CM ਸੈਣੀ ਨੇ 100 ਕਰੋੜ ਵਾਲੀ ਸਿੰਚਾਈ ਯੋਜਨਾਵਾਂ ਦੀ ਕੀਤੀ ਸਮੀਖਿਆ
ਇਨ੍ਹਾਂ ਪਰਿਯੋਜਨਾਵਾਂ ਦਾ ਟੀਚਾ ਜਲ ਸਰੰਖਣ ਨੂੰ ਵਧਾਉਣਾ, ਸਿੰਚਾਈ ਕੁਸ਼ਲਤਾ ਵਿੱਚ ਸੁਧਾਰ ਕਰਨਾ
ਮੁੱਖ ਮੰਤਰੀ ਨੇ ਪਰਿਯੋਜਨਾਵਾਂ ਦੀ ਇੰਜੀਨਿਅਰਿੰਗ ਡ੍ਰਾਇੰਗ ਵਿੱਚ ਦੇਰੀ ਲਈ ਜਿੰਮੇਦਾਰੀ ਅਧਿਕਾਰੀਆਂ ਵਿਰੁਧ ਕਾਰਵਾਈ ਕਰਨ ਦੇ ਦਿੱਤੇ ਨਿਰਦੇਸ਼
ਤੇਜੀ ਨਾਲ ਕੰਮ ਪੂਰਾ ਕਰਨ ਲਈ ਲਗਾਤਾਰ ਨਿਗਰਾਨੀ, ਅੰਤਰ ਵਿਭਾਗੀ ਤਾਲਮੇਲ ਅਤੇ ਹਿਤਧਾਰਕ ਜੁੜਾਓ ਨੂੰ ਦਿੱਤੀ ਜਾ ਰਹੀ ਪਹਿਲ
ਚੰਡੀਗੜ੍ਹ, 16 ਜੂਨ-ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਰਾਜ ਸਰਕਾਰ ਸਿੰਚਾਈ ਅਤੇ ਜਲ ਢਾਂਚੇ ਨੂੰ ਮਜਬੂਤ ਕਰਨ ਲਈ ਦ੍ਰਿੜ ਅਤੇ ਠੋਸ ਕਦਮ ਚੁੱਕ ਰਹੀ ਹੈ ਜਿਸ ਦੇ ਤਹਿਤ ਸਿੰਚਾਈ ਅਤੇੇ ਜਲ ਸਰੋਤ ਵਿਭਾਗ ਦੇ ਤਹਿਤ ਪੰਜ ਪ੍ਰਮੁੱਖ ਪਰਿਯੋਜਨਾਵਾਂ ਲਾਗੂ ਹੋ ਰਹੀਆਂ ਹਨ ਜਿਨ੍ਹਾਂ ਵਿੱਚੋਂ ਹਰੇਕ ਵਿੱਚ 100 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਕੀਤਾ ਗਿਆ ਹੈ। ਇਨ੍ਹਾਂ ਪਰਿਯੋਜਨਾਵਾਂ ਦਾ ਟੀਚਾ ਜਲ ਸਰੰਖਣ ਨੂੰ ਵਧਾਉਣਾ ਅਤੇ ਸਿੰਚਾਈ ਕੁਸ਼ਲਤਾ ਵਿੱਚ ਸੁਧਾਰ ਕਰਨਾ ਸ਼ਾਮਲ ਹੈ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਅੱਜ ਇੱਥੇ ਸਿੰਚਾਈ ਅਤੇ ਜਲ ਸਰੋਤ ਵਿਭਾਗ ਦੀ ਵੱਖ ਵੱਖ ਪਰਿਯੋਜਨਾਵਾਂ ਦੀ ਸਮੀਖਿਆ ਮੀਟਿੰਗ ਦੀ ਅਗਵਾਈ ਕਰ ਰਹੇ ਸਨ।
ਮੁੱਖ ਮੰਤਰੀ ਨੇ ਸਖ਼ਤ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਪਰਿਯੋਜਨਾਵਾਂ ਦੀ ਇੰਜੀਨਿਅਰਿੰਗ ਡ੍ਰਾਇੰਗ ਵਿੱਚ ਐਨੀ ਦੇਰੀ ਨਹੀਂ ਹੋਣੀ ਚਾਹੀਦੀ ਸੀ। ਡ੍ਰਾਇੰਗ ਦੇ ਅਨੁਮੋਦਨ ਵਿੱਚ ਦੇਰੀ ਦੇ ਚਲਦੇ ਪਰਿਯੋਜਨਾਵਾਂ ਦੇ ਲਾਗੂ ਵਿੱਚ ਦੇਰੀ ਹੁੰਦੀ ਹੈ। ਉਨ੍ਹਾਂ ਨੇ ਡ੍ਰਾਇੰਗ ਦੇ ਅਨੁਮੋਦਨ ਵਿੱਚ ਦੇਰੀ ਲਈ ਜਿੰਮੇਦਾਰ ਅਧਿਕਾਰੀਆਂ ਵਿਰੁਧ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਦੇ ਇਲਾਵਾ ਉਨ੍ਹਾਂ ਨੇ ਪਰਿਯੋਜਨਾਵਾਂ ਵਿੱਚ ਗੁਣਵੱਤਾ 'ਤੇ ਵਿਸ਼ੇਸ਼ ਧਿਆਨ ਦੇਣ ਦੇ ਵੀ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਕਿਹਾ ਕਿ ਗੁਣਵੱਤਾ ਵਿੱਚ ਕਿਸੇ ਵੀ ਪ੍ਰਕਾਰ ਦਾ ਸਮਝੌਤਾ ਨਹੀਂ ਕੀਤਾ ਜਾਵੇਗਾ।
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਦਾਦੂਪੁਰ ਤੋਂ ਹਮੀਦਾ ਹੈਡ ਤੱਕ ਨਵੀਂ ਸਮਾਨਾਂਤਰ ਲਾਇਨ ਚੈਨਲ ਅਤੇ ਡਬਲੂਜੇਸੀ ਦਾ ਆਧੁਨਿਕੀਕਰਨ 274.87 ਕਰੋੜ ਰੁਪਏ ਨਾਲ ਕੀਤਾ ਜਾ ਰਿਹਾ ਹੈ। ਇਸ ਪਰਿਯੋਜਨਾ ਦਾ ਟੀਚਾ ਗੈਰ-ਮਾਨਸੂਨ ਅਵਧਿ ਦੌਰਾਨ ਹਥਿਨੀਕੁੰਡ ਬੈਰਾਜ ਤੋਂ ਹੋਣ ਵਾਲੇ ਰਿਸਾਓ ਦੇ ਨੁਕਸਾਨ ਨੂੰ ਘੱਟ ਕਰਨਾ ਹੈ। ਹੁਣ ਤੱਕ 64.5 ਫੀਸਦੀ ਕੰਮ ਪੂਰਾ ਹੋ ਚੁੱਕਾ ਹੈ। ਪਰਿਯੋਜਨਾ ਨੂੰ ਮਾਰਚ 2026 ਤੱਕ ਪੂਰਾ ਕਰਨ ਦਾ ਟੀਚਾ ਰੱਖਿਆ ਗਿਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਡਬਲੂਜੇਸੀ ਬ੍ਰਾਂਚ ਤੱਕ ਆਗਮੇਂਟੇਸ਼ਨ ਨਹਿਰ ਦਾ ਦੁਬਾਰ ਤੋਂ ਨਿਰਮਾਣ 383 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਜਾ ਰਿਹਾ ਹੈ। ਇਸ ਪਰਿਯੋਜਨਾ ਦਾ 81 ਫੀਸਦੀ ਕੰਮ ਪੂਰਾ ਹੋ ਚੁੱਕਾ ਹੈ ਅਤੇ ਜੂਨ 2025 ਤੱਕ ਪੂਰਾ ਹੋਣ ਦੀ ਸੰਭਾਵਨਾ ਹੈ। ਇਸੇ ਪ੍ਰਕਾਰ ਪੀਡੀ ਬ੍ਰਾਂਚ ਦੀ ਲਾਇਨਿੰਗ ਅਤੇ ਰੀਮਾਡਲਿੰਗ ਦਾ ਕੰਮ 197.80 ਕਰੋੜ ਰੁਪਏ ਨਾਲ ਕੀਤਾ ਜਾ ਰਿਹਾ ਹੈ। ਇਸ ਪਰਿਯੋਜਨਾ ਤਹਿਤ 145.25 ਕਿਲ੍ਹੋਮੀਟਰ ਵਿੱਚ ਕੰਕ੍ਰੀਟ ਲਾਇਨਿੰਗ ਦਾ ਕੰਮ ਸ਼ਾਮਲ ਹੈ।
