ਨਰਸਿੰਗ ਸਟਾਫ ਦੀ ਪੁਰਾਣੀ ਕਮੇਟੀ ਭੰਗ, ਨਵੀਂ ਬਣੀ ਸ਼ਹੀਦ ਭਗਤ ਸਿੰਘ ਨਰਸਿੰਗ ਯੂਨੀਅਨ ਦਾ ਐਲਾਨ- ਆਰਤੀ ਬਾਲੀ ਬਣੇ ਪ੍ਰਧਾਨ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 13 ਮਈ 2025- ਰਾਜਿੰਦਰਾ ਹਸਪਤਾਲ ਦੇ ਸਮੂਹ ਕਮੇਟੀ ਮੈਂਬਰ ਅਤੇ ਨਰਸਿੰਗ ਸਟਾਫ ਦੀ ਮੌਜੂਦਗੀ ਵਿੱਚ ਪੁਰਾਣੀ ਬਣੀ ਕਮੇਟੀ ਨੂੰ ਭੰਗ ਕਰਕੇ ਨਵੀਂ ਬਣੀ ਸ਼ਹੀਦ ਭਗਤ ਸਿੰਘ ਨਰਸਿੰਗ ਯੂਨੀਅਨ ਦਾ ਐਲਾਨ ਕੀਤਾ ਗਿਆ ਅਤੇ ਥੱਲੇ ਦਿੱਤੇ ਗਏ ਅਹੁਦਿਆਂ ਦੇ ਲਈ ਨਵੇਂ ਮੈਂਬਰ ਸਰਵ ਸੰਮਤੀ ਨਾਲ ਚੁਣੇ ਗਏ, ਅੱਜ ਤੋਂ ਬਾਅਦ 20, 21, 22, 23 ਬੈਚ ਅਤੇ ਸਮੂਹ ਨਰਸਿੰਗ ਕੈਡਰ ਦੀਆਂ ਮੰਗਾਂ ਅਤੇ ਆ ਰਹੀ ਔਕੜਾਂ ਨੂੰ ਸੁਲਝਾਉਣ ਦੀ ਪੂਰੀ ਜਿੰਮੇਵਾਰੀ ਇਹਨਾਂ ਅਹੁਦੇਦਾਰ ਮੈਂਬਰਾਂ ਦੀ ਹੋਵੇਗੀ ਅਤੇ ਅੱਜ ਤੋਂ ਬਾਅਦ ਅਸੀਂ ਸਮੂਹ ਅਹੁਦੇਦਾਰ ਮੈਂਬਰ ਨਰਸਿੰਗ ਕੈਡਰ ਦੀ ਆ ਰਹੀ ਮੁਸ਼ਕਿਲਾਂ ਤੋ ਨਿਜਠਣ ਲਈ ਅਤੇ ਨਰਸਿੰਗ ਕੈਡਰ ਦੀ ਜਾਇਜ਼ ਮੰਗਾਂ ਨੂੰ ਮਨਾਉਣ ਲਈ ਵਚਨਬੱਧ ਰਹਾਂਗੇ।
ਇਸ ਮੌਕੇ ਤੇ ਪ੍ਰਧਾਨ ਦੇ ਤੌਰ ਤੇ ਆਰਤੀ ਬਾਲੀ ਅਤੇ ਜਨਰਲ ਸਕੱਤਰ ਦੇ ਤੌਰ ਤੇ ਕਰਮਦੀਪ ਸਿੰਘ ਚੁਣੇ ਗਏ, ਇਸ ਦੇ ਨਾਲ ਹੀ ਮੀਤ ਪ੍ਰਧਾਨ -ਹਨੀਫ ਖਾਨ, ਡਿਪਟੀ ਜਨਰਲ ਸਕੱਤਰ -ਚਰਨਜੀਤ ਕੌਰ, ਸੰਯੁਕਤ ਸਕੱਤਰ -ਕਿਰਨਦੀਪ ਕੌਰ ਅਤੇ ਸੁਨੀਲ ਕੁਮਾਵਤ, ਮੁੱਖ ਸਲਾਹਕਾਰ- ਵਿਜੇ ਨਿੰਬੀਵਾਲ ਅਤੇ ਵਿਜੇ ਸਿੰਘ, ਖਜ਼ਾਨਚੀ-ਨਵਨੀਤ ਕੌਰ, ਸੰਯੁਕਤ ਖਜ਼ਾਨਚੀ- ਸੰਦੀਪ ਕੌਰ, ਪ੍ਰੈਸ ਸਕੱਤਰ- ਸੁਖਵਿੰਦਰ ਕੌਰ, ਸੰਗਠਨ ਸਕੱਤਰ- ਅੰਕੁਰ ਮਲੇਠੀਆ, ਹਰਜਿੰਦਰ ਸਿੰਘ, ਸ਼ਾਇਰ ਦਾਸ, ਕਾਨੂੰਨੀ ਸਲਾਹਕਾਰ- ਕੁਲਦੀਪ ਕੁਮਾਰ, ਆਡੀਟਰ- ਸੁਖੀ ਦੇਵੀ ਅਤੇ ਰਮਨਦੀਪ ਕੌਰ, ਪੇਟਰਨ- ਜੁਝਾਰ ਸਿੰਘ, ਮੀਡੀਆ ਇੰਚਾਰਜ- ਰੋਹਿਤ, ਕੋਆਰਡੀਨੇਟਰ-ਸੁਭਾਸ਼ ਅਤੇ ਵਿਕਾਸ ਚੌਧਰੀ, ਆਫਿਸ ਸਕੱਤਰ- ਹਰਦੀਪ ਸਿੰਘ, ਪੀਆਰਓ- ਗੌਰਵ ਅਤੇ ਕਰਨ ਚੁਣੇ ਗਏ।