ਚਾਈਨਾ ਡੋਰ ਦੇ ਖਿਲਾਫ ਮਿਲੀ ਵੱਡੀ ਕਾਮਯਾਬੀ: 35 ਗੱਟੂਆਂ ਦੇ ਨਾਲ ਇੱਕ ਵਿਅਕਤੀ ਕਾਰ ਸਹਿਤ ਕਾਬੂ
ਗੁਰਪ੍ਰੀਤ ਸਿੰਘ
- ਥਾਣਾ ਵੱਲਾ ਦੀ ਪੁਲਿਸ ਨੇ 35 ਗੱਟੂਆਂ ਦੇ ਨਾਲ ਇੱਕ ਵਿਅਕਤੀ ਨੂੰ ਕਾਰ ਸਹਿਤ ਕੀਤਾ ਕਾਬੂ
- ਪੁਲਿਸ ਅਧਿਕਾਰੀ ਨੇ ਕਿਹਾ ਕਿ ਕੁਝ ਕਾਲੀਆਂ ਭੇਟਾਂ ਲੋਕਾਂ ਦੀ ਜ਼ਿੰਦਗੀ ਦੇ ਨਾਲ ਖਿਲਵਾੜ ਕਰ ਇਹ ਡੋਰ ਸ਼ਹਿਰ ਦੇ ਵਿੱਚ ਸਪਲਾਈ ਕਰ ਰਹੀਆਂ ਹਨ।
- ਉਹਨਾਂ ਕਿਹਾ ਕਿ ਅਸੀਂ ਡਰੋਨ ਦੇ ਰਾਹੀਂ ਚੈਕਿੰਗ ਕਰ ਰਹੇ ਹਾਂ ਕਿ ਕਿਹੜੇ ਨੌਜਵਾਨ ਜਾਂ ਬੱਚੇ ਚਾਈਨਾ ਡੋਲ ਦੇ ਨਾਲ ਪਤੰਗਬਾਜ਼ੀ ਕਰਦੇ ਹੋਏ ਨਜ਼ਰ ਆ ਰਹੇ ਹਨ ਤੇ ਉਹਨਾਂ ਦੇ ਖਿਲਾਫ ਵੀ ਬੰਦਾਂ ਦੀ ਕਾਰਵਾਈ ਕਰ ਰਹੇ ਹਾਂ।
- ਉਹਨਾਂ ਕਿਹਾ ਜਿਹੜੇ ਬੱਚੇ ਚਾਈਨਾ ਡੋਰ ਨਾਲ ਪਤਾ ਵੀਬਾਜ਼ੀ ਕਰ ਰਹੇ ਹਨ ਉਹਨਾਂ ਦੀ ਮਾਂ ਬਾਪ ਦੇ ਖਿਲਾਫ ਵੀ ਮਾਮਲਾ ਦਰਜ ਕੀਤਾ ਜਾਵੇਗਾ
- ਪੁਲਿਸ ਅਧਿਕਾਰੀ ਨੇ ਕਿਹਾ ਕਿ ਇਹ ਡੋਰ ਇਨੀ ਘਾਤਕ ਹੈ ਕਿ ਇਸ ਨਾਲ ਕਈ ਮਨੁੱਖੀ ਜਾਨਾਂ ਵੀ ਚਲੀਆਂ ਗਈਆਂ ਹਨ। ਤੇ ਪਸ਼ੂ ਪੰਛੀਆਂ ਦੇ ਲਈ ਵੀ ਬਹੁਤ ਖਤਰਨਾਕ ਹੈ।
- ਉਹਨਾਂ ਕਿਹਾ ਕਿ ਇਸ ਨੂੰ ਅਦਾਲਤ ਵਿੱਚ ਪੇਸ਼ ਕਰ ਇਸ ਦਾ ਰਿਮਾਂਡ ਹਾਸਿਲ ਕਰ ਪਤਾ ਲਗਾਇਆ ਜਾਵੇਗਾ ਕਿ ਇਹ ਚਾਈਨਾ ਡੋਲ ਕਿੱਥੋਂ ਲੈ ਕੇ ਆਉਂਦੇ ਹਨ ਤੇ ਅੱਗੇ ਕਿੱਥੇ ਸਪਲਾਈ ਕਰਦੇ ਹਨ।
ਅੰਮ੍ਰਿਤਸਰ, 1 ਜਨਵਰੀ 2024 - ਅੰਮ੍ਰਿਤਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਮਾੜੇ ਅੰਸਰਾਂ ਤੇ ਖੂੰਨੀ ਡੋਰ ( ਚਾਈਨਾ ਡੋਰ) ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਥਾਣਾ ਵੱਲਾ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਹਾਸਿਲ ਹੋਈ ਜਦੋਂ ਉਹਨਾਂ ਵੱਲੋਂ ਨਾਕਾਬੰਦੀ ਦੌਰਾਨ ਇੱਕ ਨੌਜਵਾਨ ਦੀ ਗੱਡੀ ਰੋ ਉਸਨੂੰ ਕਾਬੂ ਕੀਤਾ। ਉਸ ਵਿੱਚੋਂ 35 ਤੇ ਕਰੀਬ ਗੱਟੂ ਬਰਾਮਦ ਕੀਤੇ ਗਏ ਜਿਸਦੇ ਚਲਦੇ ਉਸਦੀ ਕਾਰ ਨੂੰ ਵੀ ਕਾਬੂ ਕਰ ਉਸ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ।
ਇਸ ਮੌਕੇ ਥਾਣਾ ਵੱਲਾ ਤੇ ਪੁਲਿਸ ਅਧਿਕਾਰੀ ਜਤਿੰਦਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਡੀ ਪੁਲਿਸ ਟੀਮ ਵੱਲੋਂ ਨਾਕਾਬੰਦੀ ਦੇ ਦੌਰਾਨ ਇੱਕ ਗੱਡੀ ਨੂੰ ਰੋਕ ਕੇ ਜਦੋਂ ਉਸਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ 35 ਦੇ ਕਰੀਬ ਚਾਈਨਾ ਡੋਰ ਦੇ ਗੱਟੂ ਬਰਾਮਦ ਕੀਤੇ ਗਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਸ ਕੋਲ ਪੁਰਾਣੇ ਗੱਟੂ ਪਏ ਹੋਏ ਸਨ। ਜਿਸ ਨੂੰ ਇਹ ਅੱਗੇ ਸਪਲਾਈ ਕਰ ਰਿਹਾ ਸੀ । ਉਥੇ ਹੀ ਉਹਨਾਂ ਨੇ ਕਿਹਾ ਕਿ ਪੁਲਿਸ ਕਮਿਸ਼ਨਰ ਦੀਆਂ ਹਦਾਇਤਾਂ ਤੇ ਅਸੀਂ ਡਰੋਨ ਦੇ ਰਾਹੀਂ ਇਹ ਪਤਾ ਲਗਾ ਰਹੇ ਹਾਂ ਕਿ ਜਿਹੜੇ ਬੱਚੇ ਜਾਂ ਨੌਜਵਾਨ ਚਾਈਨਾ ਡੋਰ ਦੇ ਨਾਲ ਪਤੰਗਬਾਜ਼ੀ ਕਰ ਰਹੇ ਹਨ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ।
ਉਹਨਾਂ ਕਿਹਾ ਕਿ ਜਿਹੜੇ ਬੱਚੇ ਵੀ ਚਾਈਨਾ ਦੋ ਦੇ ਨਾਲ ਪਤੰਗਬਾਜ਼ੀ ਕਰਦੇ ਹੋਏ ਨਜ਼ਰ ਆ ਰਹੇ ਹਨ ਉਹਨਾਂ ਦੇ ਮਾਪਿਆਂ ਦੇ ਖਿਲਾਫ ਵੀ ਮਾਮਲੇ ਦਰਜ ਕੀਤੇ ਜਾ ਰਹੇ ਹਨ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਡੋਰ ਇੰਨੀ ਘਾਤਕ ਹੈ ਕਿ ਇਸ ਨਾਲ ਕਈ ਮਨੁੱਖੀ ਜਨਾਂ ਵੀ ਚਲੀਆਂ ਗਈਆਂ ਹਨ। ਤੇ ਇਹ ਅਸਮਾਨ ਚ ਉਡਦੇ ਪੰਛੀਆਂ ਦੇ ਲਈ ਵੀ ਕਾਫੀ ਘਾਤਕ ਸਿੱਧ ਹੋ ਰਹੀ ਹੈ। ਜਿਸ ਦੇ ਚਲਦੇ ਗੋਲ ਦੇ ਖਿਲਾਫ ਬਹੁਤ ਸਖਤੀ ਦੇ ਨਾਲ ਕਾਰਵਾਈ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਇਸ ਨੌਜਵਾਨ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰ ਇਸ ਦਾ ਰਿਮਾਂਡ ਹਾਸਿਲ ਕਰ ਪਤਾ ਲਗਾਇਆ ਜਾਵੇਗਾ ਕਿ ਇਹ ਕਿੱਥੋਂ ਲੈ ਕੇ ਆਉਂਦਾ ਸੀ ਤੇ ਅੱਗੇ ਕਿਤੇ ਸਪਲਾਈ ਕਰਦਾ ਸੀ ਇਸ ਪੂਰੇ ਨੈਟਵਰਕ ਦਾ ਪਤਾ ਲਗਾਇਆ ਜਾਵੇਗਾ।