਿਲ ਹੋਏ। ਉਹਨਾਂ ਕਿਹਾ ਕਿ ਲੋੜਵੰਦ ਲੋਕਾਂ ਲਈ ਖੂਨਦਾਨ ਕਰਨ ਵਾਲੇ ਖ਼ੂਨਦਾਨੀ ਫ਼ਰਿਸ਼ਤੇ ਹੁੰਦੇ ਹਨ ਜੋ ਮਨੁੱਖੀ ਜਾਨਾਂ ਬਚਾਉਣ ਵਿੱਚ ਮੱਦਦਗਾਰ ਹੁੰਦੇ ਹਨ।
ਯੂਨਾਈਟਿਡ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਵਿਜੇ ਭੱਟ ਨੇ ਜੇਕੇ ਫਾਂਊਡੇਸ਼ਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਅਦਾਰਾ ਹਰ ਸਾਲ ਖੂਨਦਾਨ ਕੈਂਪ ਲਗਾ ਕੇ ਮਾਨਵਤਾ ਦੀ ਸੇਵਾ ਕਰਦਾ ਹੈ। ਉਹਨਾਂ ਦੇ ਨਾਲ ਕੌਂਸਲਰ ਸੁਖਦੀਪ ਸਿੰਘ ਢਿੱਲੋਂ, ਸੋਸ਼ਲ ਵਰਕਰ ਜਗਦੀਸ਼ ਸਿੰਘ ਬੜੈਚ, ਰੈੱਡ ਕਰਾਸ ਦੇ ਫਸਟ ਏਡ ਟ੍ਰੇਨਰ ਨਰੇਸ਼ ਪਠਾਨੀਆਂ ਅਤੇ ਜੇਕੇ ਆਰਗਨਾਈਜੇਸ਼ਨ ਦੇ ਸ਼ਿਵ ਕੁਮਾਰ, ਅਮਨਦੀਪ ਸਿੰਘ ਸੋਢੀ ਅਤੇ ਇੰਜੀਨੀਅਰ ਹਰਦੀਪ ਸਿੰਘ ਨੇ ਵੀ ਆਪਣੀਆਂ ਸੇਵਾਵਾਂ ਦੇ ਕੇ ਕੈਂਪ ਨੂੰ ਸਫਲ ਬਣਾਇਆ।ਯੂਨਾਈਟਿਡ ਵੈੱਲਫੇਅਰ ਸੁਸਾਇਟੀ ਦੇ ਵਲੰਟੀਅਰ ਮਨਜੀਤ ਸਿੰਘ ਗੋਰਾ, ਦਿਨੇਸ਼, ਨੀਟਾ,ਹਰਜਿੰਦਰ ਜੱਸਲ,ਮਹਾਂਵੀਰ,ਜਸਵੀਰ ਸਿੰਘ ਅਤੇ ਰਮਨਦੀਪ ਗੋਲਡ ਨੇ ਖੂਨਦਾਨੀਆਂ ਦੀ ਸੇਵਾ ਸੰਭਾਲ ਕੀਤੀ।