ਕੇਂਦਰ ਤੇ ਪੰਜਾਬ ਸਰਕਾਰ ਨੂੰ ਮਰਨ ਵਰਤ ਤੇ ਬੈਠੇ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਤੇ ਚਿੰਤਾ ਕਰਨੀ ਚਾਹੀਦੀ ਹੈ - ਰਵੀਇੰਦਰ
- ਸੰਘਰਸ਼ ਕਰ ਰਹੇ ਕਿਸਾਨਾਂ ਦੀਆਂ ਮੰਗਾਂ ਮੰਨ ਲਵੇ ਸਰਕਾਰ--ਰਵੀਇੰਦਰ ਸਿੰਘ
ਚੰਡੀਗੜ੍ਹ 12 ਦਸੰਬਰ 2024 - ਅਕਾਲੀਦਲ 1920 ਦੇ ਪ੍ਰਧਾਨ ਰਵੀਇੰਦਰ ਸਿੰਘ ਸਾਬਕਾ ਸਪੀਕਰ ਪੰਜਾਬ ਵਿਧਾਨ ਸਭਾ ਨੇ ,ਮਰਨ ਵਰਤ ਤੇ ਬੈਠੇ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਤੇ ਚਿੰਤਾ ਦਾ ਇਜਹਾਰ ਕਰ ਦਿਆਂ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਅੰਨਦਾਤੇ ਦਾ ਮਸਲਾ ਗੰਭੀਰਤਾ ਨਾਲ ਲਵੇ ਜੋ ਲੰਬੇ ਸਮੇਂ ਤੋਂ ਆਪਣੀਆ ਹੱਕੀ ਮੰਗਾਂ ਲਈ ਤਿੱਖਾ ਸੰਘਰਸ਼ ਕਰ ਰਿਹਾ ਹੈ ਪਰ ਸੱਤਾਧਾਰੀ ਇਕ ਕਿਸਮ ਦਾ ਤਮਾਸ਼ਾ ਵੇਖ ਰਹੇ ਹਨ ਜੋ ਲੋਕਤੰਤਰੀ ਪ੍ਰੰਪਰਾਵਾਂ ਦੇ ਖਿਲਾਫ ਹੈ।ਸਾਬਕਾ ਸਪੀਕਰ ਦੋਸ਼ ਲਾਇਆ ਕਿ ਸਰਕਾਰ ਕਿਸਾਨ ਮਜ਼ਦੂਰ ਦੇ ਘੋਲ ਨੂੰ ਜਲੀਲ ਕਰ ਰਹੀ ਹੈ ਜੋ ਦਸਾਂ ਨਹੁੰਆਂ ਦੀ ਕਿਰਤ ਨਾਲ ਦੇਸ਼ ਨਿਰਮਾਣ ਵਿੱਚ ਮਿਸਾਲੀ ਯੋਗ ਦਾਨ ਪਾ ਰਿਹਾ ਹੈ ਜਿਸ ਦੀ ਕਦਰ ਕਰ ਦਿਆਂ
ਹੁਕਮਰਾਨਾਂ ਨੂੰ ਮਿਹਨਤਕਸ਼ ਜਮਾਤ ਦੀਆ ਮੰਗਾਂ ਤੁਰੰਤ ਮੰਨ ਲੈਣੀਆਂ ਚਾਹੀ ਦੀਆ ਸਨ ਪਰ ਕਹਿਰ ਦੀ ਠੰਡ ਤੇ ਸਰਦੀ ਵਿਚ ਜਿੰਦਗੀ ਮੌਤ ਨਾਲ ਘੁਲ ਰਿਹਾ ਕਿਸਾਨ ਮਜ਼ਦੂਰ, ਆਰਥਕ ਤੌਰ ਤੇ ਹੋਰ ਲਿਤਾੜਿਆ ਗਿਆ ਹੈ।ਰਵੀਇੰਦਰ ਸਿੰਘ ਨੇ ਪੱਖਪਾਤ ਦੇ ਦੋਸ਼ ਲਾਉਂਦਿਆਂ ਕਿਹਾ ਕਿ ਹੁਕਮਰਾਨ ਇਸ ਤਰਾਂ ਕਰ ਰਹੇ ਹਨ ਜਿਸ ਤਰਾਂ ,ਉਨਾ ਅਪਣੀ ਜੇਬ ਚੌਂਕ ਪੈਸੇ ਦੇਣੇ ਹੋਣ।ਉਨਾ ਸੱਤਾਧਾਰੀਆਂ ਨੂੰ ਚਿਤਾਵਨੀ ਦਿਤੀ ਕਿ ਜਗਜੀਤ ਸਿੰਘ ਡੱਲੇਵਾਲ ਇਕੱਲਾ ਨਹੀ ਜੇ ਅਣਸੁਖਾਵੀਂ ਘਟਨਾ ਵਾਪਰ ਗਈ ਤਾ ਸਰਕਾਰ ਨੂੰ ਪਛਤਾਉਣਾ ਪਵੇਗਾ।