ਛੱਪੜ 'ਤੇ ਹੋਏ ਨਜਾਇਜ਼ ਕਬਜਿਆਂ ਕਾਰਨ ਲੋਕਾਂ ਦੇ ਘਰਾਂ 'ਚ ਵੜ ਜਾਂਦਾ ਸੀ ਗੰਦਾ ਪਾਣੀ- ਲੇਡੀ ਸਰਪੰਚ ਨੇ ਛੁਡਾਏ ਨਜਾਇਜ਼ ਕਬਜ਼ੇ
ਮਹਿਲਾ ਸਰਪੰਚ ਨੇ ਕਬਜ਼ੇ ਛੁਡਵਾ ਕੇ ਕਰਵਾਈ ਛੱਪੜ ਦੀ ਸਫਾਈ, ਲੋਕ ਕਹਿੰਦੇ 55 ਸਾਲ ਬਾਅਦ ਮਿਲਿਆ ਗੰਦੇ ਪਾਣੀ ਤੋਂ ਛੁਟਕਾਰਾ
ਰੋਹਿਤ ਗੁਪਤਾ
ਗੁਰਦਾਸਪੁਰ17 ਜੂਨ 2025- ਪਿੰਡ ਗੁਰਦਾਸ ਨੰਗਲ ਦੀ ਸਰਪੰਚ ਸਰਬਜੀਤ ਕੌਰ ਨੇ ਪਿੰਡ ਦੇ ਵਿਕਾਸ ਕਾਰਜਾਂ ਦੇ ਨਾਲ ਨਾਲ ਪਿੰਡ ਦੇ ਛੱਪੜ ਦੀ ਸਫਾਈ ਕਰਵਾ ਕੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਪਾਣੀ ਦੇ ਨਿਕਾਸ ਨੂੰ ਸੁਚੱਜਾ ਬਣਾ ਦਿੱਤਾ। ਪਿੰਡ ਦੇ ਲੋਕਾਂ ਨੇ ਵੀ ਉਹਨਾਂ ਦਾ ਬਹੁਤ ਵਧੀਆ ਤਰੀਕੇ ਦੇ ਨਾਲ ਸਾਥ ਦਿੱਤਾ ਮੌਕੇ ਸਿਰ ਬਹੁਤ ਸਾਰੇ ਲੋਕ ਚਾਹ ਪਾਣੀ ਤੇ ਲੰਗਰ ਦੀ ਸੇਵਾ ਕਰਦੇ ਵੀ ਨਜ਼ਰ ਆਏ ।
ਪਿੰਡ ਦੇ ਬਹੁਤ ਸਾਰੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇਹ ਛਪੜ ਕਰੀਬ 50_ 55 ਸਾਲ ਤੋਂ ਬਿਲਕੁਲ ਸਾਫ ਨਹੀਂ ਕਰਵਾਇਆ ਗਿਆ ਤੇ ਨਾ ਹੀ ਇਹਦੇ ਵੱਲ ਧਿਆਨ ਦਿੱਤਾ ਗਿਆ ਜਿੱਥੇ ਚ ਪਾਣੀ ਤੇ ਗਾਰ ਬੂਟੀ ਬਹੁਤ ਜਿਆਦਾ ਜਮਾਂ ਹੋ ਚੁੱਕੀ ਸੀ ਪਰ ਹੁਣ ਇਹਨੂੰ ਸਾਫ ਕਰਵਾ ਕੇ ਸਰਪੰਚ ਨੇ ਪਿੰਡ ਦੇ ਵਿੱਚੋਂ ਵਾਹ ਵਾਹੀ ਖੱਟੀ ਹੈ ਉੱਥੇ ਹੀ ਜਦੋਂ ਪਿੰਡ ਦੀ ਸਰਪੰਚ ਸਰਬਜੀਤ ਕੌਰ ਦੇ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਕਿਹਾ ਕਿ ਇਹ ਛੱਪੜ ਸਾਫ ਹੀ ਨਹੀਂ ਬਲਕਿ ਸੱਤ ਤੋਂ ਅੱਠ ਫੁੱਟ ਡੂੰਘਾ ਕਰਵਾਇਆ ਤੇ ਬਹੁਤ ਜਿਆਦਾ ਖੁੱਲਾ ਵੀ ਕਰਵਾਇਆ ਤੇ ਮਲੀਆਂ ਹੋਈਆਂ ਥਾਵਾਂ ਨੂੰ ਵੀ ਆਪਣੇ ਕਬਜ਼ੇ ਵਿੱਚ ਲੈ ਕੇ ਉਸ ਜਗ੍ਹਾ ਦੇ ਉੱਤੇ ਗਾਰ ਲਗਾਈ ਗਈ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਜਗ੍ਹਾ ਦੇ ਉੱਤੇ ਵਧੀਆ ਤਰੀਕੇ ਦੇ ਨਾਲ ਕੂੜਾ ਸੁੱਟਣ ਲਈ ਡੰਪ ਵੀ ਬਣਾਇਆ ਜਾਵੇਗਾ।