ਖਿਡਾਰੀਆਂ ਦੇ ਪ੍ਰੋਤਸਾਹਨ ਅਤੇ ਭਲਾਈ ਲਈ ਹਰ ਖਿਡਾਰੀ ਨੂੰ 20 ਲੱਖ ਰੁਪਏ ਦਾ ਮੈਡੀਕਲ ਬੀਮਾ ਕਵਰ ਦੇਣਗੇ - ਮੁੱਖ ਮੰਤਰੀ ਸੈਣੀ
- ਮੁੱਖ ਮੰਤਰੀ ਨੇ ਕੁਰੂਕਸ਼ੇਤਰ ਵਿਚ ਹਰਿਆਣਾ ਕੁਸ਼ਤੀ ਦੰਗਲ ਦੇ ਸਮਾਪਨ ਮੌਕੇ 'ਤੇ ਕੀਤੀ ਸ਼ਿਰਕਤ
- ਸੂਬੇ ਪੱਧਰ 'ਤੇ ਪ੍ਰਤੀ ਸਾਲ ਤਿੰਨ ਵਧੀਆ ਅਖਾੜਿਆਂ ਨੂੰ ਦਿੱਤੀ ਜਾਵੇਗੀ 50 ਲੱਖ ਰੁਪਏ, 30 ਲੱਖ ਰੁਪਏ ਤੇ 20 ਲੱਖ ਰੁਪਏ ਦੀ ਪ੍ਰਤੋਸਾਹਨ ਰਕਮ
- ਜਿਲ੍ਹਾ ਪੱਧਰ 'ਤੇ ਵੀ ਤਿੰਨ ਵਧੀਆ ਅਖੀਡਿਆਂ ਨੂੰ ਮਿਲੇਗੀ ਪ੍ਰੋਤਸਾਹਨ ਰਕਮ
ਚੰਡੀਗੜ੍ਹ, 12 ਦਸੰਬਰ 2024 - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬੇ ਦੇ ਖਿਡਾਰੀਆਂ ਦੀ ਬਦੌਲਤ ਹਰਿਆਣਾ ਦਾ ਨਾਂਅ ਵਿਸ਼ਵ ਦੇ ਖੇਡ ਨਕਸ਼ੇ 'ਤੇ ਚਮਕ ਰਿਹਾ ਹੈ। ਸੂਬੇ ਵਿਚ ਲਗਾਤਾਰ ਵੱਧ ਰਹੀ ਖੇਡ ਸਭਿਆਚਾਰ ਨੂੰ ਦੇਖਦੇ ਹੋਏ ਸਰਕਾਰ ਨੇ ਖਿਡਾਰੀਆਂ ਦੇ ਪ੍ਰੋਤਸਾਹਨ ਅਤੇ ਭਲਾਈ ਲਈ ਆਪਣੇ ਸੰਕਲਪ ਪੱਤਰ, 2024 ਵਿਚ ਹਰ ਖਿਡਾਰੀ ਨੂੰ 20 ਲੱਖ ਰੁਪਏ ਦੀ ਮੈਡੀਕਲ ਬੀਮਾ ਕਵਰ ਦੇਣ ਦਾ ਸੰਕਲਪ ਲਿਆ ਹੈ। ਇਸੀ ਤਰ੍ਹਾ, ਸੂਬਾ ਪੱਧਰ 'ਤੇ ਪ੍ਰਤੀ ਸਾਲ ਤਿੰਨ ਵਧੀਆ ਅਖਾਡਿਆਂ ਨੂੰ 50 ਲੱਖ ਰੁਪਏ, 30 ਲੱਖ ਰੁਪਏ ਤੇ 20 ਲੱਖ ਰੁਪਏ ਦੀ ਪ੍ਰੋਤਸਾਹਨ ਰਕਮ ਦਿੱਤੀ ਜਾਵੇਗੀ। ਇਸ ਤੋਂ ਇਲਾਵਾ, ਜਿਲ੍ਹਾ ਪੱਧਰ 'ਤੇ ਵੀ ਤਿੰਨ ਵਧੀਆ ਅਖਾੜਿਆਂ ਨੂੰ 15 ਲੱਖ, 10 ਲੱਖ ਅਤੇ 5 ਲੱਖ ਰੁਪਏ ਦੀ ਰਕਮ ਦਿੱਤੀ ਜਾਵੇਗੀ।
