ਪੁਲਿਸ ਦੀ ਨਾਕੇਬੰਦੀ ਦੌਰਾਨ ਸਾਥੀਆਂ ਸਮੇਤ ਕਾਬੂ ਆਇਆ ਏ ਕੈਟੀਗਰੀ ਦਾ ਗੈਂਗਸਟਰ
- 2 ਪਿਸਟਲ 2 ਮੈਗਜ਼ੀਨ ਹੋਏ ਬਰਾਮਦ, ਕਤਲ ਅਤੇ ਡਕੈਤੀਆਂ ਦੇ 25 ਦੇ ਕਰੀਬ ਮਾਮਲੇ ਹਨ ਦਰਜ, ਜਮਾਨਤ ਤੇ ਆਇਆ ਸੀ ਬਾਹਰ
ਰਿਪੋਰਟਰ ਰੋਹਿਤ ਗੁਪਤਾ
ਗੁਰਦਾਸਪੁਰ, 18 ਜੂਨ 2025 - ਗੁਰਦਾਸਪੁਰ ਪੁਲਿਸ ਨੇ ਸ਼ਹਿਰ ਦੇ ਬਾਹਰਵਾਰ ਹਾਈ ਟੈਕ ਬਬਰੀ ਨਾਕੇ ਤੇ ਕੀਤੀ ਗਈ ਨਾਕੇਬੰਦੀ ਦੌਰਾਨ ਚਾਰ ਨੌਜਵਾਨਾਂ ਨੂੰ ਅਸਲੇ ਸਮੇਤ ਗ੍ਰਿਫਤਾਰ ਕੀਤਾ। ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਇਹਨਾਂ ਵਿੱਚੋਂ ਇੱਕ ਏ ਕੈਟਾਗਰੀ ਦਾ ਗੈਂਗਸਟਰ ਵੀ ਸ਼ਾਮਲ ਹੈ। ਗੁਰਜਸ਼ਨਪ੍ਰੀਤ ਨਾਂ ਦੇ ਅੰਮ੍ਰਿਤਸਰ ਦੇ ਰਾਜਾਸਾਂਸੀ ਵਿਖੇ ਰਹਿਣ ਵਾਲੇ ਇਸ ਗੈਸਸਟਰ ਦੇ ਖਿਲਾਫ 25 ਦੇ ਕਰੀਬ ਅਪਰਾਧਕ ਮਾਮਲੇ ਦਰਜ ਹਨ ਜਿਹਨਾਂ ਵਿੱਚ ਕਤਲ ਅਤੇ ਡਕੈਤੀਆਂ ਦੇ ਮਾਮਲੇ ਵੀ ਸ਼ਾਮਿਲ ਹਨ ਤੇ ਇਹਨਾਂ ਕੋਲੋਂ ਦੋ ਪਸਤੋਲ, ਮੈਗਜ਼ੀਨ ਅਤੇ ਸੱਤ ਜਿੰਦਾ ਰੌਂਦ ਵੀ ਬਰਾਮਦ ਕੀਤੇ ਗਏ ਹਨ ਜਿਨਾਂ ਵਿੱਚ ਇੱਕ ਪੀ ਐਕਸ 5 ਪਿਸਟਲ ਕੀ ਬੋਰ ਵੀ ਸ਼ਾਮਿਲ ਹੈ।
ਐਸਐਸਪੀ ਗੁਰਦਾਸਪੁਰ ਆਦਿਤਿਆ ਅਨੁਸਾਰ ਸਪੈਸ਼ਲ ਟੀਮ ਦੀ ਦੌਲਤ ਗ੍ਰਿਫਤਾਰੀਆਂ ਕੀਤੀਆਂ ਗਈਆਂ ਹਨ ਅਤੇ ਗੁਰਜਸ਼ਨਦੀਪ ਕੁਝ ਦਿਨ ਪਹਿਲਾਂ ਹੀ ਕਤਲ ਦੇ ਇੱਕ ਮਾਮਲੇ ਵਿੱਚ ਜਮਾਨਤ ਤੇ ਬਾਹਰ ਆਇਆ ਹੈ। ਦੀ ਪੁੱਛਗਿੱਛ ਤੋਂ ਬਾਅਦ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ ।