ਆਕਸਫੋਰਡ ਸਕੂਲ ਭਗਤਾ ਭਾਈ ਦਾ ਬਾਰਵ੍ਹੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ
ਅਸ਼ੋਕ ਵਰਮਾ
ਭਗਤਾ ਭਾਈ, 13 ਮਈ 2025:ਦਾ ਆਕਸਫੋਰਡ ਸਕੂਲ ਆਫ਼ ਐਜੂਕੇਸ਼ਨ, ਇੱਕ ਅਜਿਹੀ ਸੰਸਥਾ ਹੈ, ਜਿਸ ਦੇ ਵਿਦਿਆਰਥੀ ਸੀ. ਬੀ. ਐਸ. ਈ ਦੇ ਨਤੀਜਿਆਂ ਵਿੱਚ ਹਮੇਸ਼ਾ ਧਰੂਤਾਰੇ ਦੀ ਤਰਾਂ ਚਮਕਦੇ ਹਨ। ਆਪਣੀ ਇਸੇ ਚਮਕ ਨੂੰ ਬਰਕਰਾਰ ਰੱਖਦੇ ਹੋਏ ਇਸ ਵਾਰ ਵੀ ਬਾਰਵ੍ਹੀਂ ਜਮਾਤ ਦੇ ਵਿਦਿਆਰਥੀਆਂ ਨੇ ਬੋਰਡ ਦੇ ਨਤੀਜੇ ਵਿੱਚ ਬਾਜ਼ੀ ਮਾਰੀ ਹੈ। ਸਕੂਲ ਦੇ ਬਾਰਵ੍ਹੀਂ ਜਮਾਤ ਦੇ ਵਿਦਿਆਰਥੀਆਂ ਨੇ ਆਰਟਸ, ਕਾਮਰਸ ਅਤੇ ਸਾਇੰਸ ਗਰੁੱਪ ਦੇ ਨਤੀਜਿਆਂ ਵਿੱਚ ਵਿਸ਼ੇਸ ਪੁਜੀਸ਼ਨਾਂ ਲੈ ਕੇ 100% ਨਤੀਜਾ ਦੇ ਕੇ ਸਕੂਲ ਅਤੇ ਆਪਣੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ।ਪ੍ਰਿੰਸੀਪਲ ਰੂਪ ਲਾਲ ਬਾਂਸਲ ਨੇ ਦੱਸਿਆ ਕਿ ਇਸ ਸਾਲ 12ਵੀਂ ਕਲਾਸ ਦੀ ਸੀ.ਬੀ.ਐਸ.ਈ. ਦੀ ਪ੍ਰੀਖਿਆ ਵਿੱਚ ਸਕੂਲ ਦੇ ਆਰਟਸ ਗਰੁੱਪ ਦੇ ਵਿਦਿਆਰਥੀਆਂ ਵਿੱਚੋਂ ਵਿਸ਼ੂ ਪੁੱਤਰੀ ਸੁਭਾਸ਼ ਕੁਮਾਰ ਵਾਸੀ ਭਗਤਾ ਭਾਈ ਕਾ ਨੇ 97.4% ਅੰਕ ਲੈ ਕੇ ਪਹਿਲਾ ਸਥਾਨ, ਪਿੰ੍ਰਸ ਅਰੋੜਾ ਪੁੱਤਰ ਕ੍ਰਿਸ਼ਨ ਕੁਮਾਰ ਅਰੋੜਾ ਵਾਸੀ ਥਰਾਜ ਨੇ 90.8% ਅੰਕ ਲੈ ਕੇ ਦੂਜਾ ਸਥਾਨ ਅਤੇ ਸੁਖਮਨਪ੍ਰੀਤ ਕੌਰ ਪੁੱਤਰੀ ਹਰਜਿੰਦਰ ਸਿੰਘ ਸਿੱਧੂ ਵਾਸੀ ਭਗਤਾ ਭਾਈ ਕਾ ਨੇ 90% ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ।