ਉਨ੍ਹਾਂ ਨੇ ਕਿਹਾ ਕਿ 145.99 ਕਰੋੜ ਰੁਪਏ ਦੀ ਲਾਗਤ ਵਾਲੀ ਹਥਿਨੀਕੁੰਡ ਬੈਰਾਜ ਦੇ ਡਾਉਨਸਟ੍ਰੀਮ ਵਿੱਚ ਡਾਯਾਫ੍ਰਾਮ ਵਾਲ ਦੇ ਨਿਰਮਾਣ ਦੀ ਸਰੰਚਨਾਤਮਕ ਸੁਰੱਖਿਆ ਪਰਿਯੋਜਨਾ ਦਾ ਕੰਮ ਪ੍ਰਗਤੀ 'ਤੇ ਹੈ। ਇਸੇ ਪ੍ਰਕਾਰ ਗੋਰਖਪੁਰ ਹਰਿਆਣਾ ਅਣੁ ਬਿਜਲੀ ਪਰਿਯੋਜਨਾ ਤਹਿਤ ਗੋਰਖਪੁਰ ਪਰਮਾਣੁ ਊਰਜਾ ਸੰਯੰਤਰ ਨੂੰ ਪਾਣੀ ਦੀ ਸਪਲਾਈ ਲਈ 442.64 ਕਰੋੜ ਰੁਪਏ ਦੀ ਲਾਗਤ ਨਾਲ ਆਰਸੀਸੀ ਬੈਰਲ ਅਤੇ ਲਿੰਕ ਚੈਨਲ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਇਸ ਦਾ ਬਹੁਤਾ ਕੰਮ ਪੂਰਾ ਹੋ ਚੁੱਕਾ ਹੈ।
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਮੌਨਸੂਨ 2025 ਲਈ ਸਿੰਚਾਈ ਵਿਭਾਗ ਨੇ ਮੌਨਸੂਨ ਦੌਰਾਨ ਬਿਨਾ ਰੁਕਾਵਟ ਦੇ ਜਲ ਸਪਲਾਈ ਅਤੇ ਬੁਨਿਆਦੀ ਢਾਂਚੇ ਦੀ ਸੁਰੱਖਿਆ ਯਕੀਨੀ ਕਰਨ ਲਈ ਅਲਪਕਾਲਿਕ ਰਣਨੀਤੀਆਂ ਦੀ ਰੂਪਰੇਖਾ ਤਿਆਰ ਕੀਤੀ ਹੈ। ਹਰਿਆਣਾ ਸਰਕਾਰ ਇਨ੍ਹਾਂ ਮੇਗਾ-ਪੋ੍ਰਜੈਕਟਸ ਦੇ ਸਮੇ 'ਤੇ ਲਾਗੂ ਕਰਨ ਲਈ ਵਚਨਬੱਧ ਹੈ ਜੋ ਰਾਜ ਦੀ ਜਲ ਸੁਰੱਖਿਆ ਅਤੇ ਖੇਤੀਬਾੜੀ ਸਥਿਰਤਾ ਲਈ ਮਹੱਤਵਪੂਰਨ ਹਨ। ਚੁਣੌਤਿਆਂ 'ਤੇ ਕਾਬੂ ਪਾਉਣ ਅਤੇ ਤੇਜੀ ਨਾਲ ਕੰਮ ਪੂਰਾ ਕਰਨ ਲਈ ਲਗਾਤਾਰ ਨਿਗਰਾਨੀ, ਅੰਤਰ ਵਿਭਾਗੀ ਤਾਲਮੇਲ ਅਤੇ ਹਿਤਧਾਰਕ ਜੁੜਾਓ ਨੂੰ ਪਹਿਲ ਦਿੱਤੀ ਜਾ ਰਹੀ ਹੈ।
ਮੀਟਿੰਗ ਵਿੱਚ ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ, ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਸ੍ਰੀ ਰਾਜੇਸ਼ ਖੁੱਲਰ, ਵਾਤਾਵਰਣ,ਵਨ ਅਤੇ ਵਨਜੀਵ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਆਨੰਦ ਮੋਹਨ ਸ਼ਰਣ ਅਤੇ ਜਨ ਸਿਹਤ ਇੰਜਿਨਿਅਰਿੰਗ ਵਿਭਾਗ ਦੇ ਕਮੀਸ਼ਨਰ ਅਤੇ ਸਕੱਤਰ ਸ੍ਰੀ ਮੋਹੱਮਦ ਸ਼ਾਇਨ, ਈਆਈਸੀ ਸ੍ਰੀ ਸਤਬੀਰ ਕਾਦਿਆਨ ਸਮੇਤ ਹੋਰ ਸੀਨੀਅਰ ਅਧਿਕਾਰੀ ਮੌਜ਼ੂਦ ਰਹੇ।