ਭਾਈ ਨੂਰਾ ਮਾਹੀ ਸੇਵਾ ਸੁਸਾਇਟੀ (ਰਜਿ:) ਰਾਏਕੋਟ ਦੇ ਸਹਿਯੋਗ ਨਾਲ਼ ਵੰਡੀ ਜਾ ਰਹੀ ਐ ਪੁਸਤਕ "ਅੰਗਰੇਜ਼-ਸਿੱਖ ਯੁੱਧ ਬਿਰਤਾਂਤ"
- "ਅੰਗਰੇਜ਼-ਸਿੱਖ ਯੁੱਧ ਬਿਰਤਾਂਤ" ਇਤਿਹਾਸਕ ਪੁਸਤਕ ਨੂੰ ਜ਼ਿਲ੍ਹਾ ਗੁਰਦਾਸਪੁਰ ਦੇ DC ਓਮਾ ਸ਼ੰਕਰ ਨੇ ਕਾਦੀਆਂ 'ਚ ਆਪਣੇ ਕਰ-ਕਮਲਾਂ ਨਾਲ਼ ਕੀਤਾ ਰਿਲੀਜ਼
- ਭਾਈ ਨੂਰਾ ਮਾਹੀ ਸੇਵਾ ਸੁਸਾਇਟੀ ਰਜਿ: ਨੇ 500 ਕਿਤਾਬ ਛਪਵਾ ਕੇ ਵੱਖ-ਵੱਖ ਜੋੜ ਮੇਲਿਆਂ 'ਤੇ ਮੁਫ਼ਤ ਰੂਪ 'ਚ ਸੰਗਤਾਂ ਨੂੰ ਵੰਡੀ
- "ਅੰਗਰੇਜ਼-ਸਿੱਖ ਯੁੱਧ ਬਿਰਤਾਂਤ" ਇਤਿਹਾਸਕ ਪੁਸਤਕ ਸੰਗਤਾਂ/ਨੋਜਵਾਨ ਪੀੜ੍ਹੁ 'ਚ ਵੰਡਣ ਦਾ ਮਕਸਦ ਸਿੱਖ ਜੰਗਾਂ ਤੋਂ ਜਾਣੂ ਕਰਵਾਉਣਾ
ਨਿਰਮਲ ਦੋਸਤ
ਰਾਏਕੋਟ/ਲੁਧਿਆਣਾ 15 ਫ਼ਰਵਰੀ 2025 - ਮਾਹਾਰਾਜਾ ਰਣਜੀਤ ਸਿੰਘ ਜੀ ਦੇ ਅਕਾਲ ਚਲਾਣੇ ਪਿੱਛੋਂ ਅੰਗਰੇਜ਼ਾਂ ਅਤੇ ਸਿੱਖਾਂ 'ਚ ਜ਼ੋ ਜੰਗਾਂ ਲੜੀਆਂ ਗਈਆਂ।ਇਹ ਮੁੱਦਕੀ, ਫਤਿਹਗੜ੍ਹ ਸਭਰਾਵਾਂ, ਫਿਰੋਜ਼ਸ਼ਾਹ, ਅਲੀਵਾਲ ਜੋ ਹੁਣ ਚੜ੍ਹਦੇ ਪੰਜਾਬ 'ਚ ਹਨ ਅਤੇ ਜ਼ਿਲਾ ਫ਼ਿਰੋਜ਼ਪੁਰ 'ਚ ਪੈਦੇ ਹਨ। ਇਹਨਾਂ ਜੰਗਾਂ 'ਚੋਂ ਇੱਕ ਜੰਗ ਪਿੰਡ ਚੇਲਿਆਂਵਾਲਾ 'ਚ ਲੜੀ ਗਈ ਸੀ। ਪਿੰਡ ਚੇਲਿਆਂਵਾਲਾ ਇਸ ਸਮੇਂ ਪਾਕਿਸਤਾਨ 'ਚ ਪੈਂਦਾ ਹੈ।
ਇਹਨਾਂ ਜੰਗਾਂ ਸਬੰਧੀ ਜਗਤਾਰ ਸਿੰਘ ਸੋਖੀ ਵੱਲੋਂ ਲਿਖੀ ਗਈ ਇਤਿਹਾਸਕ ਕਿਤਾਬ "ਅੰਗਰੇਜ਼-ਸਿੱਖ ਯੁੱਧ ਬਿਰਤਾਂਤ" ਦੇ ਟਾਈਟਲ ਹੇਠ ਛਪਵਾਈ ਗਈ ਹੈ। ਇਸ ਇਤਿਹਾਸਕ ਕਿਤਾਬ ਨੂੰ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਮੁੱਦਕੀ ਅਤੇ ਗੁਰਮਤਿ ਵਿਦਿਆਲਾ ਨਸ਼ਾ ਮੁਕਤੀ ਕੇਂਦਰ, ਚੰਦੜ੍ਹ(ਜ਼ਿਲ੍ਹਾ ਫ਼ਿਰੋਜ਼ਪੁਰ) ਵੱਲੋਂ ਨਾਮਵਰ ਤੇ ਬਹੁ-ਚਰਚਿਤ ਸਮਾਜ ਸੇਵੀ ਸੰਸਥਾ ਭਾਈ ਨੂਰਾ ਮਾਹੀ ਸੇਵਾ ਸੁਸਾਇਟੀ ਰਜਿ: ਰਾਏਕੋਟ (ਜ਼ਿਲ੍ਹਾ ਲੁਧਿਆਣਾ) ਦੇ ਵਿਸ਼ੇਸ਼ ਸਹਿਯੋਗ ਸਦਕਾ ਵੰਡੀ ਜਾ ਰਹੀ ਹੈ। ਭਾਈ ਨੂਰਾ ਮਾਹੀ ਸੇਵਾ ਸੁਸਾਇਟੀ ਰਜਿ: ਵੱਲੋਂ 500 ਕਿਤਾਬ ਛਪਵਾ ਕੇ ਵੱਖ-ਵੱਖ ਜੋੜ ਮੇਲਿਆਂ 'ਤੇ ਮੁਫ਼ਤ ਰੂਪ 'ਚ ਸੰਗਤਾਂ ਨੂੰ ਵੰਡੀ ਗਈ ਹੈ ਤਾਂ ਜੋ ਇਹਨਾਂ ਜੰਗਾਂ ਅਤੇ ਇਤਿਹਾਸ ਤੋਂ ਸੰਗਤਾਂ/ ਨਵੀਂ ਪੀੜ੍ਹੀ ਨੂੰ ਜਾਣੂੰ ਕਰਵਾਇਆ ਜਾ ਸਕੇ।
ਪ੍ਰਾਪਤ ਜਾਣਕਾਰੀ ਅਨੁਸਾਰ "ਅੰਗਰੇਜ਼-ਸਿੱਖ ਯੁੱਧ ਬਿਰਤਾਂਤ" ਪੁਸਤਕ ਨੂੰ ਜ਼ਿਲਾ ਗੁਰਦਾਸਪੁਰ ਦੇ ਕਸਬਾ ਕਾਦੀਆਂ ਵਿਖੇ ਜ਼ਿਲ੍ਹਾ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਓਮਾ ਸ਼ੰਕਰ ਨੇ ਆਪਣੇ ਕਰ-ਕਮਲਾਂ ਨਾਲ਼ ਰਿਲੀਜ਼ ਕੀਤਾ। ਇਸ ਮੌਕੇ ਜਗਤ ਪੰਜਾਬੀ ਸਭਾ ਕੈਨੇਡਾ ਦੇ ਪ੍ਰਧਾਨ ਅਜੈਬ ਸਿੰਘ ਚੱਠਾ, ਪੰਜਾਬ ਇਕਾਈ ਦੇ ਪ੍ਰਧਾਨ ਮੁਕੇਸ਼ ਵਰਮਾ ਤੇ ਆਹੁਦੇਦਾਰ ਹਾਸ-ਰਸ ਕਲਾਕਾਰ ਬਾਲ ਮੁਕੰਦ ਸ਼ਰਮਾ, ਗ਼ਜ਼ਲਗੋ ਰਮਨ ਸੰਧੂ, ਸੁਰਿੰਦਰ ਮੋਹਨ ਗੁਰਦਾਸਪੁਰ ਅਤੇ ਜ਼ਿਲ੍ਹਾ ਭਾਸ਼ਾ ਅਫ਼ਸਰ ਪਰਮਜੀਤ ਸਿੰਘ ਕਲਸੀ ਹਾਜ਼ਰ ਸਨ।
"ਅੰਗਰੇਜ਼-ਸਿੱਖ ਯੁੱਧ ਬਿਰਤਾਂਤ" ਪੁਸਤਕ ਮੁੱਦਕੀ ਵਿਖੇ ਪ੍ਰਸਿੱਧ ਕਥਾਵਾਚਕ ਪ੍ਰਗਟ ਸਿੰਘ ਮੁੱਦਕੀ/ਆਲੀਵਾਲ ਵਿਖੇ ਸਰਪੰਚ ਪ੍ਰਗਟ ਸਿੰਘ,ਸਭਰਾਓਂ ਵਿਖੇ ਗੁਰਭੇਜ ਸਿੰਘ ਕੋਹਾਲਾ, ਸੰਦੀਪ ਕੁਮਾਰ ਨੇ ਕੱਬਰਵੱਛਾ ਵਿਖੇ, ਫ਼ਿਰੋਜ਼ਸ਼ਾਹ ਵਿਖੇ ਰਵੀਇੰਦਰ ਸਿੰਘ ਦੀ ਅਗਵਾਈ 'ਚ ਇਹ ਕਿਤਾਬਾਂ ਸੰਗਤਾਂ ਨੂੰ ਵੰਡੀਆਂ ਗਈਆਂ।
