ਗੁਰਦਾਸਪੁਰ ਵਿੱਚ ਕੰਪਿਊਟਰ ਟ੍ਰੇਡ ਐਸੋਸੀਏਸ਼ਨ ਦਾ ਗਠਨ
ਸੰਜੇ ਨੰਦਾ ਅਤੇ ਪ੍ਰੇਮ ਸੈਣੀ ਦੀ ਅਗਵਾਈ 'ਚ ਹੋਇਆ ਆਯੋਜਨ
ਰੋਹਿਤ ਗੁਪਤਾ
ਗੁਰਦਾਸਪੁਰ, 19 ਜੂਨ –ਗੁਰਦਾਸਪੁਰ ਦੇ ਇਕ ਨਿੱਜੀ ਹੋਟਲ ਵਿੱਚ ਗੁਰਦਾਸਪੁਰ ਕੰਪਿਊਟਰ ਟ੍ਰੇਡ ਐਸੋਸੀਏਸ਼ਨ ਦਾ ਗਠਨ ਕੀਤਾ ਗਿਆ। ਇਹ ਐਸੋਸੀਏਸ਼ਨ ਪੰਜਾਬ ਐਂਡ ਚੰਡੀਗੜ੍ਹ ਐਸੋਸੀਏਸ਼ਨ ਆਫ ਕੰਪਿਊਟਰ ਟਰੇਡਸ ਦੇ ਮੈਂਬਰਾਂ ਸੰਜੇ ਨੰਦਾ ਅਤੇ ਪ੍ਰੇਮ ਸੈਣੀ ਦੀ ਅਗਵਾਈ ਹੇਠ ਬਣਾਈ ਗਈ।
ਇਸ ਮੌਕੇ ਕਈ ਕੰਪਿਊਟਰ ਕਾਰੋਬਾਰੀ ਮੌਜੂਦ ਸਨ। ਗਠਨ ਸਮਾਰੋਹ ਦੌਰਾਨ ਨਵੇਂ ਪੱਧਰ 'ਤੇ ਕੰਪਿਊਟਰ ਕਾਰੋਬਾਰ ਨੂੰ ਆਪਸੀ ਸਹਿਯੋਗ ਅਤੇ ਭਵਿੱਖ ਵਿੱਚ ਕਾਰਗਰ ਰਣਨੀਤੀਆਂ ਬਨਾਉਣ ਉੱਤੇ ਚਰਚਾ ਹੋਈ।
ਸੰਜੇ ਨੰਦਾ ਅਤੇ ਪ੍ਰੇਮ ਸੈਣੀ ਨੇ ਦੱਸਿਆ ਕਿ ਇਹ ਐਸੋਸੀਏਸ਼ਨ ਵਿਅਪਾਰੀਆਂ ਦੀਆਂ ਆਵਾਜ਼ਾਂ ਨੂੰ ਉੱਚ ਪੱਧਰ 'ਤੇ ਪਹੁੰਚਾਉਣ, ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਵਿੱਚ ਨਵੇਂ ਮਾਪਦੰਡ ਸੈੱਟ ਕਰਨ ਵੱਲ ਇਕ ਮਹੱਤਵਪੂਰਕ ਕਦਮ ਹੈ।
ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਕੰਪਿਊਟਰ ਅਤੇ ਆਈ.ਟੀ. ਖੇਤਰ ਨਾਲ ਜੁੜੇ ਹੋਰ ਵਿਅਪਾਰੀ ਵੀ ਇਸ ਐਸੋਸੀਏਸ਼ਨ ਨਾਲ ਜੁੜ ਕੇ ਲਾਭ ਉਠਾ ਸਕਣਗੇ। ਇਸ ਮੌਕੇ ਤੇ ਸੰਜੇ ਨੰਦਾ, ਰਾਜੇਸ਼ ਬਜਾਜ, ਮਨਮੀਤ ਸਿੰਘ, ਅਤੇ ਗੁਰਦਾਸਪੁਰ ਕੰਪਿਊਟਰ ਟ੍ਰੇਡ ਐਸੋਸੀਏਸ਼ਨ ਦੀ ਟੀਮ ਮਾਨਵ ਮਹਾਜਨ, ਅਭੇ ਮਹਾਜਨ, ਰਿਸ਼ੀ ਕਾਲੀਆ, ਸੰਜੀਵ ਨੰਦਨ, ਰਿਸ਼ੂ ਮਹਾਜਨ, ਰਿਸ਼ਵ ਸ਼ਰਮਾ, ਵਿਕਾਸ ਗੁਪਤਾ ਆਦਿ ਹਾਜਰ ਸਨ।