Chandigarh Police ਨਾਲ ਭਿੜਨ ਵਾਲੀ ਹਰਮਨਪ੍ਰੀਤ ਕੌਰ ਸ੍ਰੀ ਅਨੰਦਪੁਰ ਸਾਹਿਬ ਦੇ ਨੂਰਪੁਰ ਬੇਦੀ ਦੀ ਜੰਪਲ
ਆਪਣੇ ਵਿਦਿਆਰਥੀ ਹੱਕਾਂ ਖਾਤਰ ਲੜਨ ਲਈ ਸ਼ੋਸ਼ਲ ਮੀਡੀਆ ਤੇ ਛਾਈ, ਕਰਾਈ ਬੱਲੇ ਬੱਲੇ
ਬਾਂਹ ਛੱਡ ਮੇਰੀ,............... ਨਹੀਂ ਤਾਂ ਆਪਣਾ ਹਿਸਾਬ ਲਗਾ ਲਈ......
ਚੋਵੇਸ਼ ਲੁਟਾਵਾ
ਸ੍ਰੀ ਅਨੰਦਪੁਰ ਸਾਹਿਬ 11 ਨਵੰਬਰ 2025 :
ਪੰਜਾਬ ਯੂਨੀਵਰਸਿਟੀ (PU) ਵਿੱਚ ਸੈਨੇਟ ਚੋਣਾਂ ਦੀ ਮੰਗ ਨੂੰ ਲੈ ਕੇ ਚੱਲ ਰਹੇ 'PU ਬਚਾਓ ਮੋਰਚੇ' ਦੌਰਾਨ ਇੱਕ ਵਿਦਿਆਰਥਣ ਹਰਮਨਪ੍ਰੀਤ ਕੌਰ ਨੇ ਆਪਣੀ ਦਲੇਰੀ ਨਾਲ ਸੋਸ਼ਲ ਮੀਡੀਆ 'ਤੇ ਖੂਬ ਸੁਰਖੀਆਂ ਬਟੋਰੀਆਂ ਹਨ। ਯੂਨੀਵਰਸਿਟੀ ਦੇ ਗੇਟ 'ਤੇ ਚੰਡੀਗੜ੍ਹ ਦੀ ਲੇਡੀ ਪੁਲਿਸ ਨਾਲ ਹੋਈ ਝੜਪ ਦੀ ਉਸਦੀ ਤਸਵੀਰ ਅਤੇ ਵੀਡੀਓ 'ਝਾਂਸੀ ਦੀ ਰਾਣੀ' ਵਾਂਗ ਵਾਇਰਲ ਹੋਈ ਹੈ।
ਹਰਮਨਪ੍ਰੀਤ ਕੌਰ ਦਾ ਪਿਛੋਕੜ
ਮੂਲ ਸਥਾਨ: ਹਰਮਨਪ੍ਰੀਤ ਕੌਰ ਇਤਿਹਾਸਿਕ ਧਰਤੀ ਸ੍ਰੀ ਅਨੰਦਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਨੂਰਪੁਰ ਬੇਦੀ (ਹਲਕਾ ਰੂਪ ਨਗਰ) ਦੀ ਰਹਿਣ ਵਾਲੀ ਹੈ।
ਵਾਇਰਲ ਹੋਣ ਦਾ ਕਾਰਨ: "ਬਾਂਹ ਛੱਡ ਮੇਰੀ, ਆਪਣਾ ਹਿਸਾਬ ਲਾ ਲਈ"
ਹਰਮਨਪ੍ਰੀਤ ਕੌਰ ਦੀ ਚੰਡੀਗੜ੍ਹ ਪੁਲਿਸ ਨਾਲ ਝੜਪ ਉਸ ਸਮੇਂ ਹੋਈ, ਜਦੋਂ ਉਸ ਨੂੰ ਯੂਨੀਵਰਸਿਟੀ ਦੇ ਗੇਟ 'ਤੇ ਰੋਕਿਆ ਗਿਆ ਸੀ।
ਝਗੜੇ ਦਾ ਵੇਰਵਾ: ਉਸ ਨੇ ਦੱਸਿਆ ਕਿ ਪੁਲਿਸ ਨੇ ਉਸ ਨੂੰ ਅੰਦਰ ਦਾਖਲ ਨਹੀਂ ਹੋਣ ਦਿੱਤਾ, ਭਾਵੇਂ ਉਸਨੇ 20 ਵਾਰ ਆਪਣਾ ਆਈਡੀ ਕਾਰਡ ਦਿਖਾਇਆ ਅਤੇ ਪੁਲਿਸ ਨੇ ਖੁਦ ਇਸ ਨੂੰ ਚੈੱਕ ਕੀਤਾ।
ਦਲੇਰੀ ਵਾਲੇ ਸ਼ਬਦ: ਜਦੋਂ ਲੇਡੀ ਸਟਾਫ ਨੇ ਉਸ ਨਾਲ ਹੱਥੋਂ-ਪਾਈ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਉਸਦੇ ਮੂੰਹੋਂ ਇਹ ਸ਼ਬਦ ਨਿਕਲੇ, "ਬਾਂਹ ਛੱਡ ਮੇਰੀ... ਨਹੀਂ ਤਾਂ ਆਪਣਾ ਹਿਸਾਬ ਲਾ ਲਈ।"
ਉਸਨੇ ਇਕੱਲੀ ਹੀ ਆਪਣੇ ਵਿਦਿਆਰਥੀ ਹੱਕਾਂ ਦੀ ਆਵਾਜ਼ ਬੁਲੰਦ ਕੀਤੀ ਹੈ, ਜਿਸ ਤੋਂ ਬਾਅਦ ਉਸਦੀ ਦਲੇਰੀ ਨੂੰ ਸਲਾਮ ਕੀਤਾ ਜਾ ਰਿਹਾ ਹੈ ਅਤੇ ਕਈ ਨਿਊਜ਼ ਚੈਨਲਾਂ ਨੇ ਉਸਦੀ ਇੰਟਰਵਿਊ ਵੀ ਕਰਨੀ ਸ਼ੁਰੂ ਕਰ ਦਿੱਤੀ ਹੈ।