ਪਟਿਆਲਾ ਦਾ ਪੱਤਰਕਾਰ ਭਾਈਚਾਰਾ ਸਮਾਜ ਸੇਵਾ ਦੇ ਕਾਰਜਾਂ 'ਚ ਵੀ ਘੱਟ ਨਹੀਂ
ਪਟਿਆਲਾ 30 ਅਪ੍ਰੈਲ 2025:ਜੱਗ ਬਾਣੀ ਪੰਜਾਬ ਕੇਸਰੀ ਅਖਬਾਰ ਦੇ ਫੋਟੋ ਜਰਨਲਿਸਟ ਸੁੰਦਰ ਸ਼ਰਮਾ ਸਨੀ ਦੀ ਬੇਟੀ ਅਲਾਇਨਾ ਸ਼ਰਮਾ ਤੋਂ ਬਾਅਦ ਅਜ ਸੀਨੀਅਰ ਪੱਤਰਕਾਰ ਇੰਚਾਰਜ ਪੰਜਾਬੀ ਜਾਗਰਣ ਅਖਬਾਰ ਨਵਦੀਪ ਢੀਂਗਰਾ ਦੀ ਬੇਟੀ ਭਵਨੂਰ ਢੀਂਗਰਾ ਨੇ ਆਪਣੇ ਸਿਰ ਦੇ 12 ਇੰਚ ਵਾਲ ਕੈਂਸਰ ਰੋਗੀਆਂ ਲਈ ਦਾਨ ਕੀਤੇ ਹਨ ਤਾਂ ਕਿ ਉਹਨਾਂ ਲਈ ਕੁਦਰਤੀ ਵਾਲਾਂ ਦਾ ਵਿਗ ਬਨ ਸਕੇ*
ਸੰਸਥਾ ਮਰੀਜ਼ ਮਿਤਰਾ ਦੀ ਕੈਂਸਰ ਰੋਗੀਆਂ ਲਈ ਵਾਲ ਦਾਨ ਮੁਹਿੰਮ ਤੋਂ ਯੂਥ ਹੋ ਰਿਹਾ ਪ੍ਰੇਰਿਤ
ਪਿਛਲੇ ਲੰਮੇ ਅਰਸੇ ਤੋਂ ਪਟਿਆਲਾ ਪੰਜਾਬ ਚ ਜ਼ਮੀਨੀ ਪੱਧਰ ਤੇ ਸੇਵਾਵਾਂ ਨਿਭਾ ਰਹੀ ਸੰਸਥਾ ਮਰੀਜ਼ ਮਿਤਰਾ ਵੈਲਫ਼ੇਅਰ ਆਰਗਨਾਈਜੇਸ਼ਨ ਪਟਿਆਲਾ ਦੀ ਕੈਂਸਰ ਰੋਗੀਆਂ ਲਈ ਵਾਲ ਦਾਨ ਮੁਹਿੰਮ ਤੋਂ ਨੋਜਵਾਨ ਪੀੜੀ ਪ੍ਰੇਰਿਤ ਹੋ ਕੇ ਖ਼ੁਦ ਆਪਣੇ ਸਿਰ ਦੇ ਵਾਲ ਦਾਨ ਕਰਨ ਲਈ ਮੁਹਰੇ ਆ ਰਹੀ ਹੈ। ਇਸ ਮੁਹਿੰਮ ਵਿੱਚ ਅੱਜ ਹਿੱਸਾ ਲੈਂਦੇ ਹੋਏ ਪਟਿਆਲਾ ਤੋਂ ਸਬੰਧਤ 7 ਸਾਲਾਂ ਦੀ ਸਕੂਲ ਪੜ੍ਹਦੀ ਵਿਦਿਆਰਥਣ ਭਵਨੂਰ ਢੀਂਗਰਾ ਉਮਰ 7 ਸਾਲ, ਦੂਸਰੀ ਕਲਾਸ, ਸਕਾਲਰ ਫੀਲਡ ਪਬਲਿਕ ਸਕੂਲ ਨੇ ਮਰੀਜ਼ ਮਿਤਰਾ ਸੰਸਥਾ ਪ੍ਰਧਾਨ ਗੁਰਮੁਖ ਗੁਰੂ ਤੋਂ ਪ੍ਰੇਰਿਤ ਹੋ ਕੇ ਆਪਣੇ ਸਿਰ ਦੇ 12 ਇੰਚ ਵਾਲ ਕਟਵਾ ਕੇ ਕੈਂਸਰ ਰੋਗੀਆਂ ਲਈ ਦਾਨ ਕਿੱਤੇ ਹਨ।