ਮੁੱਖ ਮੰਤਰੀ ਅੱਜ ਕੁਰੂਕਸ਼ੇਤਰ ਵਿਚ ਹਰਿਆਣਾ ਕੁਸ਼ਤੀ ਦੰਗਲ ਦੇ ਸਮਾਪਨ ਮੌਕੇ 'ਤੇ ਬੋਲ ਰਹੇ ਸਨ। ਇਸ ਮੌਕੇ 'ਤੇ ਸਾਬਕਾ ਮੰਤਰੀ ਸ੍ਰੀ ਸੁਭਾਸ਼ ਸੁਧਾ ਵੀ ਮੌਜੂਦ ਰਹੇ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਜੇਤੂ ਪਹਿਲਵਾਨਾਂ ਨੂੰ ਸਨਮਾਨਿਤ ਕੀਤਾ ਅਤੇ ਉਨ੍ਹਾਂ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਪਿਛਲੇ ਦੋ ਦਿਨਾਂ ਤੋਂ ਇਸ ਦੰਗਲ ਵਿਚ ਜਿਲ੍ਹਾ ਅਤੇ ਖੇਤਰੀ ਪੱਧਰ 'ਤੇ 500 ਤੋਂ ਵੱਧ ਪਹਿਲਵਾਨਾਂ ਨੇ ਹਿੱਸਾ ਲਿਆ। ਇਹ ਮਾਣ ਦੀ ਗੱਲ ਹੈ ਕਿ ਅੱਜ ਕੁਸ਼ਤੀ ਦੇ ਵੱਖ-ਵੱਖ ਸ਼੍ਰੇਣੀਆਂ ਦੇ ਫਾਈਨਲ ਰਾਊਂਡ ਵਿਚ ਪਹੁੰਚੇ 32 ਪਹਿਲਵਾਨਾਂ ਵਿੱਚੋਂ 16 ਕੁੜੀਆਂ ਹਨ।
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਖੇਡਾਂ ਦੀ ਧਰਤੀ ਹੈ। ਆਬਾਦੀ ਤੇ ਖੇਤਰਫਲ ਦੀ ਦ੍ਰਿਸ਼ਟੀ ਨਾਲ ਹਰਿਆਣਾ ਬੇਸ਼ੱਕ ਛੋਟਾ ਸੂਬਾ ਹੈ, ਪਰ ਖੇਡ ਦੇ ਖੇਤਰ ਵਿਚ ਸੂਬੇ ਦੀ ਊਪਲਬਧੀਆਂ ਬੇਮਿਸਾਨ ਹਨ। ਹਰਿਆਣਾ ਨੇ ਖੇਡ ਦੇ ਖੇਤਰ ਵਿਚ ਵਧੀਆ ਪ੍ਰਦਰਸ਼ਨ ਕੀਤਾ ਹੈ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੌਮੀ ਪੱਧਰ 'ਤੇ ਖੇਡ ਖੇਤਰ ਵਿਚ ਹੋਏ ਅਨੇਕ ਬਦਲਾਅ
ਮੁੱਖ ਮੰਤਰੀ ਨੇ ਕਿਹਾ ਕਿ ਸਾਲ 2014 ਦੇ ਬਾਅਦ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੌਮੀ ਪੱਧਰ 'ਤੇ ਖੇਡ ਖੇਤਰ ਵਿਚ ਅਨੇਕ ਬਦਲਾਅ ਹੋਏ ਹਨ। ਸਪੋਰਟਸ ਇੰਫ੍ਰਾਸਟਕਚਰ , ਚੋਣ ਪ੍ਰਕ੍ਰਿਆ,ਖਿਡਾਰੀਆਂ ਨੂੰ ਆਰਥਕ ਮਦਦ ਦੇਣ ਵਾਲੀ ਯੋਜਨਾਵਾਂ ਅਤੇ ਉਨ੍ਹਾਂ ਨੂੰ ਟ੍ਰੇਨਿੰਗ ਦੇਣ ਵਾਲੀ ਯੋਜਨਾਵਾਂ ਨੂੰ ਪ੍ਰਭਾਵੀ ਬਣਾਇਆ ਗਿਆ ਹੈ। ਇਸੀ ਤੋਂ ਪੇ੍ਰਰਣਾ ਲੈਂਦੇ ਹੋਏ ਹਰਿਆਣਾ ਦੀ ਡਬਲ ਇੰਜਨ ਸਰਕਾਰ ਨੇ ਵੀ ਨਵੀਂ ਖੇਡ ਨੀਤੀ ਲਾਗੂ ਕੀਤੀ ਅਤੇ ਜਮੀਨੀ ਪੱਧਰ ਤੋਂ ਹੀ ਟੈਂਲੇਂਟ ਦੀ ਖੋਜ ਤੋਂ ਲੈ ਕੇ ਉਨ੍ਹਾਂ ਨੂੰ ਸਿਖਲਾਈ ਪ੍ਰਦਾਨ ਕਰ ਓਲੰਪਿਕ ਤੱਕ ਪਹੁੰਚਾਉਣ ਦਾ ਇਕ ਰੋਡਮੈਪ ਬਣਾਇਆ ਗਿਆ। ਇਸੀ ਦਾ ਨਤੀਜਾ ਹੈ ਕਿ ਅੱਜ ਸੂਬੇ ਵਿਚ ਬਹੁਤ ਆਧੁਨਿਕ ਖੇਡ ਇੰਫ੍ਰਾਸਟਕਚਰ ਵਿਕਸਿਤ ਹੋਇਆ ਹੈ। ਇਸ ਨਵੀਂ ਖੇਡ ਸਭਿਆਚਾ ਨਾਲ ਖਿਡਾਰੀਆਂ ਨੂੰ ਬਹੁਤ ਪ੍ਰੋਤਸਾਹਨ ਮਿਲਿਆ ਹੈ। ਓਲੰਪਿਕ ਤੋਂ ਇਲਾਵਾ, ਏਸ਼ਿਆਈ ਖੇਡਾਂ, ਕਾਮਨਵੈਲਥ ਖੇਡਾਂ ਅਤੇ ਹੋਰ ਕੌਮਾਂਤਰੀ ਖੇਡ ਮੁਕਾਬਲਿਆਂ ਵਿਚ ਵੀ ਸਾਡੇ ਨੌਜੁਆਨਾਂ ਨੇ ਆਪਣੀ ਧਾਕ ਜਮਾਈ ਹੋਈ ਹੈ।
ਸਰਕਾਰ ਨੇ ਖਿਡਾਰੀਆਂ ਲਈ ਸੁਰੱਖਿਅਤ ਰੁਜਗਾਰ ਕੀਤਾ ਯਕੀਨੀ
ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਵਧੀਆ ਖਿਡਾਰੀਆਂ ਲਈ ਸੁਰੱਖਿਅਤ ਰੁਜਗਾਰ ਯਕੀਨੀ ਕਰਨ ਤਹਿਤ ਹਰਿਆਣਾ ਉਤਕ੍ਰਿਸ਼ਟ ਖਿਡਾਰੀ ਸੇਵਾ ਨਿਯਮ 2021 ਬਣਾਏ ਹਨ। ਇਸ ਦੇ ਤਹਿਤ ਖੇਡ ਵਿਭਾਗ ਵਿਚ 550 ਨਵੇਂਅਹੁਦੇ ਬਣਾਏ ਗਏ। ਇਸ ਤੋਂ ਇਲਾਵਾ, 224 ਖਿਡਾਰੀਆਂ ਨੂੰ ਸਰਕਾਰੀ ਨੌਕਰੀ ਦਿੱਤੀ ਹੈ। ਖਿਡਾਰੀਆਂ ਦੇ ਲਈ ਗਰੁੱਪ ਏ ਤੋਂ ਗਰੁੱਪ ਡੀ ਤੱਕ ਦੇ ਅਹੁਦਿਆਂ ਦੀ ਸਿੱਧੀ ਭਰਤੀ ਵਿਚ ਰਾਖਵੇਂ ਦਾ ਪ੍ਰਾਵਧਾਨ ਕੀਤਾ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦੇਸ਼ ਦਾ ਪਹਿਲਾ ਸੂਬਾ ਹੈ , ਜੋ ਮੈਡਲ ਜੇਤੂ ਖਿਡਾਰੀਆਂ ਨੂੰ ਸੱਭ ਤੋਂ ਵੱਧ ਨਗਦ ਪੁਰਸਕਾਰ ਦਿੰਦਾ ਹੈ। ਹੁਣ ਤੱਕ ਖਿਡਾਰੀਆਂ ਨੂੰ 593 ਕਰੋੜ ਰੁਪਏ ਦੇ ਨਗਦ ਪੁਰਸਕਾਰ ਦਿੱਤੇ ਹਨ। ਇਸ ਤੋਂ ਇਲਾਵਾ, ਵਧੀਆ ਪ੍ਰਦਰਸ਼ਣ ਕਰਨ ਵਾਲੇ 298 ਖਿਡਾਰੀਆਂ ਨੂੰ ਮਾਣਭੱਤਾ ਵੀ ਦਿੱਤਾਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਰਾਜ, ਕੌਮੀ ਅਤੇ ਕੌਮਾਂਤਰੀ ਖੇਡ ਮੁਕਾਬਲਿਆਂ ਵਿਚ ਹਿੱਸਾ ਲੈਣ ਵਾਲੇੇ ਅਤੇ ਮੈਡਲ ਜਿੱਤਣਵਾਲੇ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਪ੍ਰਦਾਨ ਕੀਤੀ ਜਾ ਰਹੀ ਹੈ। ਸਾਲ 2014 ਤੋਂ ਹੁਣ ਤਕ 29 ਹਜਾਰ ਤੋਂ ਵੱਧ ਵਿਦਿਆਰਥੀਆਂ ਨੂੰ 53 ਕਰੋੜ 45 ਲੱਖ ਰੁਪਏ ਦੀ ਸਕਾਲਰਸ਼ਿਪ ਪ੍ਰਦਾਨ ਕੀਤੀ ਗਈ ਹੈ।
ਸੂਬੇ ਵਿਚ ਮਜਬੂਤ ਖੇਡ ਇੰਫ੍ਰਾਸਟਕਚਰ
ਮੁੱਖ ਮੰਤਰੀ ਨੇ ਕਿਹਾ ਕਿ ਰਾਜ ਵਿਚ ਮਜਬੂਤ ਖੇਡ ਇੰਫ੍ਰਾਸਟਕਚਰ ਤਿਆਰ ਕੀਤਾ ਗਿਆ ਹੈ ਤਾਂ ਜੋ ਖਿਡਾਰੀਆਂ ਨੂੰ ਸਾਰੀ ਆਧੁਨਿਕ ਸਹੂਲਤਾਂ ਪ੍ਰਾਪਤ ਹੋ ਸਕਣ। ਸੂਬਾ ਸਰਕਾਰ ਨੇ ਖੇਡ ਨਰਸਰੀਆਂ ਖੋਲੀਆਂ ਹਨ ਅਤੇ ਖਿਡਾਰੀਆਂ ਨੂੰ ਮਾਲੀ ਸਹਾਇਤਾ ਦੇ ਨਾਲ-ਨਾਲ ਆਧੁਨਿਕ ਸਿਖਲਾਈ ਦੀ ਵਿਵਸਥਾ ਕੀਤੀ ਹੈ। ਇਸ ਸਮੇਂ ਸੂਬੇ ਵਿਚ 1489 ਖੇਡ ਨਰਸਰੀਆਂ ਕੰਮ ਕਰ ਰਹੀਆਂ ਹਨ। ਇੰਨ੍ਹਾਂ ਵਿਚ 37 ਹਜਾਰ 225 ਖਿਡਾਰੀ ਸਿਖਲਾਈ ਲੈ ਰਹੇ ਹਨ। ਇੰਨ੍ਹਾਂ ਨਰਸਰੀਆਂ ਵਿਚ ਨਾਮਜਦ 8 ਤੋਂ 14 ਸਾਲ ਦੀ ਉਮਰ ਦੇ ਖਿਡਾਰੀਆਂ ਨੂੰ 1500 ਰੁਪਏ ਤਅੇ 15 ਤੋਂ 19 ਸਾਲ ਦੀ ਊਮਰ ਦੇ ਖਿਡਾਰੀਆਂ ਨੂੰ 2000 ਰੁਪਏ ਪ੍ਰਤੀ ਮਹੀਨਾ ਦਿੱਤੇ ਜਾਂਦੇ ਹਨ।