ਕਾਮਰਸ ਗੁਰੱਪ ਵਿੱਚੋਂ ਲਵਲੀਨ ਕੌਰ ਪੁੱਤਰੀ ਗੁਰਮੇਲ ਸਿੰਘ ਵਾਸੀ ਵਾਂਦਰ ਨੇ 96.2% ਅੰਕ ਲੈ ਕੇ ਪਹਿਲਾ, ਅਕਾਸ਼ਵੀਰ ਕੌਰ ਪੁੱਤਰੀ ਗੁਰਬਖਸ਼ ਸਿੰਘ ਵਾਸੀ ਭੋਡੀਪੁਰਾ ਨੇ 94.2% ਅੰਕ ਲੈ ਕੇ ਦੂਜਾ ਸਥਾਨ ਅਤੇ ਸਨੇਹਾ ਰਾਣੀ ਪੁੱਤਰੀ ਰੇਸ਼ਮ ਸਿੰਘ ਵਾਸੀ ਭਗਤਾ ਭਾਈ ਕਾ ਨੇ 92.8% ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ ਹੈ।ਸਾਇੰਸ ਗਰੁੱਪ ਵਿੱਚੋਂ ਗੌਰਿਸ਼ ਗਰਗ ਪੁੱਤਰ ਅਵੀਨਾਸ਼ ਕੁਮਾਰ ਵਾਸੀ ਜੈਤੋ ਨੇ 94.2% ਅੰਕ ਲੈ ਕੇ ਪਹਿਲਾ ਸਥਾਨ, ਕਮਲਜੀਤ ਸਿੰਘ ਪੁੱਤਰ ਪਰਮਿੰਦਰ ਸਿੰਘ ਖਿਪੱਲ ਵਾਸੀ ਭਗਤਾ ਭਾਈ ਕਾ ਨੇ 93.2% ਅੰਕ ਲੈ ਕੇ ਦੂਜਾ ਸਥਾਨ ਅਤੇ ਪਲਕ ਗੋਇਲ ਪੁੱਤਰੀ ਵਿਕਾਸ ਗੋਇਲ ਵਾਸੀ ਭਗਤਾ ਭਾਈ ਕਾ ਨੇ 92.6% ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ।
ਜੇਕਰ ਵਿਸ਼ੇ ਅਨੁਸਾਰ ਗੱਲ ਕੀਤੀ ਜਾਵੇ ਤਾਂ ਲਵਲੀਨ ਕੌਰ ਨੇ ਬਿਜਨੈੱਸ ਸਟੱਡੀ ਵਿੱਚੋਂ 100/100 ਅੰਕ, ਗੌਰਿਸ਼ ਗਰਗ ਨੇ ਕੈਮਿਸਟਰੀ ਵਿਸ਼ੇ ਵਿੱਚੋਂ 100/100 ਅੰਕ ਲਵਲੀਨ ਕੌਰ ਨੇ ਫਿਜ਼ੀਕਲ ਐਜ਼ੂਕੇਸ਼ਨ ਵਿੱਚੋਂ 99/100 ਅੰਕ, ਵਿਸ਼ੂ ਨੇ ਪੋਲੀਟੀਕਲ ਸਾਇੰਸ ਵਿਸ਼ੇ ਵਿੱਚੋਂ 99/100 ਅੰਕ , ਇਕਨਾਮਿਕਸ ਵਿਸ਼ੇ ਵਿੱਚੋਂ 98/100 ਅੰਕ, ਹਿਸਟਰੀ ਵਿਸ਼ੇ ਵਿੱਚੋਂ 98/100 ਅੰਕ , ਅੰਗਰੇਜ਼ੀ ਵਿਸ਼ੇ ਵਿੱਚੋਂ 96/100 ਅੰਕ, ਪਲਕ ਗੋਇਲ ਨੇ ਬਾਇਉਲੌਜੀ ਅਤੇ ਅੰਗਰੇਜ਼ੀ ਵਿਸ਼ੇ ਵਿੱਚੋਂ 96/100 ਅੰਕ , ਲਵਲੀਨ ਕੌਰ ਨੇ ਅਕਾਊਂਟੈਸੀ ਵਿੱਚੋਂ 95/100 ਅੰਕ, ਅਤੇ ਗੌਰਿਸ਼ ਗਰਗ ਫਿਜਿਕਸ ਵਿਸ਼ੇ ਵਿੱਚੋਂ 95/100 ਅੰਕ ਹਾਸਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ।
ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੰਦੇ ਹੋਏ ਪ੍ਰਿੰਸੀਪਲ ਰੂਪ ਲਾਲ ਬਾਂਸਲ ਨੇ ਕਿਹਾ ਕਿ ਅਸਲ ਵਿੱਚ ਇਹ ਨਤੀਜਾ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਦੀ ਮਿਹਨਤ, ਸਹਿਯੋਗ ਅਤੇ ਸਾਂਝੇ ਉੱਦਮ ਦਾ ਹੀ ਨਤੀਜਾ ਹੈ। ਉਨ੍ਹਾਂ ਨੇ ਸਕੂਲ ਦੇ ਬਾਕੀ ਵਿਦਿਆਰਥੀਆਂ ਨੂੰ ਵੀ ਇਸੇ ਤਰਾਂ ਸਖਤ ਮਿਹਨਤ ਕਰਨ ਦੇ ਲਈ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਆਉਣ ਵਾਲੇ ਸਮੇਂ ਚ’ ਚਣੌਤੀਆਂ ਨੂੰ ਮਾਤ ਦੇਣੀ ਹੀ ਤੁਹਾਡਾ ਮੁੱਖ ਨਿਸ਼ਾਨਾ ਹੋਣਾ ਚਾਹੀਦਾ ਹੈ ਕਿੳਂੁਕਿ ਇਸ ਨੂੰ ਮੁੱਖ ਰੱਖ ਕੇ ਹੀ ਵਿਦਿਆਰਥੀ ਔਕੜਾਂ ਦਾ ਸਾਹਮਣਾ ਕਰਦਾ ਹੋਇਆ ਮੰਜ਼ਿਲ ਦੀ ਪ੍ਰਾਪਤੀ ਵੱਲ ਵੱਧ ਸਕਦਾ ਹੈ।
ਇਸ ਸਮੇਂ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਸ. ਹਰਦੇਵ ਸਿੰਘ ਬਰਾੜ (ਸਾਬਕਾ ਚੇਅਰਮੈਨ), ਹਰਗੁਰਪ੍ਰੀਤ ਸਿੰਘ ਗਗਨ ਬਰਾੜ (ਚੇਅਰਮੈਨ), ਗੁਰਮੀਤ ਸਿੰਘ ਗਿੱਲ (ਪ੍ਰਧਾਨ), ਪਰਮਪਾਲ ਸਿੰਘ ‘ਸ਼ੈਰੀ ਢਿੱਲੋਂ’ (ਵਾਈਸ ਚੇਅਰਮੈਨ) , ਰਾਜਵਿੰਦਰ ਸਿੰਘ ਸੋਢੀ (ਜਨਰਲ ਸਕੱਤਰ), ਗੁਰਮੀਤ ਸਿੰਘ ਗਿੱਲ ਸਰਪੰਚ (ਵਿੱਤ-ਸਕੱਤਰ) ਨੇ ਵੀ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਅਧਿਆਪਕਾਂ ਦੀ ਸਖ਼ਤ ਘਾਲਣਾ ਦੀ ਵਡਿਆਈ ਕੀਤੀ। ਉਨ੍ਹਾਂ ਨੇ ਸਕੂਲ ਦੇ ਵਿਦਿਆਰਥੀਆਂ ਦੇ ਸਨਮੁੱਖ ਹੁੰਦੇ ਹੋਏ ਕਿਹਾ ਕਿ ਇਨ੍ਹਾਂ ਵਿਦਿਆਰਥੀਆਂ ਤੋਂ ਪ੍ਰੇਰਿਤ ਹੋਣ ਅਤੇ ਸਿੱਖਿਆ ਗ੍ਰਹਿਣ ਕਰਨ ਲਈ ਤੁਹਾਨੂੰ ਵੀ ਤੱਤਪਰ ਹੋਣਾ ਚਾਹੀਦਾ ਹੈ ਤਾਂ ਜੋ ਆਪਣੇ ਮਾਪਿਆਂ ਦੀ ਕਮਾਈ ਅਤੇ ਮਿਹਨਤ ਦਾ ਪੂਰਾ ਮੁੱਲ ਮੋੜਿਆ ਜਾ ਸਕੇ।