ਦਸਨਯੋਗ ਹੈ ਕਿ ਇਸ ਕੈਂਸਰ ਰੋਗੀਆਂ ਲਈ ਵਾਲ ਦਾਨ ਮੁਹਿੰਮ ਦਾ ਆਗਾਜ਼ ਪੰਜਾਬ ਦੇ ਮਾਲਵੇ ਇਲਾਕੇ ਖੇਤਰ ਵਿੱਚ ਗੁਰਮੁਖ ਗੁਰੂ ਨੇ ਖ਼ੁਦ ਦੋ ਸਾਲਾਂ ਵਿੱਚ ਆਪਣੇ ਸਿਰ ਦੇ ਵਾਲ 12 ਇੰਚ ਤਕ ਵਧਾ ਕੇ ਫ਼ਿਰ ਸਿਰ ਤੋਂ ਗੰਜੇ ਹੋ ਕੇ ਆਪਣੇ ਵਾਲ ਦਾਨ ਕਰ ਕੇ ਕਿਤਾ ਸੀ। ਗੁਰਮੁਖ ਗੁਰੂ ਦਾ ਕਹਿਣਾ ਹੈ ਕਿ ਕਿਸੇ ਵੀ ਚੰਗੇ ਕੰਮ ਦੀ ਸ਼ੁਰੂਆਤ ਆਪਣੇ ਆਪ ਤੋਂ ਕਰਨੀ ਚਾਹੀਦੀ ਹੈ।
ਇਸ ਮੁਹਿੰਮ ਵਾਰੇ ਮਰੀਜ਼ ਮਿਤਰਾ ਸੰਸਥਾ ਪ੍ਰਧਾਨ ਗੁਰਮੁਖ ਗੁਰੂ ਨੇ ਵਿਸਥਾਰ ਚ ਦਸਦਿਆਂ ਕਿਹਾ ਕਿ ਇਹ ਵਾਲ ਦਾਨ ਮੁਹਿੰਮ ਉਹਨਾਂ ਕੈਂਸਰ ਰੋਗੀਆਂ ਲਈ ਹੈ ਜਿਹਨਾਂ ਦੇ ਵਾਲ ਕੈਂਸਰ ਦੀ ਬੀਮਾਰੀ ਚ ਕੀਮੋਥੈਰੇਪੀ ਦੋਰਾਨ ਛੱਡ ਜਾਣ ਮਗਰੋਂ ਦੁਬਾਰਾ ਨਹੀਂ ਆਉਂਦੇ ਉਹਨਾਂ ਰੋਗੀਆਂ ਲਈ ਇਹਨਾਂ ਵਾਲਾਂ ਦਾ ਕੁਦਰਤੀ ਵਿਗ ਬਨਾ ਕੇ ਬਿਲਕੁਲ ਮੁਫ਼ਤ ਭੇਂਟ ਕੀਤਾ ਜਾਂਦਾ ਹੈ। ਕਿਉਂਕਿ ਹਰ ਕੈਂਸਰ ਰੋਗੀ ਇਹ ਵਿਗ ਬਜ਼ਾਰੋਂ ਖ਼ਰੀਦ ਕੇ ਨਹੀਂ ਲਗਾ ਸਕਦਾ।ਗੁਰਮੁਖ ਗੁਰੂ ਵਲੋਂ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਜੋ ਹਰ ਮਹੀਨੇ ਨਾਈ ਦੀ ਦੁਕਾਨ ਤੇ ਜਾ ਕੇ ਆਪਣੇ ਸਿਰ ਦੇ ਵਾਲ ਕਟਵਾ ਕੇ ਕੁੜੇਦਾਨ ਚ ਸੁਟ ਆਉਂਦੇ ਹਨ ਜੇਕਰ ਉਹ ਲੋਕ ਤਕਰੀਬਨ 17-18 ਮਹੀਨੇ ਆਪਣੇ ਸਿਰ ਦੇ ਵਾਲ ਨਾ ਕਟਵਾ ਕੇ 12 ਇੰਚ ਤਕ ਆਪਣੇ ਵਾਲ ਵਧਾ ਕੇ ਫ਼ਿਰ ਕੈਂਸਰ ਰੋਗੀਆਂ ਲਈ ਦਾਨ ਕਰ ਦੇਣ ਤਾਂ ਬਹੁਤ ਸਾਰੇ ਕੈਂਸਰ ਰੋਗੀਆਂ ਦਾ ਭਲਾ ਹੋ ਸਕਦਾ ਹੈ। ਵਿਗ ਬਨਾਉਣ ਲਈ ਘਟੋ ਘੱਟ 12 ਇੰਚ ਵਾਲ ਦਾਨ ਕਰਨੇ ਲਾਜ਼ਮੀ ਹਨ। ਉਹਨਾਂ ਦੀ ਸੰਸਥਾ ਇਹ ਮੁਹਿੰਮ ਮੁਬੰਈ ਵਿਖੇ ਮਦਦ ਟਰੱਸਟ ਦੀ ਅਗਵਾਈ ਹੇਠ ਇਹ ਮੁਹਿੰਮ ਚਲਾ ਰਹੀ ਹੈ ਸੰਸਥਾ ਵਲੋਂ ਵਾਲ ਦਾਨ ਕਰਨ ਵਾਲੇ ਦਾਨੀ ਦੇ ਵਾਲ ਕੋਰੀਅਰ ਰਾਹੀਂ ਵਾਲ ਮੁਬੰਈ ਭੇਜ ਦਿੱਤੇ ਜਾਂਦੇ ਹਨ। ਮਦਦ ਟਰੱਸਟ ਮੁੰਬਈ ਵਲੋਂ ਵਾਲ ਦਾਨੀ ਨੂੰ ਇਕ ਪ੍ਰੰਸ਼ਸਾ ਪੱਤਰ ਵੀ ਦਿੱਤਾ ਜਾਂਦਾ ਹੈ। ਗੁਰਮੁਖ ਗੁਰੂ ਵਲੋਂ ਕੈਂਸਰ ਰੋਗੀਆਂ ਲਈ ਇਸ ਵਾਲ ਦਾਨ ਮੁਹਿੰਮ ਨਾਲ ਜੁੜਨ ਦੀ ਅਪੀਲ ਸਮੂਹ ਨੋਜਵਾਨ ਵਰਗ ਨੂੰ ਕਰਦਿਆਂ ਕਿਹਾ ਗਿਆ ਹੈ ਕਿ ਜੋ ਚੀਜ਼ ਤੁਹਾਡੇ ਲਈ ਵੇਸਟ ਹੈ ਉਹ ਕਿਸੇ ਕੈਂਸਰ ਰੋਗੀ ਲਈ ਨਵੀਂ ਊਰਜਾ ਹੈ। ਗੰਜੇਪਨ ਚ ਜ਼ਿੰਦਗੀ ਗੁਜ਼ਾਰਨ ਨਾਲ ਕੈਂਸਰ ਰੋਗੀਆਂ ਚ ਨਕਾਰਾਤਮਕ ਸੋਚ ਦਾ ਵੀ ਵਾਧਾ ਹੁੰਦਾ ਹੈ ਖਾਸ ਕਰਕੇ ਔਰਤਾਂ ਗੰਜੇਪਨ ਚ ਬਹੁਤ ਸ਼ਰਮੀਂਦਗੀ ਮਹਿਸੂਸ ਕਰ ਦੀਆਂ ਹਨ ਕਿਉਂਕਿ ਸਿਰ ਦੇ ਵਾਲ ਹੀ ਇਕ ਔਰਤ ਦਾ ਸਭ ਤੋਂ ਸੋਹਣਾ ਸ਼ਿੰਗਾਰ ਹੁੰਦਾ ਹੈ। ਕੁਦਰਤ ਵਾਲਾ ਦਾ ਵਿਗ ਲਗਣ ਤੋਂ ਬਾਅਦ ਕੈਂਸਰ ਰੋਗੀਆਂ ਚ ਸਕਰਾਤਮਕ ਸੌਚ ਦਾ ਵਾਧਾ ਹੁੰਦਾ ਹੈ ਤੇ ਇਹਨਾਂ ਨੂੰ ਜ਼ਿੰਦਗੀ ਜਿਉਣ ਲਈ ਇਕ ਨਵੀਂ ਆਸ ਵੀ ਮਿਲਦੀ ਹੈ।