SBI ਬ੍ਰਾਂਚ ਜਖਵਾਲੀ ਦੇ ਮੈਨੇਜਰ ਵੱਲੋਂ ਮ੍ਰਿਤਕ ਪਰਿਵਾਰ ਦੇ ਮੈਂਬਰ ਨੂੰ ਬੀਮਾ ਰਾਸ਼ੀ ਦਾ ਚੈੱਕ ਸੌਂਪਿਆ ਗਿਆ
ਗੁਰਪ੍ਰੀਤ ਸਿੰਘ ਜਖਵਾਲੀ
ਫਤਹਿਗੜ੍ਹ ਸਾਹਿਬ 19 ਦਸੰਬਰ 2025:- ਸਟੇਟ ਬੈਂਕ ਆਫ ਇੰਡੀਆ ਬ੍ਰਾਂਚ ਜਖਵਾਲੀ ਵੱਲੋਂ ਹੁਣ ਤੱਕ ਵੱਖ-ਵੱਖ ਦੋ ਖਾਤਾਧਾਰਕਾਂ ਦੀ ਮੌਤ ਹੋਣ ਉੱਤੇ PMSBY ਦੇ ਅਧੀਨ ਬੀਮੇ ਦੀ ਬਣਦੀ ਰਕਮ ਖਾਤਾਧਾਰਕ ਦੇ ਵਾਰਸਾਂ ਨੂੰ 2-2 ਲੱਖ ਰੁਪਏ ਦਾ ਬਣਦਾ ਮੁਆਵਜ਼ਾ ਦੇ ਚੁੱਕੀ ਹੈ, ਬ੍ਰਾਂਚ ਜਖਵਾਲੀ ਦੀ ਮੈਨੇਜਰ ਮੈਡਮ ਦਰਸਪ੍ਰੀਤ ਕੌਰ ਉਹਨਾਂ ਨੇ ਦੱਸਿਆ ਕਿ ਸਾਨੂੰ ਪਰਿਵਾਰ ਨਾਲ ਪੂਰੀ ਹਮਦਰਦੀ ਹੈ, ਜੋ ਉਹਨਾਂ ਦੇ ਪਰਿਵਾਰਕ ਮੈਂਬਰ ਇਸ ਦੁਨੀਆਂ 'ਤੇ ਨਹੀਂ ਰਹੇ। ਪਰ ਅਸੀਂ ਹਰੇਕ ਖਾਤਾਧਾਰਕ ਨੂੰ ਬੇਨਤੀ ਕਰਦੇ ਹਾਂ ਕਿ ਉਹ ਸਟੇਟ ਬੈਂਕ ਆਫ਼ ਇੰਡੀਆ ਅਤੇ PMSBY ਦੀਆਂ ਬੀਮਾ ਪਾਲਿਸੀ ਹਰੇਕ ਖਾਤਾਧਾਰਕ ਜ਼ਰੂਰ ਕਰਵਾਉਣ ਅਤੇ ਸਮੇਂ-ਸਮੇਂ 'ਤੇ ਬੈਂਕ ਅਤੇ ਸਰਕਾਰ ਦੀਆਂ ਸਕੀਮਾਂ ਦਾ ਲਾਭ ਜ਼ਰੂਰ ਲੈਣ।