IND vs SA 2nd Test Day: ਭਾਰਤ ਅਤੇ ਦੱਖਣੀ ਅਫ਼ਰੀਕਾ ਵਿਚਾਲੇ ਅੱਜ ਹੋਵੇਗਾ ਮੁਕਾਬਲਾ!
ਬਾਬੂਸ਼ਾਹੀ ਬਿਊਰੋ
ਗੁਹਾਟੀ, 22 ਨਵੰਬਰ, 2025: ਭਾਰਤ (India) ਅਤੇ ਦੱਖਣੀ ਅਫ਼ਰੀਕਾ (South Africa) ਵਿਚਾਲੇ ਵਿਚਾਲੇ ਖੇਡੇ ਜਾਂ ਰਹੇ ਦੋ ਮੈਚਾਂ ਦੀ ਟੈਸਟ ਸੀਰੀਜ਼ ਦਾ ਦੂਜਾ ਅਤੇ ਫੈਸਲਾਕੁੰਨ ਮੁਕਾਬਲਾ ਅੱਜ (ਸ਼ੁੱਕਰਵਾਰ) ਗੁਹਾਟੀ (Guwahati) ਦੇ ਬਰਸਾਪਾਰਾ ਕ੍ਰਿਕਟ ਸਟੇਡੀਅਮ (Barsapara Cricket Stadium) ਵਿੱਚ ਖੇਡਿਆ ਜਾਵੇਗਾ। ਹਾਲਾਂਕਿ, ਇਸ ਮਹੱਤਵਪੂਰਨ ਮੁਕਾਬਲੇ ਤੋਂ ਪਹਿਲਾਂ ਮੇਜ਼ਬਾਨ ਟੀਮ ਨੂੰ ਇੱਕ ਤਗੜਾ ਝਟਕਾ ਲੱਗਾ ਹੈ। ਨਿਯਮਤ ਕਪਤਾਨ ਸ਼ੁਭਮਨ ਗਿੱਲ (Shubman Gill) ਸੱਟ ਕਾਰਨ ਬਾਹਰ ਹੋ ਗਏ ਹਨ, ਜਿਸ ਕਾਰਨ ਹੁਣ ਟੀਮ ਦੀ ਕਪਤਾਨੀ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ (Rishabh Pant) ਸੰਭਾਲਣਗੇ।
25 ਸਾਲਾਂ ਦਾ ਸੋਕਾ ਖ਼ਤਮ ਕਰਨਾ ਚਾਹੇਗਾ ਅਫ਼ਰੀਕਾ
ਇਸ ਮੁਕਾਬਲੇ ਵਿੱਚ ਦੋਵਾਂ ਟੀਮਾਂ ਲਈ ਦਾਅ ਬਹੁਤ ਉੱਚਾ ਹੈ। ਜਿੱਥੇ ਭਾਰਤ ਨੂੰ ਸੀਰੀਜ਼ ਡਰਾਅ ਕਰਵਾਉਣ ਲਈ ਹਰ ਹਾਲ ਵਿੱਚ ਜਿੱਤ ਦਰਜ ਕਰਨੀ ਪਵੇਗੀ, ਉੱਥੇ ਹੀ ਦੱਖਣੀ ਅਫ਼ਰੀਕਾ ਦੀਆਂ ਨਜ਼ਰਾਂ ਇਤਿਹਾਸ ਰਚਣ 'ਤੇ ਹਨ। ਜੇਕਰ ਦੱਖਣੀ ਅਫ਼ਰੀਕਾ ਟੀਮ ਇਹ ਮੈਚ ਜਿੱਤ ਜਾਂਦੀ ਹੈ, ਤਾਂ ਉਹ 25 ਸਾਲਾਂ ਵਿੱਚ ਪਹਿਲੀ ਵਾਰ ਭਾਰਤ ਵਿੱਚ ਕੋਈ ਟੈਸਟ ਸੀਰੀਜ਼ ਆਪਣੇ ਨਾਂ ਕਰੇਗੀ।
ਰਬਾਡਾ ਵੀ ਹੋਏ ਬਾਹਰ
ਸਿਰਫ਼ ਭਾਰਤ ਹੀ ਨਹੀਂ, ਸਗੋਂ ਦੱਖਣੀ ਅਫ਼ਰੀਕਾ ਦੀ ਟੀਮ ਵੀ ਸੱਟਾਂ ਤੋਂ ਪਰੇਸ਼ਾਨ ਹੈ। ਅਫ਼ਰੀਕੀ ਕਪਤਾਨ ਟੇਮਬਾ ਬਾਵੁਮਾ (Temba Bavuma) ਨੇ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਦੇ ਸਟਾਰ ਤੇਜ਼ ਗੇਂਦਬਾਜ਼ ਕਾਗਿਸੋ ਰਬਾਡਾ (Kagiso Rabada) ਜ਼ਖਮੀ ਹੋ ਕੇ ਇਸ ਮੈਚ ਤੋਂ ਬਾਹਰ ਹੋ ਗਏ ਹਨ। ਇਸ ਤੋਂ ਇਲਾਵਾ, ਸਾਈਮਨ ਹਾਰਮਰ (Simon Harmer) ਦੇ ਮੋਢੇ ਵਿੱਚ ਵੀ ਸੱਟ ਹੈ, ਜਿਸ ਕਾਰਨ ਉਨ੍ਹਾਂ ਦਾ ਖੇਡਣਾ ਸ਼ੱਕੀ ਮੰਨਿਆ ਜਾ ਰਿਹਾ ਹੈ।
ਪੰਤ 'ਤੇ ਵੱਡੀ ਜ਼ਿੰਮੇਵਾਰੀ
ਗਿੱਲ ਦੀ ਗੈਰ-ਮੌਜੂਦਗੀ ਵਿੱਚ ਕਪਤਾਨੀ ਦਾ ਭਾਰ ਰਿਸ਼ਭ ਪੰਤ (Rishabh Pant) ਦੇ ਮੋਢਿਆਂ 'ਤੇ ਆ ਗਿਆ ਹੈ। ਇਹ ਦੇਖਣਾ ਦਿਲਚਸਪ ਹੋਵੇਗਾ ਕਿ ਉਹ ਇਸ ਦਬਾਅ ਭਰੇ 'ਕਰੋ ਜਾਂ ਮਰੋ' ਵਾਲੇ ਮੈਚ ਵਿੱਚ ਟੀਮ ਦੀ ਅਗਵਾਈ ਕਿਵੇਂ ਕਰਦੇ ਹਨ ਅਤੇ ਕੀ ਉਹ ਭਾਰਤ ਨੂੰ ਸੀਰੀਜ਼ ਹਾਰਨ ਤੋਂ ਬਚਾ ਪਾਉਂਦੇ ਹਨ।