ਰੀਲਾਈਨਿੰਗ ਦੇ ਕੰਮ ਕਰਵਾਉਣ ਸਦਕਾ ਸੁਖਚੈਨ ਰਜਬਾਹਾ ਅਤੇ ਨਵਾਂ ਤਰਮਾਲਾ ਲਿੰਕ ਚੈਨਲ ਨਹਿਰਾਂ/ਮਾਈਨਰਾਂ 06 ਜਨਵਰੀ ਤੋਂ 30 ਦਿਨਾਂ ਲਈ ਬੰਦ
ਅਬੋਹਰ, ਫਾਜ਼ਿਲਕਾ 01 ਜਨਵਰੀ 2024 - ਕਾਰਜਕਾਰੀ ਇੰਜੀਨੀਅਰ ਨਹਿਰੀ ਅਤੇ ਗਰਾਊਂਡ ਵਾਟਰ ਮੰਡਲ ਨੇ ਆਮ ਲੋਕਾਂ ਨੂੰ ਸੂਚਿਤ ਕਰਦਿਆਂ ਕਿਹਾ ਹੈ ਕਿ ਸ੍ਰੀ ਮੁਕਤਸਰ ਸਾਹਿਬ ਨਹਿਰ ਅਤੇ ਗਰਾਊਂਡ ਵਾਟਰ ਮੰਡਲ ਅਧੀਨ ਆਉਂਦੀਆਂ ਨਹਿਰਾਂ/ਮਾਈਨਰਾਂ ਸੁਖਚੈਨ ਰਜਬਾਹਾ ਅਤੇ ਨਵਾਂ ਤਰਮਾਲਾ ਲਿੰਕ ਚੈਨਲ (ਲੰਬੀ ਰਜਬਾਹਾ ਵਿੱਚੋਂ ਨਿੱਕਲਦਾ ਹੈ) ਨੂੰ ਰੀਲਾਈਨਿੰਗ ਦੇ ਕੰਮ ਕਰਵਾਉਣ ਲਈ ਮਿਤੀ 06 ਜਨਵਰੀ 2025 ਤੋਂ 30 ਦਿਨਾਂ ਲਈ ਬੰਦ ਕੀਤਾ ਜਾ ਰਿਹਾ ਹੈ।
ਉਨ੍ਹਾਂ ਇੱਥੇ ਇਹ ਵੀ ਸਪੱਸ਼ਟ ਕੀਤਾ ਕਿ ਉਕਤ ਨਹਿਰਾਂ/ਮਾਈਨਰ ਪਹਿਲਾਂ ਅਬੋਹਰ ਨਹਿਰ ਅਤੇ ਗਰਾਊਂਡ ਵਾਟਰ ਮੰਡਲ ਦੇ ਅਧਿਕਾਰ ਖੇਤਰ ਅਧੀਨ ਆਉਂਦੀਆਂ ਸਨ, ਪ੍ਰੰਤੂ ਹੁਣ ਨਵੇਂ ਬਣੇ ਨਹਿਰ ਅਤੇ ਗਰਾਊਂਡ ਵਾਟਰ ਮੰਡਲ ਸ੍ਰੀ ਮੁਕਤਸਰ ਸਾਹਿਬ ਐਟ ਗਿੱਦੜਬਾਹਾ ਅਧੀਨ ਆਉਦੀਆਂ ਹਨ।