ਆਪ ਵੱਲੋਂ ਜਲੰਧਰ ਲਈ 72 ਉਮੀਦਵਾਰਾਂ ਦੀ ਸੂਚੀ ਜਾਰੀ, ਕਈ ਉਮੀਦਵਾਰ ਬਦਲੇ
ਜਲੰਧਰ, 12 ਦਸੰਬਰ, 2024:
ਆਮ ਆਦਮੀ ਪਾਰਟੀ ਨੇ ਬੁੱਧਵਾਰ ਨੂੰ ਜਲੰਧਰ ਦੇ 85 ‘ਚੋਂ 72 ਵਾਰਡਾਂ ਦੇ ਉਮੀਦਵਾਰਾਂ ਦੀ ਸੂਚੀ ਸਵੇਰੇ ਜਾਰੀ ਕਰ ਦਿੱਤੀ, ਜਿਸ ਨੂੰ ਸ਼ਾਮ ਨੂੰ ਬਦਲ ਦਿੱਤਾ ਗਿਆ। ਵਾਰਡ ਨੰਬਰ 26 ਤੋਂ ਹਰਵਿੰਦਰ ਸਿੰਘ ਚੱਢਾ ਦੀ ਟਿਕਟ ਪੁਨੀਤ ਵਡੇਰਾ ਨੂੰ ਦਿੱਤੀ ਗਈ। ਇਸੇ ਤਰ੍ਹਾਂ ਵਾਰਡ ਨੰ: 32 ਤੋਂ ਸੁਖਰਾਜ ਪਾਲ ਦੀ ਥਾਂ ਇੰਦਰਜੀਤ ਸਿੰਘ ਸੋਨੂੰ, ਵਾਰਡ ਨੰ: 46 ਤੋਂ ਤਰਸੇਮ ਲਖੋਤਰਾ ਦੀ ਥਾਂ ਰਜਨੀਸ਼ ਭਗਤ, ਵਾਰਡ ਨੰ: 48 ਤੋਂ ਸ਼ਿਵਨਾਥ ਸ਼ਿੱਬੂ ਦੀ ਥਾਂ ਹਰਜਿੰਦਰ ਸਿੰਘ ਲਾਡਾ, ਵਾਰਡ ਨੰ: 56 ਤੋਂ ਹਰਚਰਨ ਸੰਧੂ ਦੀ ਥਾਂ ਮੁਕੇਸ਼ ਸੇਠੀ, ਵਾਰਡ ਨੰ: 60 ਤੋਂ ਦੀਪਕ ਸੰਧੂ ਦੀ ਥਾਂ ਗੁਰਜੀਤ ਸਿੰਘ ਘੁੰਮਣ, ਵਾਰਡ ਨੰ: 64 ਤੋਂ ਰਵਿੰਦਰ ਬਾਂਸਲ ਦੀ ਥਾਂ ਜਗਦੀਸ਼ ਰਾਜਾ, ਵਾਰਡ ਨੰ. ਵਾਰਡ 65 ਤੋਂ ਅਨੀਤਾ ਰਾਜਾ, ਵਾਰਡ 68 ਤੋਂ ਆਕਾਸ਼ ਦੀ ਥਾਂ ਅਵਿਨਾਸ਼ ਮਾਣਕ, ਵਾਰਡ 71 ਤੋਂ ਮੀਨਾਕਸ਼ੀ ਹਾਂਡਾ ਦੀ ਥਾਂ ਤੇ ਪਲਕ ਵਾਲੀਆ ਅਤੇ ਵਾਰਡ 72 ਤੋਂ ਹਿਤੇਸ਼ ਅਗਰਵਾਲ ਨੂੰ ਟਿਕਟ ਦਿੱਤੀ ਗਈ ਹੈ।