PM ਮੋਦੀ ਨੇ Bhutan ਤੋਂ Delhi Blast 'ਤੇ ਦਿੱਤਾ 'ਵੱਡਾ ਬਿਆਨ', ਕਿਹਾ, 'ਦੋਸ਼ੀਆਂ ਨੂੰ...'
ਬਾਬੂਸ਼ਾਹੀ ਬਿਊਰੋ
ਥਿੰਫੂ (ਭੂਟਾਨ), 11 ਨਵੰਬਰ, 2025 : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ (ਮੰਗਲਵਾਰ) ਨੂੰ ਦੋ ਦਿਨਾਂ (11-12 ਨਵੰਬਰ) ਦੌਰੇ 'ਤੇ ਭੂਟਾਨ (Bhutan) ਪਹੁੰਚੇ, ਜਿੱਥੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸੇ ਦੌਰਾਨ ਭੂਟਾਨ 'ਚ ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ, PM ਮੋਦੀ ਨੇ ਦਿੱਲੀ 'ਚ ਹੋਏ ਧਮਾਕੇ 'ਤੇ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਨੇ "ਭਾਰੀ ਮਨ" ਨਾਲ ਕਿਹਾ ਕਿ ਇਸ "ਭਿਆਨਕ ਘਟਨਾ" ਨੇ ਸਾਰਿਆਂ ਨੂੰ ਦੁਖੀ ਕਰ ਦਿੱਤਾ ਹੈ ਅਤੇ ਇਸ ਸਾਜ਼ਿਸ਼ ਪਿੱਛੇ ਜੋ ਵੀ ਹਨ, ਉਨ੍ਹਾਂ ਨੂੰ "ਬਖਸ਼ਿਆ ਨਹੀਂ ਜਾਵੇਗਾ"।
"ਰਾਤ ਭਰ ਏਜੰਸੀਆਂ ਦੇ ਸੰਪਰਕ 'ਚ ਸੀ"
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, "ਅੱਜ ਮੈਂ ਇੱਥੇ ਬਹੁਤ ਭਾਰੀ ਮਨ ਨਾਲ ਆਇਆ ਹਾਂ। ਮੈਂ ਪੀੜਤ ਪਰਿਵਾਰਾਂ ਦਾ ਦੁੱਖ ਸਮਝਦਾ ਹਾਂ। ਪੂਰਾ ਦੇਸ਼ ਪੀੜਤ ਪਰਿਵਾਰਾਂ ਦੇ ਨਾਲ ਖੜ੍ਹਾ ਹੈ।" ਉਨ੍ਹਾਂ ਕਿਹਾ, "ਮੈਂ ਕੱਲ੍ਹ ਰਾਤ ਭਰ ਇਸ ਘਟਨਾ ਦੀ ਜਾਂਚ 'ਚ ਜੁਟੀਆਂ ਸਾਰੀਆਂ ਏਜੰਸੀਆਂ ਨਾਲ, ਸਾਰੇ ਮਹੱਤਵਪੂਰਨ ਲੋਕਾਂ ਨਾਲ ਸੰਪਰਕ 'ਚ ਸੀ। ਵਿਚਾਰ-ਵਟਾਂਦਰਾ ਚੱਲ ਰਿਹਾ ਸੀ, ਜਾਣਕਾਰੀਆਂ ਦੇ ਤਾਰ ਜੋੜੇ ਜਾ ਰਹੇ ਸਨ। ਸਾਡੀਆਂ ਏਜੰਸੀਆਂ ਇਸ ਸਾਜ਼ਿਸ਼ ਦੀ ਤਹਿ ਤੱਕ ਜਾਣਗੀਆਂ।"
Bhutan 'ਚ ਹੋਇਆ ਸ਼ਾਨਦਾਰ ਸਵਾਗਤ
