PPS ਅਫਸਰ ਦਿਗਵਿਜੇ ਕਪਿਲ ਵਿਜੀਲੈਂਸ ਬਿਊਰੋ ਬਠਿੰਡਾ ਰੇਂਜ ਦੇ SSP ਨਿਯੁਕਤ
ਅਸ਼ੋਕ ਵਰਮਾ
ਬਠਿੰਡਾ, 17 ਜੂਨ 2025 : ਪੰਜਾਬ ਸਰਕਾਰ ਨੇ ਪੀਪੀਐਸ ਅਧਿਕਾਰੀ ਦਿਗਵਿਜੇ ਕਪਿਲ ਨੂੰ ਵਿਜੀਲੈਂਸ ਬਿਊਰੋ ਬਠਿੰਡਾ ਰੇਂਜ ਦੇ ਐਸ ਐਸ ਪੀ ਵਜੋਂ ਤਾਇਨਾਤ ਕੀਤਾ ਹੈ। ਉਨ੍ਹਾਂ ਅੱਜ ਆਪਣਾ ਅਹੁਦਾ ਵੀ ਸੰਭਾਲ ਲਿਆ ਹੈ। ਉਨ੍ਹਾਂ ਆਪਣੀ ਪਹਿਲੀ ਪ੍ਰਤੀਕਿਰਿਆ ’ਚ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਲਈ ਹਰ ਸੰਭਵ ਯਤਰਨ ਕਰਨ ਦਾ ਅਹਿਦ ਪ੍ਰਗਟਾਇਆ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਸਰਕਾਰੀ ਮੁਲਾਜਮ ਜਾਂ ਅਧਿਕਾਰੀ ਕਿਸੇ ਕੰਮ ਬਦਲੇ ਰਿਸ਼ਵਤ ਦੀ ਮੰਗ ਕਰਦਾ ਹੈ ਤਾਂ ਇਸ ਸਬੰਧੀ ਵਿਜੀਲੈਂਸ ਬਠਿੰਡਾ ਰੇਂਜ ਨੂੰ ਸੂਚਨਾ ਦਿੱਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿੱਚ ਸਰਕਾਰ ਤਰਫੋਂ ਟੋਲ ਫਰੀ ਨੰਬਰ ਵੀ ਜਾਰੀ ਕੀਤਾ ਹੋਇਆ ਹੈ।
ਗੌਰਤਲਬ ਹੈ ਕਿ ਦਿਗਵਿਜੇ ਕਪਿਲ ਪੁਲਿਸ ਵਿਭਾਗ ਵਿੱਚ ਇੰਸਪੈਕਟਰ ਵਜੋਂ ਭਰਤੀ ਹੋਏ ਸਨ। ਉਹ ਹੁਸ਼ਿਆਰਪੁਰ ਸ਼ਹਿਰ, ਸਬ ਡਿਵੀਜ਼ਨ ਕਰਤਾਰਪੁਰ, ਬਲਾਚੌਰ ’ਚ ਡੀ. ਐੱਸ. ਪੀ. ਤੇ ਏ. ਸੀ.ਪੀ. ਉੱਤਰੀ ਲੁਧਿਆਣਾ ਤੋਂ ਇਲਾਵਾ ਐੱਸ. ਪੀ. ਡੀ ਮਾਨਸਾ ਅਤੇ ਫਤਿਹਗੜ੍ਹ ਸਾਹਿਬ ਜਿਲ੍ਹੇ ’ਚ ਸੇਵਾ ਨਿਭਾ ਚੁੱਕੇ ਹਨ। ਦੱਸ ਦੇਈਏ ਕਿ ਮਾਨਸਾ ’ਚ ਰਹਿੰਦਿਆਂ ਉਨ੍ਹਾਂ ਕਈ ਅਹਿਮ ਮਾਮਲਿਆਂ ਨੂੰ ਹੱਲ ਕਰਨ ਦੌਰਾਨ ਮਹੱਤਵਪੂਰਨ ਭੂਮਿਕਾ ਨਿਭਾਈ ਸੀ ਦਿਗਵਿਜੇ ਕਪਿਲ ਨੂੰ ਸਾਲ 2023 ਵਿੱਚ ਸੰਯੁਕਤ ਡਾਇਰੈਕਟਰ ਵਿਜੀਲੈਂਸ ਵਜੋਂ ਤਾਇਨਾਤ ਕੀਤਾ ਗਿਆ ਸੀ ਜਿੱਥੇ ਉਹ ਬਿਹਤਰੀਨ ਸੇਵਾਵਾਂ ਦੇ ਚੁੱਕੇ ਹਨ। ਉਨ੍ਹਾਂ ਨੂੰ 2024 ’ਚ 26 ਜਨਵਰੀ ਨੂੰ ਸ਼ਾਨਦਾਰ ਸੇਵਾਵਾਂ ਲਈ ਰਾਸ਼ਟਰਪਤੀ ਮੈਡਲ ਤੇ 26 ਜਨਵਰੀ 2025 ਨੂੰ ਮੁੱਖ ਮੰਤਰੀ ਮੈਡਲ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ।