Ludhiana ਪੁਲਿਸ ਵਲੋਂ 4 ਕਿੱਲੋ ਅਫੀਮ ਸਮੇਤ ਇੱਕ ਕਾਬੂ
ਸੁਖਮਿੰਦਰ ਭੰਗੂ
ਲੁਧਿਆਣਾ 22 ਅਕਤੂਬਰ 2025- ਕਮਿਸ਼ਨਰ ਪੁਲਿਸ ਲੁਧਿਆਣਾ ਸਵਪਨ ਸ਼ਰਮਾ ਆਈ.ਪੀ.ਐਸ., ਦੀ ਅਗਵਾਈ ਹੇਠ, ਹਰਪਾਲ ਸਿੰਘ ਪੀ.ਪੀ.ਐਸ. ਡਿਪਟੀ ਕਮਿਸ਼ਨਰ ਪੁਲਿਸ (ਇੰਨਵੈਸਟੀਗੇਸ਼ਨ) ਲੁਧਿਆਣਾ, ਅਮਨਦੀਪ ਸਿੰਘ ਬਰਾੜ ਪੀ.ਪੀ.ਐਸ. ਵਧੀਕ ਡਿਪਟੀ ਕਮਿਸ਼ਨਰ ਪੁਲਿਸ (ਇੰਨਵੈਸਟੀਗੇਸ਼ਨ) ਲੁਧਿਆਣਾ ਅਤੇ ਦੀਪਕਰਨ ਸਿੰਘ ਪੀ.ਪੀ.ਐਸ. ਸਹਾਇਕ ਕਮਿਸ਼ਨਰ ਪੁਲਿਸ (ਡਿਟੈਕਟਿਵ 2) ਲੁਧਿਆਣਾ ਦੀ ਦੇਖ ਰੇਖ ਵਿੱਚ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਵਿਸ਼ੇਸ਼ ਮੁਹਿੰਮ *ਯੁੱਧ ਨਸ਼ਿਆ ਵਿਰੁੱਧ* ਅਧੀਨ ਵੱਡੀ ਕਾਰਵਾਈ ਕੀਤੀ ਗਈ ਹੈ। ਇਸ ਮੁਹਿੰਮ ਦੇ ਤਹਿਤ 21 ਅਕਤੂਬਰ 2025 ਨੂੰ ਇੰਸਪੈਕਟਰ ਨਵਦੀਪ ਸਿੰਘ, ਇੰਚਾਰਜ ਸਪੈਸ਼ਲ ਸੈੱਲ ਲੁਧਿਆਣਾ ਦੀ ਅਗਵਾਈ ਅਧੀਨ ਪੁਲਿਸ ਪਾਰਟੀ ਨੇ ਇੱਕ ਮਹੱਤਵਪੂਰਨ ਕਾਰਵਾਈ ਕਰਦਿਆਂ ਰੁਪਿੰਦਰਜੀਤ ਸਿੰਘ ਉਰਫ ਬਿੱਟਾ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਸ਼ੰਕਰ, ਥਾਣਾ ਡੇਹਲੋਂ ਜਿਲਾ ਲੁਧਿਆਣਾ ਨੂੰ ਕਾਬੂ ਕੀਤਾ ਹੈ।
ਰੁਪਿੰਦਰਜੀਤ ਸਿੰਘ ਉਰਫ ਬਿੱਟਾ ਨੂੰ ਮੁਖਬਰ ਵੱਲੋ ਦੱਸੇ ਮੁਤਾਬਿਕ ਵਿਸ਼ਕਰਮਾ ਪਾਰਕ ਨੇੜੇ ਸੰਧੂ ਚਿਕਨ ਵਿਖੇ ਰੇਡ ਕਰਕੇ ਸਮੇਤ ਟਰੱਕ ਨੰਬਰੀ PB-10-GW-5565 ਦੇ ਕਾਬੂ ਕਰਕੇ ਜਾਬਤੇ ਅਨੁਸਾਰ ਤਲਾਸ਼ੀ ਅਮਲ ਵਿੱਚ ਲਿਆ ਕੇ ਉਸਦੇ ਕਬਜ਼ੇ ਵਿੱਚੋਂ 04 ਕਿਲੋਗ੍ਰਾਮ ਅਫ਼ੀਮ ਬਰਾਮਦ ਕੀਤੀ ਗਈ ਅਤੇ ਦੋਸ਼ੀ ਦੇ ਬਰਖਿਲਾਫ਼ ਮੁਕੱਦਮਾ ਨੰਬਰ 233 ਮਿਤੀ 21.10.2025 ਜੁਰਮ 18, 18C-61-85 NDPS ACT ਥਾਣਾ ਡਵੀਜ਼ਨ ਨੰਬਰ 06 ਲੁਧਿਆਣਾ ਦਰਜ ਰਜ਼ਿਸਟਰ ਕਰਵਾਇਆ ਗਿਆ।ਉਸ ਦੇ ਕਬਜ਼ੇ ਵਿੱਚੋਂ ਮੌਕਾ ਪਰ ਪੁਲਿਸ ਨੇ 04 ਕਿੱਲੋ ਗ੍ਰਾਮ ਅਫ਼ੀਮ ਬਰਾਮਦ ਕੀਤੀ ਹੈ ਜੋ ਨਸ਼ਿਆਂ ਦੀ ਵੱਡੀ ਮਾਤਰਾ ਨੂੰ ਦਰਸਾਉਂਦੀ ਹੈ ਅਤੇ ਦੋਸ਼ੀ ਨੂੰ ਪੁਲਿਸ ਵਲੋਂ ਗ੍ਰਿਫਤਾਰ ਕਰ ਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ।
ਦੋਸ਼ੀ ਦੀ ਗਹਿਰੀ ਪੁੱਛਗਿੱਛ ਜਾਰੀ ਹੈ, ਜਿਸ ਵਿੱਚ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਅਫ਼ੀਮ ਕਿੱਥੋਂ ਲਿਆਉਂਦਾ ਸੀ ਅਤੇ ਕਿਹਨਾਂ ਵਿਅਕਤੀਆਂ ਤੱਕ ਸਪਲਾਈ ਕਰਦਾ ਸੀ। ਇਸ ਦੇ ਨਾਲ ਹੀ ਪੁਲਿਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਨਸ਼ਿਆਂ ਦੀ ਕਮਾਈ ਲਈ ਉਸ ਨੇ ਅਤੇ ਉਸ ਦੇ ਪਰਿਵਾਰ ਨੇ ਕਿਹੜੀਆਂ ਪ੍ਰਾਪਰਟੀਆਂ, ਵਾਹਨ ਜਾਂ ਹੋਰ ਕੀਮਤੀ ਸਾਮਾਨ ਖਰੀਦਿਆ ਹੈ।
ਜਾਂਚ ਦੇ ਨਤੀਜਿਆਂ ਅਨੁਸਾਰ, ਭਵਿੱਖ ਵਿੱਚ ਇਹਨਾਂ ਸਾਰੀਆਂ ਪ੍ਰਾਪਰਟੀਆਂ ਨੂੰ ਇਸ ਮੁਕੱਦਮੇ ਵਿੱਚ ਅਟੈਚ ਕਰਕੇ ਨਸ਼ਿਆਂ ਦੀ ਆਰਥਿਕ ਗਤੀਵਿਧੀਆਂ ’ਤੇ ਰੋਕ ਲਗਾਈ ਜਾਵੇਗੀ ਤਾਂ ਜੋ ਇਹੋ ਜਿਹੇ ਕਾਰੋਬਾਰਾਂ ਨੂੰ ਜੜ੍ਹ ਤੋਂ ਰੋਕਿਆ ਜਾ ਸਕੇ।