BREAKING: CM ਮਾਨ ਖੁਦ ਮਿਲਣਗੇ ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਭਾਰਤੀਆਂ ਨੂੰ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 14 ਫਰਵਰੀ 2025- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੱਲ੍ਹ ਅਮਰੀਕਾ ਤੋਂ ਡਿਪੋਰਟ ਹੋ ਕੇ ਅੰਮ੍ਰਿਤਸਰ ਪਹੁੰਚ ਰਹੇ ਭਾਰਤੀਆਂ ਦੇ ਨਾਲ ਮੁਲਾਕਾਤ ਕਰਨਗੇ। ਇਸ ਮੌਕੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਮੌਜੂਦ ਰਹਿਣਗੇ।
ਜਾਣਕਾਰੀ ਮੁਤਾਬਿਕ ਅਮਰੀਕਾ ਤੋਂ ਡਿਪੋਰਟ ਹੋ ਕੇ ਕੱਲ੍ਹ 119 ਭਾਰਤੀਆਂ ਨੂੰ ਲੈ ਕੇ ਯੂਐਸ ਆਰਮੀ ਦਾ ਜਹਾਜ਼ ਅੰਮ੍ਰਿਤਸਰ ਏਅਰਪੋਰਟ ਤੇ ਪਹੁੰਚ ਰਿਹਾ ਹੈ। ਜਿੱਥੇ ਕੱਲ੍ਹ ਸੀਐੱਮ ਮਾਨ ਅਤੇ ਮੰਤਰੀ ਧਾਲੀਵਾਲ ਡਿਪੋਰਟ ਹੋਏ ਪੰਜਾਬੀਆਂ ਸਮੇਤ ਭਾਰਤੀਆਂ ਨੂੰ ਮਿਲਣਗੇ। ਸੀਐੱਮ ਹੁਣੇ ਥੋੜ੍ਹੀ ਹੀ ਦੇਰ ਬਾਅਦ ਪ੍ਰੈੱਸ ਕਾਨਫ਼ਰੰਸ ਕਰ ਰਹੇ ਹਨ।