ਪੰਜਾਬ ਬੰਦ ਤੋਂ ਪਰੇਸ਼ਾਨ ਲੋਕਾਂ ਦੀ ਕਿਸਾਨਾਂ ਨਾਲ ਹੋਈ ਤਕਰਾਰ, ਕਈ ਦਿਹਾੜੀਦਾਰ ਕਮਾਈ ਤੋਂ ਰਹੇ ਸੱਖਣੇ
ਚੰਡੀਗੜ੍ਹ, 30 ਦਸੰਬਰ 2024 - ਪੰਜਾਬ ਦੇ ਕਿਸਾਨਾਂ ਨੇ ਅੱਜ ਹਰਿਆਣਾ-ਪੰਜਾਬ ਦੇ ਸ਼ੰਭੂ ਅਤੇ ਖਨੌਰੀ ਬਾਰਡਰ ਦੇ ਸਮਰਥਨ ਵਿੱਚ ਬੰਦ ਰੱਖਿਆ ਹੋਇਆ ਸੀ। ਕਿਸਾਨਾਂ ਨੇ ਪੰਜਾਬ ਦੇ ਸਾਰੇ ਕੌਮੀ ਰਾਜ ਮਾਰਗ ਅਤੇ ਰੇਲਵੇ ਟਰੈਕ ਬੰਦ ਕਰ ਦਿੱਤੇ ਸਨ। ਕਿਸਾਨ ਸਵੇਰੇ 7 ਵਜੇ ਤੋਂ ਹੀ ਹਾਈਵੇਅ ਅਤੇ ਰੇਲਵੇ ਪਟੜੀਆਂ ਦੇ ਉੱਪਰ 140 ਥਾਵਾਂ 'ਤੇ ਬੈਠੇ। ਇਸ ਬੰਦ ਨੂੰ ਪੰਜਾਬ ਦੇ ਕਈ ਇਲਾਕਿਆਂ ’ਚ ਕਿਸਾਨਾਂ ਨੂੰ ਸਮਰਥਨ ਵੀ ਮਿਲਿਆ, ਪਰ ਬਹੁਤੀਆਂ ਹੀ ਅਜਿਹੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ ਜਿਨ੍ਹਾਂ ’ਚ ਬਹਿਸਬਾਜ਼ੀ ਅਤੇ ਲੋਕ ਖੱਜਲ ਖੁਆਰ ਹੁੰਦੇ ਦਿੱਤੇ।
ਅਜਿਹੀਆਂ ਹੀ ਕੁਝ ਤਸਵੀਰਾਂ ਪੰਜਾਬ ਦੇ ਕਈ ਇਲਾਕਿਆਂ ਚੋਂ ਦੇਖਣ ਨੂੰ ਮਿਲੀਆਂ ਹਨ। ਜਿਵੇਂ ਸਮਰਾਲਾ, ਅਜਨਾਲਾ, ਮਲੋਟ ਆਦਿ ਕਈ ਥਾਵਾਂ ਹਨ ਜਿੱਥੋਂ ਬੰਦ ਕਾਰਨ ਤਕਰਾਰ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ।
ਦੱਸ ਦਈਏ ਕਿ ਪੰਜਾਬ ਬੰਦ ਦੇ ਚੱਲਦੇ ਕਿਸਾਨਾਂ ਵੱਲੋਂ ਥਾਂ-ਥਾਂ 'ਤੇ ਧਰਨਾ ਲਾਇਆ ਹੋਇਆ ਸੀ। ਇਸੇ ਦੇ ਚੱਲਦੇ ਲੋਕਾਂ ਨੂੰ ਉਹ ਲੰਘਣ ਵੀ ਨਹੀਂ ਦੇ ਰਹੇ ਸਨ। ਜਿਸ ਕਾਰਨ ਲੋਕ ਪਰੇਸ਼ਾਨ ਹੋ ਰਹੇ ਸਨ। ਇਸੇ ਤਰ੍ਹਾਂ ਹੀ ਲੁਧਿਆਣਾ ’ਚ ਵੀ ਕਿਸਾਨਾਂ ਨੇ ਲਾਡੋਵਾਲ ਟੋਲ ਪਲਾਜਾ ਬੰਦ ਕੀਤਾ ਹੋਇਆ ਸੀ। ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ 'ਤੇ ਕਿਸਾਨਾਂ ਅਤੇ ਕਾਰ ਸਵਾਰ ਨੌਜਵਾਨ ਦੇ ਨਾਲ ਬਹਿਸ ਹੋ ਗਈ।
ਇਸ ਤੋਂ ਇਲਾਵਾ ਜਲੰਧਰ ’ਚ ਕਿਸਾਨਾਂ ਅਤੇ ਪੁਲਿਸ ਵਿਚਾਲੇ ਵੀ ਤਿੱਖੀ ਬਹਿਸਬਾਜ਼ੀ ਹੋਈ।
ਮਲੋਟ ’ਚ ਆਮ ਲੋਕਾਂ ਅਤੇ ਕਿਸਾਨਾਂ ਵਿਚਾਲੇ ਬਹਿਸ ਹੋਈ।
ਪੰਜਾਬ ਬੰਦ ਦੇ ਚੱਲਦੇ ਦਿਹਾੜੀਦਾਰ ਕਹਿੰਦੇ ਨਜ਼ਰ ਆਏ ਕਿ ਉਨ੍ਹਾਂ ਨੇ ਸਵੇਰ ਤੋਂ ਇੱਕ ਰੁਪਈਆ ਵੀ ਨਹੀਂ ਵੱਟਿਆ ਹੈ।
ਇਨ੍ਹਾਂ ਹੀ ਨਹੀਂ ਅਜਨਾਲਾ ’ਚ ਇੱਕ ਆਟੋ ਚਾਲਕ ਵੱਲੋਂ ਆਪਣੀ ਸਵਾਰੀਆਂ ਲੈਕੇ ਜਾਇਆ ਜਾ ਰਿਹਾ ਸੀ ਪਰ ਇਸ ਦੌਰਾਨ ਕਿਸਾਨਾਂ ਨੇ ਆਟੋ ਨੂੰ ਰੁਕਵਾਇਆ ਅਤੇ ਸਾਰੇ ਬੰਦਿਆਂ ਨੂੰ ਉਤਰਵਾ ਦਿੱਤਾ। ਜਿਸ ਕਾਰਨ ਬਹਿਸਬਾਜ਼ੀ ਵੀ ਹੋਈ। ਕਿਸਾਨਾਂ ਨੂੰ ਰੋਕਣ ਦੇ ਲਈ ਸ਼ਖਸ ਹੱਥ ਜੋੜਦਾ ਰਹਿ ਗਿਆ।
ਸਮਰਾਲਾ ’ਚ ਇੱਕ ਵਿਅਕਤੀ ਨੇ ਕਿਸਾਨਾਂ ਨਾਲ ਤਿੱਖੀ ਬਹਿਸਬਾਜ਼ੀ ਹੋ ਗਈ। ਵਿਅਕਤੀ ਕਹਿੰਦਾ ਨਜ਼ਰ ਆਇਆ ਕਿ ਹੱਥ ਜੋੜਦੇ ਹਾਂ ਸਾਨੂੰ ਮਾਫ ਕਰੋ ਸਾਡੀ ਲੜਾਈ ਨਾ ਲੜੋ।