ਇਸ ਤੋਂ ਪਹਿਲਾਂ, ਭੂਟਾਨ (Bhutan) ਦੀ ਰਾਜਧਾਨੀ ਥਿੰਫੂ (Thimphu) ਦੇ ਪਾਰੋ ਏਅਰਪੋਰਟ 'ਤੇ PM ਮੋਦੀ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਭੂਟਾਨ (Bhutan) ਦੇ ਪ੍ਰਧਾਨ ਮੰਤਰੀ ਸ਼ੇਰਿੰਗ ਤੋਬਗੇ (Tshering Tobgay) ਨੇ ਖੁਦ ਏਅਰਪੋਰਟ 'ਤੇ ਉਨ੍ਹਾਂ ਦੀ ਅਗਵਾਈ ਕੀਤੀ। ਤੋਬਗੇ ਨੇ ਸੋਸ਼ਲ ਮੀਡੀਆ 'ਤੇ ਲਿਖਿਆ, "ਮੈਂ ਆਪਣੇ ਵੱਡੇ ਭਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਭੂਟਾਨ (Bhutan) 'ਚ ਸਵਾਗਤ ਕਰਨ 'ਚ ਪੂਰੇ ਦੇਸ਼ ਨਾਲ ਸ਼ਾਮਲ ਹਾਂ।"
ਦੌਰੇ ਦਾ ਮਕਸਦ: 'Neighborhood First'
ਪ੍ਰਧਾਨ ਮੰਤਰੀ ਮੋਦੀ ਦੀ ਇਹ ਯਾਤਰਾ ਦੋਵਾਂ ਦੇਸ਼ਾਂ ਵਿਚਾਲੇ ਦੁਵੱਲੇ ਸਬੰਧਾਂ (bilateral relations) 'ਚ "ਨਵੀਂ ਜਾਨ" ਪਾਵੇਗੀ। PM ਮੋਦੀ ਨੇ ਇਸ ਦੌਰੇ ਨੂੰ 'Neighborhood First Policy' ਦਾ ਮੁੱਖ ਥੰਮ੍ਹ ਅਤੇ ਦੋਸਤਾਨਾ ਸਬੰਧਾਂ ਦਾ "ਮਾਡਲ" ਦੱਸਿਆ ਹੈ।
ਪ੍ਰੋਜੈਕਟ ਦਾ ਉਦਘਾਟਨ ਅਤੇ ਜਨਮਦਿਨ ਸਮਾਰੋਹ
ਇਸ ਦੌਰੇ ਦੌਰਾਨ, ਪ੍ਰਧਾਨ ਮੰਤਰੀ ਮੋਦੀ ਭੂਟਾਨ (Bhutan) ਦੇ ਰਾਜਾ ਜਿਗਮੇ ਖੇਸਰ ਨਾਮਗਾਇਲ ਵਾਂਗਚੁੱਕ (Jigme Khesar Namgyel Wangchuck) ਅਤੇ PM ਤੋਬਗੇ (Tshering Tobgay) ਨਾਲ ਬੈਠਕ ਕਰਨਗੇ। ਉਹ ਭੂਟਾਨ (Bhutan) ਦੇ ਚੌਥੇ ਰਾਜਾ ਜਿਗਮੇ ਸਿੰਗੇ ਵਾਂਗਚੁੱਕ (Jigme Singye Wangchuck) ਦੇ 70ਵੇਂ ਜਨਮਦਿਨ ਸਮਾਰੋਹ 'ਚ ਵੀ ਸ਼ਾਮਲ ਹੋਣਗੇ।
ਦੋਵੇਂ ਆਗੂ ਭਾਰਤ ਅਤੇ ਭੂਟਾਨ (Bhutan) ਵੱਲੋਂ ਸਾਂਝੇ ਤੌਰ 'ਤੇ ਵਿਕਸਿਤ ਕੀਤੇ 1020 ਮੈਗਾਵਾਟ ਦੇ Punatsangchhu-II ਹਾਈਡ੍ਰੋਇਲੈਕਟ੍ਰਿਕ ਪ੍ਰੋਜੈਕਟ ਦਾ ਵੀ ਉਦਘਾਟਨ ਕਰਨਗੇ।