ਸ੍ਰੀ ਮੁਕਤਸਰ ਸਾਹਿਬ ਪੁਲਿਸ ਦੇ ਅਧਿਕਾਰੀਆਂ ਵੱਲੋਂ ਸੇਵਾਮੁਕਤ ਪੁਲਿਸ ਮੁਲਾਜ਼ਮਾਂ ਨੂੰ ਵਿਦਾਇਗੀ ਪਾਰਟੀ
ਅਸ਼ੋਕ ਵਰਮਾ
ਸ੍ਰੀ ਮੁਕਤਸਰ ਸਾਹਿਬ , 30 ਅਪ੍ਰੈਲ 2025: ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿਖੇ ਅੱਜ ਸੇਵਾਮੁਕਤ ਹੋਏ ਏ.ਐਸ.ਆਈ ਕੇਵਲ ਕ੍ਰਿਸ਼ਨ, ਏ.ਐਸ.ਆਈ ਗੁਰਮੀਤ ਸਿੰਘ, ਏ.ਐਸ.ਆਈ ਭੁਪਿੰਦਰ ਸਿੰਘ, ਏ.ਐਸ.ਆਈ ਗਵਰਨਰ ਸਿੰਘ, ਏ.ਐਸ.ਆਈ ਦਰਸ਼ਨ ਸਿੰਘ, ਏ.ਐਸ.ਆਈ ਗੁਰਦੀਪ ਸਿੰਘ, ਏ.ਐਸ.ਆਈ ਸਤਵੰਤ ਸਿੰਘ, ਏ.ਐਸ.ਆਈ ਹਰਜੀਤ ਸਿੰਘ, ਏ.ਐਸ.ਆਈ ਰਾਮ ਚੰਦ ਅਤੇ ਹੌਲਦਾਰ ਸੁਖਵਿੰਦਰ ਕੌਰ ਨੂੰ ਜ਼ਿਲ੍ਹਾ ਪੁਲਿਸ ਮੁਖੀ ਡਾ. ਅਖਿਲ ਚੌਧਰੀ ਅਤੇ ਹੋਰ ਪੁਲਿਸ ਅਧਿਕਾਰੀਆਂ ਨੇ ਵਿਦਾਇਗੀ ਪਾਰਟੀ ਦਿੱਤੀ ਅਤੇ ਉਹਨਾਂ ਦੇ ਸਿਹਤਯਾਬ ਜੀਵਨ ਦੀ ਕਾਮਨਾ ਕੀਤੀ। ਇਸ ਮੌਕੇ ਸ੍ਰੀ ਮਨਮੀਤ ਸਿੰਘ ਢਿੱਲੋ ਐਸ.ਪੀ(ਇੰਨਵੈਃ) ਅਤੇ ਸ੍ਰੀ ਅਮਨਦੀਪ ਸਿੰਘ ਡੀ.ਐਸ.ਪੀ(ਐੱਚ) ਹਾਜ਼ਰ ਸਨ। ਇਸ ਪ੍ਰੋਗਰਾਮ ਦੌਰਾਨ ਏ.ਐਸ.ਆਈ ਗੁਰਦੇਵ ਸਿੰਘ ਵੱਲੋਂ ਸਟੇਜ ਸੈਕਟਰੀ ਦੀ ਡਿਊਟੀ ਨਿਭਾਈ ਗਈ।
ਇਸ ਮੌਕੇ ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਜੀ ਨੇ ਸੰਬੋਧਨ ਦੌਰਾਨ ਕਿਹਾ ਕਿ ਪੁਲਿਸ ਵਿਭਾਗ ਲਈ ਇਹ ਇੱਕ ਖਾਸ ਪਲ ਹੈ, ਜਦੋਂ ਸਾਡੇ ਸਮਰਪਿਤ ਅਧਿਕਾਰੀ ਆਪਣੇ ਫ਼ਰਜ਼ ਅਤੇ ਸਰਵਿਸ ਨੂੰ ਚੰਗੀ ਤਰ੍ਹਾਂ ਪੂਰੀ ਕਰਕੇ ਇੱਜ਼ਤ ਨਾਲ ਰਿਟਾਇਰ ਹੋ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸੇਵਾ ਮੁਕਤ ਸਿਰਫ਼ ਇੱਕ ਪ੍ਰਸ਼ਾਸਨਿਕ ਲੜੀ ਹੈ, ਪਰ ਅਸੀਂ ਹਮੇਸ਼ਾ ਆਪਣੇ ਸਾਬਕਾ ਮੁਲਾਜ਼ਮਾਂ ਦੀ ਸੇਵਾ, ਤਜ਼ਰਬੇ ਅਤੇ ਜਾਣਕਾਰੀ ਦੀ ਲੋੜ ਮਹਿਸੂਸ ਕਰਦੇ ਰਹਾਂਗੇ। ਐਸ.ਐਸ.ਪੀ ਨੇ ਅੱਗੇ ਕਿਹਾ ਤੁਸੀਂ ਸਿਰਫ਼ ਵਿਭਾਗ ਤੋਂ ਅਲੱਗ ਹੋ ਰਹੇ ਹੋ, ਪਰ ਤੁਸੀਂ ਹਮੇਸ਼ਾ ਸਾਡੇ ਪੁਲਿਸ ਪਰਿਵਾਰ ਦਾ ਹਿੱਸਾ ਰਹੋਗੇ। ਜਦੋਂ ਵੀ ਲੋੜ ਪਈ, ਅਸੀਂ ਤੁਹਾਡੇ ਕੀਮਤੀ ਤਜ਼ਰਬੇ ਅਤੇ ਗਿਆਨ ਦੀ ਵਰਤੋਂ ਕਰਦੇ ਰਹਾਂਗੇ।
ਇਸ ਮੌਕੇ ਉਨ੍ਹਾਂ ਨੇ ਸੇਵਾ ਮੁਕਤ ਹੋ ਰਹੇ ਕਰਮਚਾਰੀਆਂ ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ, ਉਨ੍ਹਾਂ ਦਾ ਮਹਿਕਮੇ ਵਿੱਚ ਸੇਵਾ ਲਈ ਧੰਨਵਾਦ ਕੀਤਾ। ਵਿਦਾਇਗੀ ਸਮਾਰੋਹ ਵਿੱਚ ਵੱਡੀ ਗਿਣਤੀ ‘ਚ ਪੁਲਿਸ ਕਰਮਚਾਰੀਆਂ ਨੇ ਸ਼ਿਰਕਤ ਕੀਤੀ ਅਤੇ ਰਿਟਾਇਰ ਹੋ ਰਹੇ ਸਾਥੀਆਂ ਦਾ ਪੁਲਿਸ ਵਿਭਾਗ ਵਿੱਚ ਨਿਭਾਈ ਗਈ ਸੇਵਾ ਲਈ ਧੰਨਵਾਦ ਕਰਦੇ ਹੋਏ ਅਗਾਮੀ ਜੀਵਨ ਲਈ ਸ਼ੁਭ ਇੱਛਾਵਾਂ ਦਿੱਤੀਆਂ।ਇਸ ਮੌਕੇ ਸੀਨੀਅਰ ਸਹਾਇਕ ਇਕਬਾਲ ਸਿੰਘ ਹੈਡ ਕਲਰਕ, ਏ.ਐਸ.ਆਈ ਗੁਰਦਿਤਾ ਸਿੰਘ, ਏ.ਐਸ.ਆਈ ਕੁਲਬੀਰ ਸਿੰਘ ਅਕਾਊਂਟੈਂਟ ਅਤੇ ਸਮੂਹ ਦਫਤਰ ਸਟਾਫ ਹਾਜ਼ਰ ਸੀ।