ਭਾਈ ਨੂਰਾ ਮਾਹੀ ਸੇਵਾ ਸੁਸਾਇਟੀ (ਰਜਿ:), ਰਾਏਕੋਟ ਜ਼ਿਲ੍ਹਾ ਲੁਧਿਆਣਾ ਨੇ ਇਹਨਾਂ ਜੰਗਾਂ ਦੇ ਇਤਿਹਾਸ ਨੂੰ ਸੰਗਤਾਂ ਤੱਕ ਪਹੁਚਾਉਣ ਲਈ ਇੱਕ ਕਿਤਾਬ ਛਪਵਾ ਕੇ ਪਿੰਡਾਂ ਅੰਦਰ/ਹੋਰ ਵੱਖ ਵੱਖ ਥਾਵਾਂ /ਸਕੂਲਾਂ- ਕਾਲਜਾਂ 'ਚ ਮੁਫ਼ਤ ਤੌਰ 'ਤੇ ਵੰਡਿਆ ਜਾ ਰਿਹਾ ਹੈ ।
ਇਸ ਦੌਰਾਨ ਚਾਰੇ ਦਿਸ਼ਾਵਾਂ ਤੋਂ ਮਿਲੇ ਵੇਰਵਿਆਂ ਅਨੁਸਾਰ "ਅੰਗਰੇਜ਼-ਸਿੱਖ" ਯੁੱਧ ਬਿਰਤਾਂਤ" ਇਤਿਹਾਸਕ ਪੁਸਤਕ/ਦਸਤਾਵੇਜ਼ ਦੀ ਚਰਚਾ ਹਰ ਖੇਤਰ 'ਚ ਵੱਡੇ ਪੱਧਰ 'ਤੇ ਛਿੜ ਪਈ ਹੈ।ਇਸ ਪੁਸਤਕ ਨੂੰ ਪੜ੍ਹਨ ਲਈ ਪਾਠਕ/ਲੇਖਕ ਹਲਕਿਆਂ ਵੱਲੋਂ ਮੰਗ ਨਿੱਤ-ਦਿਨ ਵੱਧ ਰਹੀ ਹੈ। ਸਿਵਲ ਸਕੱਤਰੇਤ ਦੇ ਗਲਿਆਰਿਆਂ ਤੇ ਵਿੱਦਿਅਕ ਹਲਕਿਆਂ 'ਚੋਂ ਇਹ ਵੀ ਸੁਣਨ ਨੂੰ ਮਿਲਿਆ ਹੈ/ਜਾਣਕਾਰ ਸੂਤਰ ਦੱਸਦੇ ਹਨ ਕਿ ਇਸ ਪੁਸਤਕ 'ਚੋਂ ਕੁਝ ਸਮੱਗਰੀ(ਇਤਿਹਾਸਕ ਜਾਣਕਾਰੀ) ਨੂੰ ਪੰਜਾਬ ਸਰਕਾਰ ਵੱਖ ਧਾਰਮਿਕ ਤੇ ਇਤਿਹਾਸ ਖੇਤਰ ਨਾਲ ਸਬੰਧਤ ਵਿਸ਼ਿਆਂ 'ਚ (ਕਿਤਾਬਾਂ) 'ਚ ਸ਼ਾਮਲ ਕਰਨ ਬਾਰੇ ਵਿਸ਼ਾ ਮਾਹਿਰਾਂ ਦਾ ਇੱਕ ਪੈਨਲ ਬਣਾ ਕੇ ਵਿਚਾਰ ਕਰਨ ਦੇ ਮੂਡ 'ਚ ਹੈ।
ਇਸ ਦੌਰਾਨ ਇਹ ਮੰਨਿਆ ਜਾ ਸਕਦਾ ਹੈ ਕਿ ਭਾਈ ਨੂਰਾ ਮਾਹੀ ਸੇਵਾ ਸੁਸਾਇਟੀ (ਰਜਿ.), ਰਾਏਕੋਟ ਇਸ ਇਤਿਹਾਸਕ ਪੁਸਤਕ(ਅੰਗਰੇਜ਼-ਸਿੱਖ ਯੁੱਧ ਬਿਰਤਾਂਤ)ਨੂੰ ਭਵਿੱਖ ਅੰਦਰ ਦੁਬਾਰਾ ਫਿਰ ਵੱਡੀ ਗਿਣਤੀ 'ਚ ਛਪਵਾ ਕੇ ਸੰਗਤਾਂ 'ਚ ਵੰਡ ਸਕਦੀ ਹੈ।