PM ਮੋਦੀ 5 ਦੇਸ਼ਾਂ ਦੇ ਦੌਰੇ 'ਤੇ ਨਿਕਲੇ ... ਪੜ੍ਹੋ ਕੀ ਹੈ ਮਾਸਟਰ ਪਲਾਨ
ਨਵੀਂ ਦਿੱਲੀ, 2 ਜੁਲਾਈ 2025 : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤੋਂ 5 ਦੇਸ਼ਾਂ ਦੇ ਦੌਰੇ 'ਤੇ ਜਾ ਰਹੇ ਹਨ। ਉਨ੍ਹਾਂ ਦਾ ਪਹਿਲਾ ਦੌਰਾ ਅਫਰੀਕੀ ਦੇਸ਼ ਘਾਨਾ ਦਾ ਹੋਵੇਗਾ। 3 ਦਹਾਕਿਆਂ ਵਿੱਚ ਪਹਿਲੀ ਵਾਰ ਕੋਈ ਭਾਰਤੀ ਪ੍ਰਧਾਨ ਮੰਤਰੀ ਘਾਨਾ ਦਾ ਦੌਰਾ ਕਰਨ ਜਾ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ਬ੍ਰਾਜ਼ੀਲ ਵਿੱਚ 17ਵੇਂ ਬ੍ਰਿਕਸ ਸੰਮੇਲਨ (5-8 ਜੁਲਾਈ) ਵਿੱਚ ਵੀ ਹਿੱਸਾ ਲੈਣਗੇ। ਘਾਨਾ ਤੋਂ ਇਲਾਵਾ, ਉਹ ਤ੍ਰਿਨੀਦਾਦ-ਟੋਬਾਗੋ, ਅਰਜਨਟੀਨਾ, ਬ੍ਰਾਜ਼ੀਲ ਅਤੇ ਨਾਮੀਬੀਆ ਦਾ ਵੀ ਦੌਰਾ ਕਰਨਗੇ।