Punjab Breaking: ਚੌਂਕੀਦਾਰ ਦਾ ਕਤਲ, FIR ਦਰਜ
ਬਲਰਾਜ ਸਿੰਘ ਰਾਜਾ
ਬਿਆਸ,18 ਜੂਨ 2025- ਬੀਤੀ ਰਾਤ ਪਿੰਡ ਦਨਿਆਲ ਦੇ ਚੌਂਕੀਦਾਰ ਹਰਜੀਤ ਸਿੰਘ ਦਾ ਕੁਝ ਲੋਕਾਂ ਵੱਲੋਂ ਤੇਜਧਾਰ ਹਥਿਆਰਾਂ ਨਾਲ ਵਾਰ ਕਰਕੇ ਕਤਲ ਕਰ ਦਿੱਤਾ ਗਿਆ। ਪੁਲਿਸ ਮੁਖੀ ਬਿਕਰਮਜੀਤ ਸਿੰਘ ਥਾਣਾ ਖਲਚੀਆਂ ਨੇ ਦੱਸਿਆ ਬੀਤੀ ਰਾਤ ਪਿੰਡ ਦਨਿਆਲ ਵਿੱਚ ਕੁਝ ਲੋਕਾਂ ਨੇ ਹਥਿਆਰ ਨਾਲ ਲੈਸ ਹੋ ਕੇ ਚੌਂਕੀਦਾਰ ਹਰਜੀਤ ਸਿੰਘ ਦੇ ਘਰ ਦੇ ਬਾਹਰ ਹਮਲਾ ਕਰਕੇ ਸਿਰ ਵਿੱਚ ਸੱਟਾਂ ਲਾ ਦਿੱਤੀਆਂ ਸਨ।
ਜਿਸ ਨੂੰ ਇਲਾਜ ਲਈ ਪਹਿਲਾਂ ਸਿਵਲ ਹਸਪਤਾਲ ਬਾਬਾ ਬਕਾਲਾ ਦਾਖਲ ਕਰਾਇਆ ਗਿਆ,ਗੰਭੀਰ ਜਖਮੀ ਹੋਣ ਕਾਰਨ ਡਾਕਟਰਾਂ ਵੱਲੋਂ ਜਖਮੀ ਨੂੰ ਗੁਰੂ ਨਾਨਕ ਹਸਪਤਾਲ ਅੰਮ੍ਰਿਤਸਰ ਭੇਜ ਦਿੱਤਾ ਗਿਆ ਸੀ। ਜੋ ਕਿ ਬੀਤੀ ਰਾਤ ਜਖਮਾਂ ਦੀ ਤਾਬ ਨਾ ਸਹਾਰਦਿਆਂ ਹੋਇਆ ਦਮ ਤੋੜ ਗਿਆ। ਪੁਲਿਸ ਵੱਲੋਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਕਤਲ ਸਬੰਧੀ ਮੁਕਦਮਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ। ਮਿਰਤਕ ਹਰਜੀਤ ਸਿੰਘ ਪਿੰਡ ਦਨਿਆਲ ਵਿੱਚ ਚੌਂਕੀਦਾਰ ਵਜੋਂ ਤਾਇਨਾਤ ਸੀ।