MLA ਬੁੱਧ ਰਾਮ ਨੇ ਖੇਤੀ ਹਾਦਸਾ ਪੀੜਤਾਂ ਨੂੰ 4 ਲੱਖ 42 ਹਜ਼ਾਰ ਰੁਪਏ ਸਹਾਇਤਾ ਰਾਸ਼ੀ ਦੇ ਚੈੱਕ ਵੰਡੇ
ਮਾਨਸਾ, 17 ਮਾਰਚ 2025 : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਕਿਸਾਨ ਮਜ਼ਦੂਰਾਂ ਦੇ ਹੱਕਾਂ ਦੀ ਰਾਖੀ ਲਈ ਹਮੇਸ਼ਾ ਵਚਨਬੱਧ ਹੈ। ਜੋ ਕਿਸਾਨ ਜਾਂ ਮਜ਼ਦੂਰ ਖੇਤੀਬਾੜੀ ਨਾਲ ਸਬੰਧਤ ਕੰਮ ਕਰਦੇ ਸਮੇਂ ਆਪਣਾ ਕੋਈ ਅੰਗ ਗਵਾ ਲੈਂਦੇ ਹਨ ਉਨ੍ਹਾਂ ਨੂੰ ਦਿੱਤੀ ਜਾਂਦੀ ਰਾਸ਼ੀ 10 ਹਜ਼ਾਰ ਤੋਂ ਵਧਾ ਕੇ 12 ਹਜ਼ਾਰ ਰੁਪਏ ਕਰ ਦਿੱਤੀ ਗਈ ਹੈ। ਖੇਤੀ ਹਾਦਸੇ ਦੌਰਾਨ ਮੌਤ ਹੋ ਜਾਣ ਕਾਰਨ ਦਿੱਤੀ ਜਾਂਦੀ 02 ਲੱਖ ਰੁਪਏ ਸਹਾਇਤਾ ਰਾਸ਼ੀ ਵਧਾ ਕੇ 03 ਲੱਖ ਰੁਪਏ ਕਰ ਦਿੱਤੀ ਗਈ ਹੈ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਬੁਢਲਾਡਾ ਪ੍ਰਿੰਸੀਪਲ ਬੁੱਧ ਰਾਮ ਨੇ ਦਫ਼ਤਰ ਮਾਰਕਿਟ ਕਮੇਟੀ ਬੋਹਾ ਵਿਖੇ ਖੇਤੀ ਹਾਦਸਾ ਪੀੜਤਾਂ ਨੂੰ ਸਹਾਇਤਾ ਰਾਸ਼ੀ ਦੇ ਚੈੱਕ ਸੌਂਪਣ ਮੌਕੇ ਕੀਤਾ।
ਵਿਧਾਇਕ ਬੁੱਧ ਰਾਮ ਨੇ ਕਿਹਾ ਕਿ ਮਾਰਕੀਟ ਕਮੇਟੀ ਦੇ ਅਧੀਨ ਆਉਂਦੇ ਪਿੰਡਾਂ ਦੇ ਕਿਸਾਨਾਂ ਮਜ਼ਦੂਰਾਂ ਨੂੰ ਸਮੇ ਸਮੇਂ ਸਿਰ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਮਾਰਕੀਟ ਕਮੇਟੀ ਬੋਹਾ ਵੱਲੋਂ 07 ਵਿਅਕਤੀਆਂ ਨੂੰ 04 ਲੱਖ 42 ਹਜਾਰ ਦੀ ਕੁੱਲ ਰਾਸ਼ੀ ਵੰਡੀ ਗਈ ਹੈ ਜਿੰਨ੍ਹਾਂ ਵਿੱਚ ਪਿੰਡ ਸੈਦੇਵਾਲਾ ਦੇ ਤਰਸੇਮ ਸਿੰਘ ਨੂੰ 10 ਹਜਾਰ , ਰਣਜੀਤ ਕੌਰ ਅਕਾਂਵਾਲੀ ਨੂੰ 24 ਹਜ਼ਾਰ, ਕਾਲਾ ਸਿੰਘ ਬੋਹਾ ਨੂੰ 12 ਹਜ਼ਾਰ, ਕੁਲਵਿੰਦਰ ਸਿੰਘ ਹਾਕਮਵਾਲਾ ਨੂੰ 24 ਹਜ਼ਾਰ, ਸੁਖਪਾਲ ਸਿੰਘ ਮਲਕੋਂ ਨੂੰ 60 ਹਜ਼ਾਰ, ਨਾਜਰ ਸਿੰਘ ਰਾਮਪੁਰ ਮੰਡੇਰ ਨੂੰ 12 ਹਜ਼ਾਰ ਅਤੇ ਜਸਵਿੰਦਰ ਕੌਰ ਵਿਧਵਾ ਬਲਜੀਤ ਸਿੰਘ ਰਿਉਂਦ ਕਲਾਂ ਨੂੰ 03 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਮੁਹੱਈਆ ਕਰਵਾਈ ਗਈ ਹੈ।
ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਬੋਹਾ ਰਣਜੀਤ ਸਿੰਘ, ਜਸਵਿੰਦਰ ਸਿੰਘ ਸਰਪੰਚ ਰਿਉਦ ਕਲਾਂ, ਭੋਲਾ ਸਿੰਘ ਸਰਪੰਚ ਰਾਮਪੁਰ ਮੰਡੇਰ, ਕੁਲਦੀਪ ਸਿੰਘ ਪ੍ਰਧਾਨ ਹਾਕਮਵਾਲਾ, ਨਾਇਬ ਸਿੰਘ ਪ੍ਰਧਾਨ ਅੱਕਾਂਵਾਲੀ, ਨਾਇਬ ਸਿੰਘ ਪ੍ਰਧਾਨ ਟਰੱਕ ਯੂਨੀਅਨ ਬੋਹਾ, ਕੁਲਵੰਤ ਸਿੰਘ ਬਲਾਕ ਪ੍ਰਧਾਨ, ਦਰਸ਼ਨ ਸਿੰਘ ਪ੍ਰਧਾਨ, ਕੇਵਲ ਸਿੰਘ ਸੈਦੇਵਾਲਾ, ਜਗਸੀਰ ਸਿੰਘ ਜੱਗਾ ਐਮ ਸੀ ਬੋਹਾ,ਅਮਰੀਕ ਸਿੰਘ ਲਾਟੀ ਰਿਉਦ ਕਲਾਂ ਹਾਜਰ ਸਨ ।