ਅਕਾਲ ਅਕੈਡਮੀ ਢੋਟੀਆਂ ਦਾ ਬਾਰ੍ਹਵੀਂ ਪ੍ਰੀਖਿਆਵਾਂ ਵਿੱਚ ਸੌ ਫੀਸਦੀ ਨਤੀਜਾ ਰਿਹਾ ਸ਼ਾਨਦਾਰ
ਹਰਜਿੰਦਰ ਸਿੰਘ ਭੱਟੀ
ਚੰਡੀਗੜ੍ਹ, 13 ਮਈ 2025: ਕਲਗੀਧਰ ਟਰਸਟ ਬੜੂ ਸਾਹਿਬ ਦੇ ਅਧੀਨ ਚੱਲ ਰਹੀ ਅਕਾਲ ਅਕੈਡਮੀ ਢੋਟੀਆਂ ਨੇ ਆਪਣੀ ਸ਼ਾਨਦਾਰ ਅਕਾਦਮਿਕ ਪਰੰਪਰਾ ਨੂੰ ਜਾਰੀ ਰੱਖਦਿਆਂ ਸੀ. ਬੀ. ਐਸ. ਈ ਵੱਲੋਂ ਕਰਵਾਈ ਗਈ ਬਾਰ੍ਹਵੀਂ ਪ੍ਰੀਖਿਆਵਾਂ ਵਿੱਚ ਸੌ ਫੀਸਦੀ ਨਤੀਜਾ ਪ੍ਰਾਪਤ ਕਰਕੇ ਪਿੰਡ ਅਤੇ ਇਲਾਕੇ ਦਾ ਮਾਣ ਵਧਾਇਆ ਹੈ। ਇਸ ਉਪਲਬਧੀ ਦਾ ਵਿਦਿਆਰਥੀਆਂ ਦੀ ਮਿਹਨਤ, ਅਧਿਆਪਕਾਂ ਦੀ ਨਿਸ਼ਠਾ ਅਤੇ ਮਾਤਾ-ਪਿਤਾ ਦੇ ਮੂਲ ਸਹਿਯੋਗ ਨੂੰ ਜਾਂਦਾ ਹੈ। ਸਾਇੰਸ, ਕਾਮਰਸ ਅਤੇ ਆਰਟਸ ਤਿੰਨੋ ਸਟਰੀਮਾਂ ਵਿੱਚ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤ ਹੈ|
ਸਾਇੰਸ ਸਟਰੀਮ ਵਿਚ ਸ਼ੁਭਨੀਤ ਕੌਰ – 89 (ਪਹਿਲਾ ਸਥਾਨ), ਜੈਸਮੀਨ ਕੌਰ – 86.6% (ਦੂਜਾ ਸਥਾਨ), ਜਸਦੇਵ ਕੌਰ – 81.6% (ਤੀਜਾ ਸਥਾਨ) ਹਾਸਿਲ ਕੀਤਾ| ਕਾਮਰਸ ਸਟਰੀਮ ਵਿਚ ਮਹਿਕਪ੍ਰੀਤ ਕੌਰ – 91.4% (ਪਹਿਲਾ ਸਥਾਨ), ਦਮਨਪ੍ਰੀਤ ਕੌਰ – 89.4% (ਦੂਜਾ ਸਥਾਨ) ਅਤੇ ਗੁਰਲੀਨਦੀਪ ਕੌਰ – 88.4% (ਤੀਜਾ ਸਥਾਨ) ਹਾਸਿਲ ਕੀਤਾ| ਆਰਟਸ ਸਟਰੀਮ ਗੁਰਤੇਗਪਾਲ ਸਿੰਘ – 76% (ਪਹਿਲਾ ਸਥਾਨ), ਪਵਨੀਤ ਕੌਰ – 67.8% (ਦੂਜਾ ਸਥਾਨ) ਅਤੇ ਕਰਮਬੀਰ ਸਿੰਘ – 62.6% (ਤੀਜਾ ਸਥਾਨ) ਹਾਸਿਲ ਕੀਤਾ|
ਅਕਾਲ ਅਕੈਡਮੀ ਢੋਟੀਆਂ ਦੇ ਪ੍ਰਿੰਸੀਪਲ ਰਮਨਦੀਪ ਕੌਰ ਜੀ ਨੇ ਨਤੀਜਿਆਂ ਉੱਤੇ ਖੁਸ਼ੀ ਪ੍ਰਗਟਾਈ ਅਤੇ ਕਿਹਾ, “ਇਹ ਸਿਰਫ ਅਕੈਡਮੀ ਦੀ ਨਹੀਂ, ਸਾਰੇ ਪਿੰਡ ਅਤੇ ਇਲਾਕੇ ਦੀ ਜਿੱਤ ਹੈ। ਸਾਡਾ ਮਕਸਦ ਹੈ ਕਿ ਹਰ ਵਿਦਿਆਰਥੀ ਨੂੰ ਸਿੱਖਿਆ ਦੇ ਨਾਲ ਨਾਲ ਆਤਮ-ਵਿਸ਼ਵਾਸ ਅਤੇ ਨੈਤਿਕ ਮੂਲਿਆਂ ਨਾਲ ਭਰਪੂਰ ਬਣਾਇਆ ਜਾਵੇ। ਉਨ੍ਹਾਂ ਇਹ ਵੀ ਉਚਾਰਨ ਕੀਤਾ ਕਿ ਅਕਾਲ ਅਕੈਡਮੀ ਸਿਰਫ ਪਾਠਕ੍ਰਮਕ ਗਿਆਨ ਤੱਕ ਸੀਮਤ ਨਹੀਂ, ਸਗੋਂ ਆਧਿਆਤਮਿਕ ਅਤੇ ਨੈਤਿਕ ਵਿਕਾਸ ਉੱਤੇ ਵੀ ਵਧੀਆ ਧਿਆਨ ਦਿੰਦੀ ਹੈ, ਜਿਸ ਦੇ ਨਤੀਜੇ ਵਜੋਂ ਵਿਦਿਆਰਥੀ ਹਰ ਖੇਤਰ ਵਿੱਚ ਦਰਸਾ ਰਹੇ ਹਨ।