Patiala SSP ਨੂੰ ਸੁਣਵਾਈ ਤੋਂ ਪਹਿਲਾਂ ਛੁੱਟੀ 'ਤੇ ਭੇਜਣ ਦੇ ਫੈਸਲੇ 'ਤੇ Sunil Jakhar ਨੇ ਕੀਤਾ Tweet, ਪੜ੍ਹੋ..
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 10 ਦਸੰਬਰ, 2025: ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ (Sunil Jakhar) ਨੇ ਪਟਿਆਲਾ ਦੇ ਐਸਐਸਪੀ (SSP Patiala) ਨੂੰ ਅਚਾਨਕ ਛੁੱਟੀ 'ਤੇ ਭੇਜੇ ਜਾਣ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਅਤੇ ਆਮ ਆਦਮੀ ਪਾਰਟੀ ਸਰਕਾਰ ਦੇ ਫੈਸਲੇ 'ਤੇ ਸਵਾਲ ਚੁੱਕੇ ਹਨ। ਜਾਖੜ ਨੇ ਸੋਸ਼ਲ ਮੀਡੀਆ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਕੋਰਟ ਦੀ ਸੁਣਵਾਈ ਤੋਂ ਠੀਕ ਪਹਿਲਾਂ ਐਸਐਸਪੀ ਨੂੰ ਛੁੱਟੀ 'ਤੇ ਭੇਜ ਕੇ ਸਰਕਾਰ ਨੇ ਇਹ ਸਵੀਕਾਰ ਕਰ ਲਿਆ ਹੈ ਕਿ ਉਨ੍ਹਾਂ ਦੀ ਮਨਸ਼ਾ ਠੀਕ ਨਹੀਂ ਸੀ।
"ਸਰਕਾਰ ਨੇ ਮੰਨੀ ਆਪਣੀ ਗਲਤੀ"
ਸੁਨੀਲ ਜਾਖੜ ਨੇ ਲਿਖਿਆ, "ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ , ਐਸਐਸਪੀ ਪਟਿਆਲਾ ਨੂੰ ਕੋਰਟ ਵਿਚ ਸੁਣਵਾਈ ਤੋਂ ਪਹਿਲਾਂ ਛੁੱਟੀ ਤੇ ਭੇਜ ਕੇ ਤੁਹਾਡੀ ਸਰਕਾਰ ਨੇ ਮੰਨ ਲਿਆ ਹੈ ਕਿ ਚੋਣਾਂ ਲੁੱਟਣ ਲਈ ਪੁਲਿਸ ਦੀ ਦੁਰਵਰਤੋਂ ਦੀ ਤੁਹਾਡੀ ਨੀਅਤ ਸੀ। ਪਰ ਮੁੱਦਾ ਸਿਰਫ ਐਨਾਂ ਹੀ ਨਹੀਂ ਹੈ। ਪੰਜਾਬ ਦੀ ਸਮਰੱਥ ਪੁਲਿਸ ਫੋਰਸ ਦਾ ਸਿਆਸੀਕਰਨ ਸਭ ਤੋਂ ਵੱਡੇ ਫਿਕਰ ਦੀ ਗੱਲ ਹੈ। ਤਰਨਤਾਰਨ ਚੋਣਾਂ ਵਿਚ ਵੀ ਇਹ ਸਿੱਧ ਹੋ ਚੁੱਕਾ ਹੈ। ਇਹ ਲੋਕਤੰਤਰ ਲਈ ਖਤਰਾ ਹੈ। ਭਾਜਪਾ ਅਜਿਹਾ ਨਹੀਂ ਹੋਣ ਦੇਵੇਗੀ।'
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ , ਐਸਐਸਪੀ ਪਟਿਆਲਾ ਨੂੰ ਕੋਰਟ ਵਿਚ ਸੁਣਵਾਈ ਤੋਂ ਪਹਿਲਾਂ ਛੁੱਟੀ ਤੇ ਭੇਜ ਕੇ ਤੁਹਾਡੀ ਸਰਕਾਰ ਨੇ ਮੰਨ ਲਿਆ ਹੈ ਕਿ ਚੋਣਾਂ ਲੁੱਟਣ ਲਈ ਪੁਲਿਸ ਦੀ ਦੁਰਵਰਤੋਂ ਦੀ ਤੁਹਾਡੀ ਨੀਅਤ ਸੀ। ਪਰ ਮੁੱਦਾ ਸਿਰਫ ਐਨਾਂ ਹੀ ਨਹੀਂ ਹੈ। ਪੰਜਾਬ ਦੀ ਸਮਰੱਥ ਪੁਲਿਸ ਫੋਰਸ ਦਾ ਸਿਆਸੀਕਰਨ ਸਭ ਤੋਂ ਵੱਡੇ ਫਿਕਰ ਦੀ ਗੱਲ ਹੈ। ਤਰਨਤਾਰਨ…
— Sunil Jakhar (@sunilkjakhar) December 10, 2025