ਮਾਂ ਦੀ ਯਾਦ ’ਚ ਸਾਲਾਨਾ ਬਰਸੀ ਸਮਾਗਮ ਤੇ ‘ਮਾਂ ਦੀ ਮਮਤਾ’ ਪੁਸਤਕ ਲੋਕ ਅਰਪਣ
ਮੋਹਾਲੀ 29 ਦਸੰਬਰ 2024- ਅੱਜ ਹਰ ਸਾਲ ਵਾਂਗ ਇਸ ਵਾਰ ਵੀ ਉਘੇ ਕਵੀ ਤੇ ਅਨੁਵਾਦਕ ਬਾਬੂ ਰਾਮ ਦੀਵਾਨਾ ਨੇ ਆਪਣੇ ਪੂਜਨੀਕ ਮਾਤਾ ਭਾਗਵੰਤੀ ਜੀ ਦੀ ਪਵਿੱਤਰ ਸਾਲਾਨਾ ਯਾਦ (42ਵੀਂ ਬਰਸੀ) ਗੁਰਬਾਣੀ ਚਾਨਣੁ ਭਵਨ, ਫੇਜ਼-3ਏ, ਸੈਕਟਰ-53, ਮੋਹਾਲੀ ਵਿਖੇ ਮਨਾਈ ਤੇ ‘ਮਾਂ ਦੀ ਮਮਤਾ’ ਪੁਸਤਕ ਲੋਕ ਅਰਪਣ ਕੀਤੀ ਗਈ। ਉਘੇ ਕਵੀ ਤੇ ਅਨੁਵਾਦਕ ਬਾਬੂਰਾਮ ‘ਦੀਵਾਨਾ’ ਅਤੇ ਉਘੀ ਕਵਿੱਤਰੀ ਅਤੇ ਅਵਾਰਡੀ ਬਾਲ ਸਾਹਿਤਕਾਰ ਸੁਧਾ ਜੈਨ ‘ਸੁਦੀਪ’ ਦੁਆਰਾ ਇਸ ਪੁਸਤਕ ਦੀ ਸੰਪਾਦਨਾ ਕੀਤੀ ਗਈ ਹੈ। ਸਮਾਗਮ ਦੌਰਾਨ ਬੇਬੇ ਨਾਨਕੀ ਇਸਤਰੀ ਸਤਿਸੰਗ ਜੱਥਾ, ਫੇਜ਼-1, ਮੋਹਾਲੀ ਗੁਰਬਾਣੀ ਦਾ ਕੀਰਤਨ ਕੀਤਾ। ਕੀਰਤਨ ਦੇ ਉਪਰੰਤ ਸਾਂਝਾ ਕਾਵਿ-ਪੁਸਤਕ ‘ਮਾਂ ਦੀ ਮਮਤਾ' ਸੰਗਤ ਅਰਪਣ ਕੀਤੀ ਗਈ। ਮਾਂ ਦੀ ਮਹਿਮਾ ਬਾਰੇ ਸੰਖੇਪ ਰੂਪ ਵਿਚ ਲਾਭ ਸਿੰਘ ਖੀਵਾ ਨੇ ਮਾਂ ਦੀ ਮਮਤਾ ਤੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਮਮਤਾ ਸ਼ਬਦ ਇਹੋ ਜਿਹਾ ਸ਼ਬਦ ਹੈ ਜੋ ਨਿਰੋਲ ਮਾਂ ਦੇ ਪਿਆਰ ਲਈ ਹੀ ਵਰਤਿਆ ਜਾਂਦਾ ਹੈ। ਮਾਂ ਦੀ ਮਮਤਾ ਦਾ ਮੁੱਖ ਬੰਧ ਡਾ ਲਾਭ ਸਿੰਘ ਖੀਵਾ ਜੀ ਵਲੋਂ ਹੀ ਲਿਖਿਆ ਗਿਆ ਉਨ੍ਹਾਂ ਨੇ ਕਿਤਾਬ ’ਤੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਮਮਤਾ ਸ਼ਬਦ ਬਾਰੇ ਬੜੀ ਬਰੀਕੀ ਨਾਲ ਵਰਣਨ ਕੀਤਾ।
ਸਮਾਗਮ ਦੌਰਾਨ ਮੋਹਨਬੀਰ ਸਿੰਘ ਸ਼ੇਰਗਿੱਲ, ਸਾਬਕਾ ਐਮ ਸੀ ਅਤੇ ਡਾਇਰੈਕਟਰ ਪੈਰਾਗਾਨ ਸੀਨੀਅਰ ਸੈਕੰਡਰੀ ਸਕੂਲ ਸੈਕਟਰ- 69, ਮੋਹਾਲੀ, ਕਰਮ ਸਿੰਘ ਬਾਬਰਾ ਸਾਬਕਾ ਪ੍ਰਧਾਨ ਰਾਮਗੜ੍ਹੀਆ ਸਭਾ (ਰਜਿ:) ਮੋਹਾਲੀ, ਉੱਘੇ ਵਿਦਵਾਨ ਬਹਾਦੁਰ ਸਿੰਘ ਗੋਸਲ ਅਤੇ ਭਾਈ ਹਰਨੇਕ ਸਿੰਘ, ਸੰਚਾਲਕ, ਗੁਰਬਾਣੀ ਚਾਨਣੁ ਭਵਨ, ਨੇ ਵੀ ਮਾਂ ਪ੍ਰਤੀ ਆਪਣੇ-ਆਪਣੇ ਵਿਚਾਰ ਸਾਂਝੇ ਕੀਤੇ।
ਪ੍ਰਾਹਨ, ਮੁਸਕਾਨ (ਪੋਤਰਾ-ਪੋਤਰੀ), ਪੂਜਾ/ਨੀਰਜ (ਨੂੰਹ-ਪੁੱਤਰ), ਸੁਧਾ ਜੈਨ ਸੁਦੀਪ ਜਨਰਲ ਸਕੱਤਰ ਮੰਚ, ਪ੍ਰੈਸ ਸਕੱਤਰ ਮੰਚ ਬਲਜਿੰਦਰ ਸ਼ੇਰਗਿੱਲ,ਸੰਤੋਸ਼ ਗਰਗ ‘ਤੋਸ਼’, ਡਾ. ਸੁਨੀਤ ਮਦਾਨ, ਪਿਆਰਾ ਸਿੰਘ ਰਾਹੀਂ, ਜਗਤਾਰ ਸਿੰਘ ‘ਜੋਗ’, ਪ੍ਰਭਜੋਤ ਕੌਰ’ਜੋਤ’, ਨੀਰਜਾ ਸ਼ਰਮਾ, ਵਿਮਲਾ ਗੁਗਲਾਨੀ, ਡਾ. ਗੁਰਮੁੰਦਰ ਸਿੱਧੂ, ਲਵਪ੍ਰੀਤ ਸਿੰਘ, ਪੋਫੇਸਰ ਗੁਰਜੋਧ ਕੌਰ ਆਦਿ ਲੇਖਕਾਂ ਦੀ ਹਾਜ਼ਰੀ ਵਿੱਚ ‘ਮਾਂ ਦੀ ਮਮਤਾ’ ਪੁਸਤਕ ਲੋਕ ਅਰਪਣ ਕੀਤੀ ਗਈ।