ਔਰਤ ਦਾ ਪਰਸ ਖੋਹਣ ਵਾਲੇ ਦੋ ਲੁਟੇਰੇ ਪੁਲਿਸ ਨੇ ਕੀਤੇ ਕਾਬੂ
ਦੀਪਕ ਜੈਨ
ਜਗਰਾਓ, 17 ਜੂਨ 2025 - ਦੋ ਦਿਨ ਪਹਿਲਾਂ ਹੀ ਸਥਾਨਕ ਕਮਲ ਚੌਂਕ ਵਿਖੇ ਇੱਕ ਔਰਤ ਦਾ ਪਰਸ ਖੋਹ ਕੇ ਬਾਈਕ ਤੇ ਫਰਾਰ ਹੋਣ ਵਾਲੇ ਦੋ ਲੁਟੇਰਿਆਂ ਨੂੰ ਸਿਟੀ ਪੁਲਿਸ ਵੱਲੋਂ ਕਾਬੂ ਕੀਤੇ ਜਾਣ ਦਾ ਸਮਾਂਚਾਰ ਪ੍ਰਾਪਤ ਹੋਇਆ ਹੈ। ਥਾਣਾ ਸਿਟੀ ਜਗਰਾਉਂ ਦੇ ਮੁਖੀ ਵਰਿੰਦਰ ਸਿੰਘ ਨੇ ਦੱਸਿਆ ਕਿ ਏਐਸਆਈ ਗੁਰਦੀਪ ਸਿੰਘ ਸਾਥੀ ਕਰਮਚਾਰੀਆਂ ਦੇ ਨਾਲ ਗਸਤ ਅਤੇ ਚੈਕਿੰਗ ਸ਼ੱਕੀ ਪੁਰਸ਼ਾਂ ਅਤੇ ਵਹੀਕਲਾਂ ਦੇ ਸੰਬੰਧ ਵਿੱਚ ਅੱਡਾ ਰਾਏਕੋਟ ਜਗਰਾਓ ਮੌਜੂਦ ਸਨ ਤਾਂ ਉਹਨਾਂ ਨੂੰ ਮੁੱਖਵਰ ਖਾਸ ਨੇ ਇਤਲਾਹ ਦਿੱਤੀ ਕਿ ਦੋ ਬਦਮਾਸ਼ ਜੋ ਲੋਕਾਂ ਨੂੰ ਡਰਾ ਧਮਕਾ ਕੇ ਅਤੇ ਝਪਟ ਮਾਰ ਕੇ ਲੁੱਟ ਖੋਹ ਕਰਨ ਵਾਲੇ, ਜਿਨਾਂ ਨੇ ਬੀਤੇ ਦਿਨੀ ਕਲਿਆਨੀ ਹਸਪਤਾਲ ਦੇ ਨੇੜੇ ਕਮਲ ਚੌਂਕ ਜਗਰਾਓ ਪਾਸ ਇੱਕ ਔਰਤ ਤੋਂ ਪਰਸ ਖੋਇਆ ਸੀ ਅਤੇ ਫਰਾਰ ਹੋ ਗਏ ਸਨ ਜੋ ਕਿ ਅੱਜ ਆਪਣੇ ਮੋਟਰਸਾਈਕਲ ਨੰਬਰ ਪੀਵੀ 69 ਇਹ 4215 ਮਾਰਕਾ ਡਿਸਕਵਰ ਰੰਗ ਲਾਲ ਉੱਪਰ ਸਵਾਰ ਹੋ ਕੇ ਨਹਿਰ ਅਖਾੜਾ ਤੋਂ ਜਗਰਾਉਂ ਸ਼ਹਿਰ ਵੱਲ ਨੂੰ ਆ ਰਹੇ ਹਨ। ਜਿਨਾਂ ਨੂੰ ਸਾਇੰਸ ਕਾਲਜ ਦੇ ਨਜ਼ਦੀਕ ਨਾਕਾਬੰਦੀ ਕਰਕੇ ਕਾਬੂ ਕੀਤਾ ਗਿਆ ਅਤੇ ਜਦੋਂ ਇਹਨਾਂ ਦੇ ਨਾਮ ਪਤੇ ਪੁੱਛੇ ਗਏ ਤਾਂ ਪਹਿਲੇ ਨੇ ਆਪਣਾ ਨਾਮ ਪ੍ਰਦੀਪ ਸਿੰਘ ਪੁੱਤਰ ਦਰਸ਼ਨ ਸਿੰਘ ਅਤੇ ਦੂਸਰੇ ਨੇ ਆਪਣਾ ਨਾਮ ਸਤਦੇਵ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਰਾਊਵਾਲ ਥਾਣਾ ਸਿੱਧਵਾਂ ਬੇਟ ਜਿਲਾ ਲੁਧਿਆਣਾ ਦੱਸਿਆ। ਥਾਣਾ ਮੁਖੀ ਨੇ ਦੱਸਿਆ ਕਿ ਦੋਸ਼ੀਆਂ ਦੇ ਖਿਲਾਫ ਥਾਣਾ ਸਿਟੀ ਜਗਰਾਉਂ ਵਿਖੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।