ਸੀਜੀਸੀ ਲਾਂਡਰਾਂ ਦੀਆਂ ਚਾਰ ਟੀਮਾਂ ਸਮਾਰਟ ਇੰਡੀਆ ਹੈਕਾਥਨ-2024 ਦੇ ਗ੍ਰੈਂਡ ਫਿਨਾਲੇ ਲਈ ਚੁਣੀਆਂ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 10 ਦਸੰਬਰ 2024- ਚੰਡੀਗੜ੍ਹ ਗਰੁੱਪ ਆਫ ਕਾਲਜਿਜ਼ (ਸੀਜੀਸੀ) ਲਾਂਡਰਾਂ ਦੀਆਂ ਚਾਰ ਟੀਮਾਂ ਨੂੰ ਸਮਾਰਟ ਇੰਡੀਆ ਹੈਕਾਥਨ, (ਐਸਆਈਐਚ) 2024 ਦੀ 7ਵੀਂ ਐਡੀਸ਼ਨ (ਸੰਸਕਰਣ) ਦੇ ਗ੍ਰੈਂਡ ਫਿਨਾਲੇ ਵਿੱਚ ਹਿੱਸਾ ਲੈਣ ਲਈ ਚੁਣਿਆ ਗਿਆ ਹੈ ਜੋ ਕਿ ਅਦਾਰੇ ਲਈ ਬਹੁਤ ਮਾਣ ਵਾਲੀ ਗੱਲ ਹੈ।ਜਾਣਕਾਰੀ ਮੁਤਾਬਿਕ ਇਹ ਇੱਕ ਕੌਮੀ ਪੱਧਰ ਦਾ ਮੁਕਾਬਲਾ ਹੈ ਜੋ ਕਿ 11 ਅਤੇ 12 ਦਸੰਬਰ 2024 ਨੂੰ ਪੂਰੇ ਭਾਰਤ ਵਿੱਚ 51 ਕੇਂਦਰਾਂ (ਪੈਨ ਇੰਡਿਆ) ਵਿੱਚ ਕਰਵਾਇਆ ਜਾ ਰਿਹਾ ਹੈ। ਇਸ ਮੁਕਾਬਲੇ ਦੇ ਗ੍ਰੈਂਡ ਫਿਨਾਲੇ ਲਈ ਚੁਣੀਆਂ ਜਾਣ ਵਾਲੀ ਟੀਮਾਂ ਵਿੱਚ ਟੀਮ ਕੋਡ ਕਰਸ਼ਰ, ਟੀਮ ਕਲਕੀ ਕੋਡਰਜ਼, ਟੀਮ ਇਨੋਵੇਟੋਐਕਸ ਅਤੇ ਟੀਮ ਰੁਦਰਾਕਸ਼ ਸ਼ਾਮਲ ਹਨ।
ਮਕੈਨੀਕਲ ਇੰਜਨੀਅਰਿੰਗ (ਐਮਈ), ਇਲੈਕਟ੍ਰਾਨਿਕਸ ਅਤੇ ਸੰਚਾਰ ਇੰਜਨੀਅਰਿੰਗ (ਈਸੀਈ), ਕੰਪਿਊਟਰ ਸਾਇੰਸ ਇੰਜਨੀਅਰਿੰਗ (ਸੀਐਸਈ) ਸਟ੍ਰੀਮ ਦੇ ਇਹ ਹੁਨਰ ਭਰਪੂਰ ਸੀਜੀਸੀਅਨਜ਼ ਵਿਿਗਆਨ ਅਤੇ ਤਕਨਾਲੋਜੀ ਵਿਭਾਗ, ਏਆਈਸੀਟੀਈ, ਐਮਆਈਸੀ ਸਟੂਡੈਂਟ ਇਨੋਵੇਸ਼ਨ, ਸਮਾਜਿਕ ਨਿਆਂ ਅਤੇ ਸ਼ਸ਼ਕਤੀਕਰਨ ਮੰਤਰਾਲਾ ਅਤੇ ਗੋਦਰੇਜ਼ ਆਦਿ ਵੱਲੋਂ ਦਿੱਤੇ ਗਏ ਸਮੱਸਿਆ ਬਿਆਨਾਂ ਲਈ ਆਪਣੇ ਰਚਨਾਤਮਕ ਹੱਲਾਂ ਨੂੰ ਵਿਕਸਤ ਕਰਨ ਅਤੇ ਪ੍ਰਦਰਸ਼ਿਤ ਕਰਨ ਲਈ ਇਸ ਪ੍ਰਮੁੱਖ ਦੇਸ਼ ਵਿਆਪੀ ਮੁਕਾਬਲੇ ਵਿੱਚ ਹਿੱਸਾ ਲੈਣਗੇ। ਇਸ ਵਿਸ਼ੇਸ਼ ਪ੍ਰਾਪਤੀ ਮੌਕੇ ਸੀਜੀਸੀ ਲਾਂਡਰਾ ਦੇ ਚੇਅਰਮੈਨ ਸ.ਸਤਨਾਮ ਸਿੰਘ ਸੰਧੂ ਅਤੇ ਪ੍ਰਧਾਨ ਸ.ਰਸ਼ਪਾਲ ਸਿੰਘ ਧਾਲੀਵਾਲ ਨੇ ਸਾਰੀਆਂ ਚਾਰ ਟੀਮਾਂ ਨੂੰ ਹਾਰਦਿਕ ਵਧਾਈ ਅਤੇ ਸ਼ੁੱਭ ਕਾਮਨਾਵਾਂ ਦਿੱਤੀਆਂ।
ਇਸ ਦੇ ਨਾਲ ਹੀ ਉਨ੍ਹਾਂ ਨੇ ਵਿਿਦਆਰਥੀਆਂ ਦੀ ਸਖਤ ਮਿਹਨਤ ਅਤੇ ਉਨ੍ਹਾਂ ਨੂੰ ਦਿੱਤੇ ਹੋਏ ਸਮੱਸਿਆ ਬਿਆਨਾਂ ਲਈ ਵਿਚਾਰੇ ਗਏ ਵਿਲੱਖਣ ਹੱਲਾਂ ਉੱਤੇ ਬਹੁਤ ਮਾਣ ਪ੍ਰਗਟ ਕੀਤਾ। ਟੀਮ ਕਲਕੀ ਕੋਡਰਜ਼ ਅਤੇ ਟੀਮ ਕੋਡ ਕਰੱਸ਼ਰ ਐਸਆਈਐਚ-2024 ਦੇ ਸਾਫਟਵੇਅਰ ਐਡੀਸ਼ਨ ਵਿੱਚ ਸੀਜੀਸੀ ਲਾਂਡਰਾਂ ਦੀ ਨੁਮਾਇੰਦਗੀ ਕਰਨਗੇ, ਜਦਕਿ ਟੀਮ ਇਨੋਵੇਟ ਐਕਸ ਅਤੇ ਰੁਦਰਾਕਸ਼ ਹਾਰਡਵੇਅਰ ਐਡੀਸ਼ਨ ਵਿੱਚ ਆਪਣੀ ਕਾਬਲੀਅਤ ਨੂੰ ਸਾਬਤ ਕਰਨਗੇ। ਪ੍ਰਿਥਵੀ ਕਪਿਲਾ (ਸੀਐਸਈ) ਦੀ ਅਗਵਾਈ ਵਾਲੀ ਟੀਮ ਕਲਕੀ ਕੋਡਰਸ ਵਿੱਚ ਪ੍ਰਣਵ ਸਿੰਗਲਾ, ਨਿਿਖਲ ਉਪਾਧਿਆਏ, ਸਹਿਜ ਵਾਲੀਆ, ਨਿਸ਼ਕਾ ਅਤੇ ਪ੍ਰਿਆ ਕੰਬੋਜ ਸ਼ਾਮਲ ਹਨ ਅਤੇ ਗੋਦਰੇਜ ਐਪਲਾਇੰਸਜ਼ ਵੱਲੋਂ ਉਨ੍ਹਾਂ ਨੂੰ ਦਿੱਤੇ ਗਏ ਸਮੱਸਿਆ ਬਿਆਨਾਂ ਅਨੁਸਾਰ ਉਹ ਸਸਟੇਨੇਬਿਲਟੀ ਲਈ ਇਨੋਵੇਸ਼ਨ ਅਤੇ ਫਰਿੱਜ, ਏਅਰ ਕੰਡੀਸ਼ਨਰ ਆਦਿ ਵਰਗੇ ਘਰੇਲੂ ਉਪਕਰਨਾਂ ਵਿੱਚ ਸਮਾਰਟ ਰਿਸੋਰਸਜ਼ ਕੰਜ਼ਰਵੇਸ਼ਨ (ਊਰਜਾ ਅਤੇ ਪਾਣੀ) ਨੂੰ ਬੜਾਵਾ ਦੇਣ ਸੰਬੰਧੀ ਹੱਲ ਲੱਭਣ ਲਈ ਕੰਮ ਕਰਨਗੇ।
ਇਸੇ ਤਰ੍ਹਾਂ ਪਿਯੂਸ਼ ਗੁਪਤਾ (ਸੀਐਸਈ) ਅਤੇ ਟੀਮ ਦੇ ਮੈਂਬਰ ਪ੍ਰਾਚੀ, ਰਾਹੁਲ ਸ਼ਰਮਾ, ਪ੍ਰੇਰਨਾ ਜੈਨ, ਪ੍ਰਿਯਾਂਸ਼ੂ ਚੌਹਾਨ ਅਤੇ ਰਿਤਵਿਕ ਭੂਟਾਨੀ ਦੀ ਅਗਵਾਈ ਵਾਲੀ ਟੀਮ ਕੋਡ ਕਰਸ਼ਰ, ਏਆਈਸੀਟੀਈ ਅਤੇ ਸਿੱਖਿਆ ਮੰਤਰਾਲੇ ਦੇ ਇਨੋਵੇਸ਼ਨ ਸੈੱਲ (ਐਮਆਈਸੀ) ਵਿਿਦਆਰਥੀ ਇਨੋਵੇਸ਼ਨ ਵੱਲੋਂ ਮਿਲੀ ਸਮੱਸਿਆ ਦੇ ਹੱਲ ਲੱਭਣ ਲਈ ਕੰਮ ਕਰਨਗੇ। ਉਹ ਆਪਣੇ ਵਿਚਾਰ ਸ਼ਕਤੀ ਦਾ ਪ੍ਰਦਰਸ਼ਨ ਕਰਦਿਆਂ ਸੈਰ ਸਪਾਟਾ ਉਦਯੋਗ (ਖਾਸ ਕਰਕੇ ਹੋਟਲ ਅਤੇ ਯਾਤਰਾ) ਨੂੰ ਬੜਾਵਾ ਦੇਣ ’ਤੇ ਧਿਆਨ ਕੇਂਦਰਿਤ ਕਰਨਗੇ। ਕੁਨਾਲ ਧਰ (ਈਸੀਈ) ਦੀ ਅਗਵਾਈ ਵਾਲੀ ਟੀਮ ਇਨੋਵੇਟ ਐਕਸ ਦੇ ਮੈਂਬਰਾਂ ਅਭੈ ਪਟੇਲ, ਇਸ਼ਿਤਾ ਰਾਵਤ, ਏਕਤਾ ਸੰਧੂ ਅਤੇ ਅਪਰਨਾ ਕੁਮਾਰੀ ਨਾਲ ਮਿਲ ਕੇ ਬਜ਼ੁਰਗਾਂ ਨੂੰ ਡਿੱਗਣ ਤੋਂ ਬਚਾਉਣ ਲਈ ਇੱਕ ਪਹਿਨਣਯੋਗ, ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਵੱਲੋਂ ਸੰਚਾਲਿਤ ਸੈਂਸਰ ਬਣਾਉਣ ’ਤੇ ਜ਼ੋਰ ਦੇਣਗੇ। ਇਹ ਸਮੱਸਿਆ ਬਿਆਨ ਇਸ ਟੀਮ ਨੂੰ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲੇ ਅਤੇ ਐਨਆਈਈਪੀਆਈਡੀ ਵੱਲੋਂ ਸੌਂਪਿਆ ਗਿਆ ਹੈ।
