20.41 ਕਰੋੜ ਧੋਖਾਧੜੀ ਦਾ ਪਰਦਾਫਾਸ਼: ਸਾਈਬਰ ਕ੍ਰਾਈਮ ਸੈੱਲ ਵੱਲੋਂ 10 ਠੱਗ ਗ੍ਰਿਫਤਾਰ
ਦੀਦਾਰ ਗੁਰਨਾ
ਪਟਿਆਲਾ 2 ਜੁਲਾਈ 2025 : ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਪਟਿਆਲਾ ਨੇ ₹20.41 ਕਰੋੜ ਦੀ ਵਿੱਤੀ ਧੋਖਾਧੜੀ ਵਿੱਚ ਸ਼ਾਮਲ 10 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਇੱਕ ਵੱਡੀ ਠੱਗੀ ਰੈਕਟ ਦਾ ਪਰਦਾਫਾਸ਼ ਕੀਤਾ ਹੈ , ਇਹ ਸਾਰੀ ਕਾਰਵਾਈ ਕਈ ਰਾਜਾਂ ਵਿੱਚ ਤਾਲਮੇਲ ਕਰਕੇ ਅਤੇ ਤਕਨੀਕੀ ਜਾਂਚ ਰਾਹੀਂ ਕੀਤੀ ਗਈ ਹੈ , ਪੁਲਿਸ ਦੀ ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਇਹ ਗਿਰੋਹ ਦੇਸ਼ ਭਰ ਦੇ ਵੱਖ-ਵੱਖ 70 ਤੋਂ ਵੱਧ ਜ਼ਿਲ੍ਹਿਆਂ ਵਿੱਚ ਦਰਜ ਐਫ.ਆਈ.ਆਰਜ਼ ਵਿੱਚ ਲੋੜੀਂਦਾ ਸੀ , ਗਿਰੋਹ ਨੇ ਨਕਲੀ ਦਸਤਾਵੇਜ਼, ਬੈਂਕ ਅਕਾਊਂਟ, ਕ੍ਰੈਡਿਟ/ਡੈਬਿਟ ਕਾਰਡਾਂ ਅਤੇ ਮੋਬਾਈਲ ਨੰਬਰਾਂ ਦੀ ਵਰਤੋਂ ਕਰਕੇ ਸੈਂਕੜਿਆਂ ਲੋਕਾਂ ਨੂੰ ਵਿੱਤੀ ਢੰਗ ਨਾਲ ਠੱਗਿਆ.....
ਪੁਲਿਸ ਵੱਲੋਂ ਬਰਾਮਦ ਕੀਤੀ ਗਈਆਂ ਚੀਜ਼ਾਂ:
ਠੱਗੀ ਦਾ ਤਰੀਕਾ
ਇਹ ਗਿਰੋਹ ਲੋਕਾਂ ਨੂੰ ਜਾਲ ਵਿੱਚ ਫਸਾਉਣ ਲਈ ਕਈ ਤਰੀਕਿਆਂ ਦਾ ਉਪਯੋਗ ਕਰਦਾ ਸੀ:
-
ਨੌਕਰੀਆਂ ਦੇ ਨਕਲੀ ਵਾਅਦੇ
-
ਔਨਲਾਈਨ ਲੋਨ, ਇਨਾਮ ਜਾਂ ਕੈਸ਼ਬੈਕ ਜਿਵੇਂ ਠੱਗੀ ਵਾਲੇ ਲਿੰਕ
-
ਬੈਂਕ ਵੈਰੀਫਿਕੇਸ਼ਨ ਦੇ ਨਾਂ 'ਤੇ ਓਟੀਪੀ ਹਾਸਿਲ ਕਰਨਾ
-
ਨਕਲੀ ਕੰਪਨੀਆਂ ਰਾਹੀਂ ਖਾਤੇ ਖੋਲ੍ਹ ਕੇ ਪੈਸਾ ਲੁਟਣਾ
ਪੁਲਿਸ ਵੱਲੋਂ ਅਪੀਲ:
ਪਟਿਆਲਾ ਸਾਈਬਰ ਕ੍ਰਾਈਮ ਸੈੱਲ ਨੇ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ:
-
ਅਣਜਾਣ ਕਾਲਾਂ, ਲਿੰਕ ਜਾਂ ਵਾਅਦਿਆਂ ਤੋਂ ਸਾਵਧਾਨ ਰਹੋ।
-
ਆਪਣਾ ਓਟੀਪੀ, ਬੈਂਕ ਵੇਰਵੇ ਜਾਂ ਆਧਾਰ ਨੰਬਰ ਕਿਸੇ ਨਾਲ ਵੀ ਸਾਂਝੇ ਨਾ ਕਰੋ।
-
ਜੇਕਰ ਤੁਸੀਂ ਠੱਗੀ ਦਾ ਸ਼ਿਕਾਰ ਹੋ ਚੁੱਕੇ ਹੋ ਤਾਂ www.cybercrime.gov.in 'ਤੇ ਜਾਂ ਨਜ਼ਦੀਕੀ ਸਾਈਬਰ ਥਾਣੇ 'ਤੇ ਤੁਰੰਤ ਰਿਪੋਰਟ ਕਰੋ