ਸਰਹੱਦੀ ਖੇਤਰ ਵਿੱਚ ਖੇਤਾਂ ਵਿੱਚੋਂ ਮਿਲੇ ਕਾਲੇ ਬੈਗ ਵਿਚੋਂ ਦੋ ਕਿਲੋ ਤੋਂ ਵੱਧ ਹੈਰੋਇਨ, ਦੋ ਪਿਸਤੋਲ ਇਹ ਚਾਰ ਮੈਗਜ਼ੀਨ ਅਤੇ 66 ਰਾਊਂਡ ਬਰਾਮਦ
ਪੁਲਸ ਜਾਚ ਵਿਚ ਜੁਟੀ
ਰੋਹਿਤ ਗੁਪਤਾ
ਗੁਰਦਾਸਪੁਰ, 14 ਮਾਰਚ 2025 - ਸਰਹੱਦੀ ਜਿਲਾ ਗੁਰਦਾਸਪੁਰ ਦੇ ਹਲਕਾ ਦੀਨਾ ਨਗਰ ਅਧੀਨ ਆਉਂਦੇ ਪਿੰਡ ਠਾਕੁਰਪੁਰ ਨੇੜਿਓਂ ਖੇਤਾਂ ਵਿੱਚ ਇੱਕ ਕਾਲੇ ਰੰਗ ਦਾ ਬੈਗ ਵੇਖਣ ਉਪਰੰਤ ਕਿਸਾਨਾਂ ਵੱਲੋਂ ਜਦ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਗਈ ਤਾਂ ਪੁਲਿਸ ਤੁਰੰਤ ਮੌਕੇ ਤੇ ਪਹੁੰਚੀ ਜਦੋਂ ਬੈਗ ਨੂੰ ਚੈੱਕ ਕੀਤਾ ਗਿਆ ਤਾਂ ਇਸ ਵਿੱਚੋ ਹੈਰੋਇਨ ਸਮੇਤ ਕੁਝ ਹਥਿਆਰ ਬਰਾਮਦ ਹੋਏ।
ਇਸ ਸੰਬੰਧੀ ਇਕੱਤਰ ਕੀਤੀ ਗਈ ਭਰੋਸੇਯੋਗ ਸੂਤਰਾਂ ਤੋਂ ਜਾਣਕਾਰੀ ਅਨੁਸਾਰ ਪੁਲਿਸ ਸਟੇਸ਼ਨ ਦੌਰਾਂਗਲਾ ਅਧੀਨ ਆਉਂਦੇ ਪਿੰਡ ਠਾਕਰਪੁਰ ਵਿਖੇ ਇੱਕ ਕਿਸਾਨ ਆਪਣੇ ਖੇਤਾਂ ਵੱਲ ਗੇੜਾ ਲਾਉਣ ਗਿਆ ਸੀ ਜਦ ਅਚਾਨਕ ਉਸਦੀ ਖੇਤਾਂ ਵਿੱਚ ਇੱਕ ਕਾਲੇ ਰੰਗ ਦੇ ਪਏ ਬੈਗ ਤੇ ਪਈ ਤਾਂ ਉਸਨੇ ਇਸ ਬੈਗ ਵਿੱਚ ਕੁਝ ਹੋਣ ਦਾ ਸ਼ੱਕ ਹੋਇਆ ਤਾਂ ਉਸ ਵੱਲ ਤੁਰੰਤ ਪੁਲਿਸ ਨੂੰ ਸੂਚਿਤ ਗਿਆ ।ਪੁਲਿਸ ਦੇ ਉੱਚ ਅਧਿਕਾਰੀਆਂ ਸਮੇਤ ਜਦ ਉੱਥੇ ਪਹੁੰਚ ਕੇ ਇਸ ਬੈਗ ਨੂੰ ਕਬਜ਼ੇ ਚ ਲਿਆ ਗਿਆ ਤਾਂ ਬੈਗ ਵਿੱਚੋਂ ਹੈਰੋਇਨ ਸਮੇਤ ਜਿੰਦਾ ਰਾਊਡ ਅਤੇ ਹਥਿਆਰ ਮਿਲੇ ਜਿਸ ਤੋਂ ਬਾਅਦ ਪੁਲਿਸ ਵੱਲੋਂ ਇਹ ਸਾਰੇ ਮਾਮਲੇ ਦੀ ਪੂਰੀ ਬਰੀਕੀ ਨਾਲ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।
ਹਾਲਾਂਕਿ ਮਾਮਲੇ ਵਿੱਚ ਪੁਲਿਸ ਦਾ ਕੋਈ ਅਧਿਕਾਰਿਕ ਬਿਆਨ ਸਾਹਮਣੇ ਨਹੀਂ ਆਇਆ ਹੈ ਪਰ ਆਈਪੀਐਸ ਦਿਲਪ੍ਰੀਤ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਬੈਗ ਵਿੱਚੋਂ ਬਰਾਮਦ ਹੈਰੋਇਨ ਦਾ ਵਜਨ ਦੋ ਕਿਲੋ ਤੋਂ ਵੱਧ ਹੈ ਤੇ ਇਸ ਦੇ ਨਾਲ ਹੀ ਦੋ ਪਾਕਿਸਤਾਨ ਮੇਡ ਪਿਸਤੋਲ ਚਾਰ ਮੈਗਜ਼ੀਨ ਅਤੇ 66 ਜਿੰਦਾ ਰਾਊਂਡ ਵੀ ਬਰਾਮਦ ਕੀਤੇ ਗਏ ਹਨ।