SGPC ਦਫ਼ਤਰ 'ਚ ਡਰੈੱਸ ਕੋਡ ਲਾਗੂ: ਹੁਣ ਨਹੀਂ ਚੱਲਣਗੇ ਪੈਂਟ-ਕਮੀਜ਼
ਚੰਡੀਗੜ੍ਹ, 26 ਫਰਵਰੀ 2026- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਦਫ਼ਤਰਾਂ ਵਿੱਚ ਕੰਮ ਕਰਨ ਵਾਲੇ ਮੁਲਾਜ਼ਮਾਂ ਲਈ ਇੱਕ ਨਵਾਂ ਫ਼ੈਸਲਾ ਲਿਆ ਗਿਆ ਹੈ। ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਜਾਰੀ ਹਦਾਇਤਾਂ ਅਨੁਸਾਰ, ਹੁਣ ਦਫ਼ਤਰੀ ਕੰਮਕਾਜ ਦੌਰਾਨ ਮੁਲਾਜ਼ਮਾਂ ਲਈ 'ਕੁਰਤਾ-ਪਜਾਮਾ' ਪਹਿਨਣਾ ਲਾਜ਼ਮੀ ਕਰ ਦਿੱਤਾ ਗਿਆ ਹੈ।
SGPC ਦਫ਼ਤਰ ਵਿੱਚ ਹੁਣ ਪੈਂਟ-ਕਮੀਜ਼ ਪਹਿਨਣ 'ਤੇ ਰੋਕ ਲਗਾ ਦਿੱਤੀ ਗਈ ਹੈ। ਇਹ ਫ਼ੈਸਲਾ ਧਾਰਮਿਕ ਮਰਿਯਾਦਾ ਅਤੇ ਸੰਸਥਾ ਦੀ ਦਿੱਖ ਨੂੰ ਮੁੱਖ ਰੱਖਦਿਆਂ ਲਿਆ ਗਿਆ ਹੈ। ਮੁਲਾਜ਼ਮਾਂ ਲਈ ਇਹ ਡਰੈੱਸ ਕੋਡ ਤੁਰੰਤ ਪ੍ਰਭਾਵ ਤੋਂ ਲਾਗੂ ਮੰਨਿਆ ਜਾਵੇਗਾ।
Click to Follow Babushahi Facebook page →