CM ਮਾਨ ਦੇ ਮਾਤਾ ਹਰਪਾਲ ਕੌਰ ਨਾਭਾ ਦੇ MLA ਦੇਵ ਮਾਨ ਦੇ ਘਰ ਅਫਸੋਸ ਕਰਨ ਲਈ ਪਹੁੰਚੇ
ਚੇਤਨ ਮਹਿਤਾ
ਨਾਭਾ: 17 ਅਕਤੂਬਰ 2024: ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਮਾਤਾ ਹਰਪਾਲ ਕੌਰ ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਦੇ ਘਰ ਅਫਸੋਸ ਕਰਨ ਲਈ ਪਹੁੰਚੇ। ਮਾਤਾ ਹਰਪਾਲ ਕੌਰ ਵਿਧਾਇਕ ਦੇਵ ਮਾਨ ਦੇ ਪਿਤਾ ਦੀ ਮੌਤ ਤੇ ਭਾਵਕ ਹੋ ਗਏ।
ਮਾਤਾ ਹਰਪਾਲ ਕੌਰ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਨਾਭਾ ਦੇ ਵਿਧਾਇਕ ਦੇ ਪਿਤਾ ਦੀ ਮੌਤ ਤੇ ਬੜਾ ਦੁੱਖ ਹੋਇਆ ਮੈਂ ਪਰਿਵਾਰਕ ਤੌਰ ਤੇ ਇਸ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੀ ਹਾਂ। ਮਾਤਾ ਪਿਤਾ ਦਾ ਘਾਟਾ ਕਦੇ ਪੂਰਾ ਨਹੀਂ ਹੋ ਸਕਦਾ। ਇਸ ਮੌਕੇ ਤੇ ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਦੇ ਮਾਨ ਨੇ ਮਾਤਾ ਦਾ ਧੰਨਵਾਦ ਕੀਤਾ, ਉਹਨਾਂ ਕਿਹਾ ਕਿ ਅੱਜ ਸਾਡੇ ਘਰ ਵਿਖੇ ਦੁੱਖ ਦੀ ਘੜੀ ਵਿੱਚ ਸ਼ਰੀਕ ਹੋਏ ਹਨ।