ਇਸੇ ਤਰ੍ਹਾਂ ਰੋਹਿਤ ਸਿੰਘ (ਏਆਈ) ਦੀ ਅਗਵਾਈ ਵਾਲੀ ਟੀਮ ਰੁਦਰਾਕਸ਼ ਵਿੱਚ ਪੀਯੂਸ਼ ਕੇ ਭਰਵਾਲ, ਸ਼ਿਵਮ ਪਾਂਡੇ, ਅਭਿਨਵ ਕੁਮਾਰ, ਅੰਕਿਤਾ ਠਾਕੁਰ ਅਤੇ ਅਨੰਨਿਆ ਕੁਮਾਰੀ ਝਾਅ ਟੀਮ ਦੇ ਮੈਂਬਰ ਸ਼ਾਮਲ ਹੈ। ਇਹ ਟੀਮ ਜਨਤਕ ਵਰਤੋਂ ਲਈ ਪੱਛਮੀ ਸ਼ੈਲੀ ਦੇ ਪਖਾਨਿਆਂ ਵਿੱਚ ਫਲੱਸ਼ਿੰਗ ਪ੍ਰਣਾਲੀਆਂ ਲਈ ਇੱਕ ਨਵੀਨਤਾਕਾਰੀ ਡਿਜ਼ਾਈਨ ਤਿਆਰ ਕਰਨ ਦੇ ਸਮੱਸਿਆ ਬਿਆਨ ਲਈ ਕੰਮ ਕਰੇਗੀ। ਯੁਵਾ ਦਿਮਾਗਾਂ ਖਾਸ ਕਰ ਕੇ ਭਾਰਤ ਭਰ ਦੇ ਇੰਜੀਨੀਅਰਿੰਗ ਵਿਿਦਆਰਥੀਆਂ ਵਿੱਚ ਅਲੱਗ ਸੋਚ ਨੂੰ ਬੜਾਵਾ ਦੇਣ ਲਈ ਡਿਜ਼ਾਇਨ ਕੀਤਾ ਗਿਆ ਇਹ ਐਸਆਈਐਚ ਵਿਿਦਆਰਥੀਆਂ ਵੱਲੋਂ ਵਿਕਸਿਤ ਕੀਤੇ ਗਏ ਨਵੀਨਤਾਕਾਰੀ ਹੱਲਾਂ ਜ਼ਰੀਏ ਸਰਕਾਰੀ ਵਿਭਾਗਾਂ ਅਤੇ ਨਿੱਜੀ ਸੰਸਥਾਵਾਂ ਦੀਆਂ ਦਰਪੇਸ਼ ਸਮੱਸਿਆਵਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਦਾ ਹੈ। ਜ਼ਿਕਰਯੋਗ ਹੈ ਕਿ ਇਸ ਨੂੰ ਦੁਨੀਆ ਦਾ ਸਭ ਤੋਂ ਵੱਡਾ ਓਪਨ ਇਨੋਵੇਸ਼ਨ ਮਾਡਲ ਮੰਨਿਆ ਜਾਂਦਾ ਹੈ ਅਤੇ ਇਹ ਦੋ ਫਾਰਮੈਟਾਂ ਜਿਵੇਂ ਕਿ ਐਸਆਈਐਚ ਸਾਫਟਵੇਅਰ ਅਤੇ ਐਸਆਈਐਚ ਹਾਰਡਵੇਅਰ ਐਡੀਸ਼ਨਾਂ ਵਿੱਚ ਆਯੋਜਿਤ ਕੀਤਾ ਜਾਂਦਾ ਹੈ।