ਸ਼ਹੀਦ ਭਗਤ ਸਿੰਘ ਨਰਸਿੰਗ ਯੂਨੀਅਨ ਦਾ ਕੀਤਾ ਗਿਆ ਨਾਮਕਰਨ
ਪਟਿਆਲਾ, 13 ਮਈ 2025 - 11 ਮਈ 2025 ਨੂੰ ਰਾਜਿੰਦਰਾ ਹਸਪਤਾਲ ਦੇ ਸਮੂਹ ਕਮੇਟੀ ਮੈਂਬਰ ਅਤੇ ਨਰਸਿੰਗ ਸਟਾਫ ਦੀ ਮੌਜੂਦਗੀ ਵਿੱਚ ਪੁਰਾਣੀ ਬਣੀ ਕਮੇਟੀ ਨੂੰ ਭੰਗ ਕਰਕੇ *ਨਵੀਂ ਬਣੀ ਸ਼ਹੀਦ ਭਗਤ ਸਿੰਘ ਨਰਸਿੰਗ ਯੂਨੀਅਨ ਦਾ ਐਲਾਨ ਕੀਤਾ ਗਿਆ* ਅਤੇ ਥੱਲੇ ਦਿੱਤੇ ਗਏ ਅਹੁਦਿਆਂ ਦੇ ਲਈ ਨਵੇਂ ਮੈਂਬਰ ਸਰਵ ਸੰਮਤੀ ਨਾਲ ਚੁਣੇ ਗਏ, ਅੱਜ ਤੋਂ ਬਾਅਦ 20, 21, 22, 23 ਬੈਚ ਅਤੇ ਸਮੂਹ ਨਰਸਿੰਗ ਕੈਡਰ ਦੀਆਂ ਮੰਗਾਂ ਅਤੇ ਆ ਰਹੀ ਔਕੜਾਂ ਨੂੰ ਸੁਲਝਾਉਣ ਦੀ ਪੂਰੀ ਜਿੰਮੇਵਾਰੀ ਇਹਨਾਂ ਅਹੁਦੇਦਾਰ ਮੈਂਬਰਾਂ ਦੀ ਹੋਵੇਗੀ ਅਤੇ ਅੱਜ ਤੋਂ ਬਾਅਦ ਅਸੀਂ ਸਮੂਹ ਅਹੁਦੇਦਾਰ ਮੈਂਬਰ ਨਰਸਿੰਗ ਕੈਡਰ ਦੀ ਆ ਰਹੀ ਮੁਸ਼ਕਿਲਾਂ ਤੋ ਨਿਜਠਣ ਲਈ ਅਤੇ ਨਰਸਿੰਗ ਕੈਡਰ ਦੀ ਜਾਇਜ਼ ਮੰਗਾਂ ਨੂੰ ਮਨਾਉਣ ਲਈ ਵਚਨਬੱਧ ਰਹਾਂਗੇ !
ਇਸ ਮੌਕੇ ਤੇ *ਪ੍ਰਧਾਨ* ਦੇ ਤੌਰ ਤੇ ਆਰਤੀ ਬਾਲੀ ਅਤੇ *ਜਨਰਲ ਸਕੱਤਰ* ਦੇ ਤੌਰ ਤੇ ਕਰਮਦੀਪ ਸਿੰਘ ਚੁਣੇ ਗਏ, ਇਸ ਦੇ ਨਾਲ ਹੀ *ਮੀਤ ਪ੍ਰਧਾਨ* -ਹਨੀਫ ਖਾਨ, *ਡਿਪਟੀ ਜਨਰਲ ਸਕੱਤਰ* -ਚਰਨਜੀਤ ਕੌਰ, *ਸੰਯੁਕਤ ਸਕੱਤਰ* -ਕਿਰਨਦੀਪ ਕੌਰ ਅਤੇ ਸੁਨੀਲ ਕੁਮਾਵਤ, *ਮੁੱਖ ਸਲਾਹਕਾਰ*- ਵਿਜੇ ਨਿੰਬੀਵਾਲ ਅਤੇ ਵਿਜੇ ਸਿੰਘ, *ਖਜ਼ਾਨਚੀ*-ਨਵਨੀਤ ਕੌਰ, *ਸੰਯੁਕਤ ਖਜ਼ਾਨਚੀ*- ਸੰਦੀਪ ਕੌਰ, *ਪ੍ਰੈਸ ਸਕੱਤਰ*- ਸੁਖਵਿੰਦਰ ਕੌਰ, *ਸੰਗਠਨ ਸਕੱਤਰ*- ਅੰਕੁਰ ਮਲੇਠੀਆ, ਹਰਜਿੰਦਰ ਸਿੰਘ, ਸ਼ਾਇਰ ਦਾਸ, *ਕਾਨੂੰਨੀ ਸਲਾਹਕਾਰ*- ਕੁਲਦੀਪ ਕੁਮਾਰ, *ਆਡੀਟਰ*- ਸੁਖੀ ਦੇਵੀ ਅਤੇ ਰਮਨਦੀਪ ਕੌਰ, *ਪੇਟਰਨ*- ਜੁਝਾਰ ਸਿੰਘ, *ਮੀਡੀਆ ਇੰਚਾਰਜ* - ਰੋਹਿਤ, *ਕੋਆਰਡੀਨੇਟਰ*-ਸੁਭਾਸ਼ ਅਤੇ ਵਿਕਾਸ ਚੌਧਰੀ, *ਆਫਿਸ ਸਕੱਤਰ*- ਹਰਦੀਪ ਸਿੰਘ, *ਪੀਆਰਓ*- ਗੌਰਵ ਅਤੇ ਕਰਨ ਚੁਣੇ ਗਏ !