Punjab News: ਧੁੰਦ ਕਾਰਨ ਟ੍ਰੇਨਾਂ ਹੋ ਰਹੀਆਂ ਲੇਟ
ਟਰੇਨਾਂ ਦਾ ਇੰਤਜ਼ਾਰ ਕਰ ਰਹੇ ਲੋਕਾਂ ਦੀ ਵਧੀ ਮੁਸ਼ਕਲ, ਕਈ ਕਈ ਘੰਟੇ ਬੈਠਣਾ ਪੈਂਦਾ ਸਟੇਸ਼ਨ ਤੇ
ਰੋਹਿਤ ਗੁਪਤਾ, ਗੁਰਦਾਸਪੁਰ - ਧੁੰਦ ਦੀ ਵਜਹਾ ਕਰਕੇ ਲੋਕਾਂ ਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਾਣਾ ਹੋ ਰਿਹਾ ਹੈ ਮੁਸ਼ਕਿਲ ਕੋਹਰੇ ਕਰਕੇ ਟਰੇਨਾਂ ਤਿੰਨ ਤੋਂ ਚਾਰ ਘੰਟੇ ਤੋਂ ਵੱਧ ਦੇਰੀ ਨਾਲ ਚੱਲ ਰਹੀਆਂ ਹਨ।ਸਵੇਰੇ 10_30 ਵਜੇ ਜਾਣ ਵਾਲੀ ਟਾਟਾ ਜੋ ਕਿ ਟਾਟਾ ਨਗਰ ਤੋਂ ਚੱਲ ਕੇ ਅੰਮ੍ਰਿਤਸਰ ਹੁੰਦੀ ਹੋਈ ਜੰਮੂ ਜਾਂਦੀ ਹੈ ਕਰੀਬ ਚਾਰ ਘੰਟੇ ਦੇਰੀ ਨਾਲ ਚੱਲ ਰਹੀ ਹੈ। ਇਸ ਤੋਂ ਇਲਾਵਾ ਅੰਮ੍ਰਿਤਸਰ ਤੋਂ ਚੱਲ ਕੇ ਪਠਾਨਕੋਟ ਜਾਣ ਵਾਲੀਆਂ ਅਤੇ ਪਠਾਨਕੋਟ ਤੋਂ ਚੱਲ ਕੇ ਅੰਮ੍ਰਿਤਸਰ ਜਾਣ ਵਾਲੀਆਂ ਟ੍ਰੇਨਾਂ ਵੀ ਲਗਾਤਾਰ ਦੇਰੀ ਨਾਲ ਚੱਲ ਰਹੀਆਂ ਹਨ। ਇਸ ਦੌਰਾਨ ਲੋਕਾਂ ਨੇ ਆਪਣੀ ਮੁਸ਼ਕਿਲ ਸਾਂਝੀ ਕਰਦਿਆਂ ਕਿਹਾ ਕਿ ਸਾਨੂੰ ਵੱਡੀ ਮੁਸ਼ਕਿਲ ਆ ਰਹੀ ਹੈ ।ਸਾਡੇ ਨਾਲ ਛੋਟੇ ਛੋਟੇ ਬੱਚੇ ਹਨ ਧੁੰਦ ਦੀ ਵਜਹਾ ਕਰਕੇ ਟਰੇਨਾਂ ਲਗਾਤਾਰ ਦੇਰੀ ਨਾਲ ਚੱਲ ਰਹੀਆਂ ਨੇ ਤੇ ਅਸੀਂ ਤੇ ਸਟੇਸ਼ਨ ਤੇ ਬੈਠ ਬੈਠ ਕੇ ਥੱਕ ਗਏ ਹਾਂ।