10 ਕਿਲੋ ਹੈਰੋਇਨ ਸਮੇਤ ਦੋ ਸਮਗਲਰ ਕਾਬੂ
ਗੁਰਪ੍ਰੀਤ ਸਿੰਘ
- ਪਹਿਲਾਂ ਵੀ ਹਨ ਇਹਨਾਂ ਦੇ ਖਿਲਾਫ ਕਈ ਅਪਰਾਧਿਤ ਮਾਮਲੇ ਦਰਜ - ਪੁਲਸ ਕਮਿਸ਼ਨਰ ਅੰਮ੍ਰਿਤਸਰ
ਅੰਮ੍ਰਿਤਸਰ, 22 ਦਸੰਬਰ 2024 - ਅੰਮ੍ਰਿਤਸਰ ਦੀ ਪੁਲਿਸ ਨੂੰ ਉਸ ਵੇਲੇ ਵੱਡੇ ਸਫਲਤਾ ਹਾਸਿਲ ਹੋਈ ਜਦੋਂ ਉਹਨਾਂ ਵੱਲੋਂ ਦੋ ਸਮਗਲਰਾਂ ਨੂੰ ਗ੍ਰਿਫਤਾਰ ਕੀਤਾ ਗਿਆ। ਫੜੇ ਗਏ ਅਰੋਪੀਆਂ ਦਾ ਨਾਮ ਸੁਖਦੇਵ ਸਿੰਘ ਅਤੇ ਅਵਤਾਰ ਸਿੰਘ ਜੋ ਕਿ ਬਠਿੰਡਾ ਜੇਲ੍ਹ 'ਚ ਪਹਿਲਾਂ ਵੀ ਨਸ਼ੇ ਤਸਕਰੀ ਮਾਮਲੇ ਵਿੱਚ ਰਹਿ ਚੁੱਕੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਫੜੇ ਗਏ ਸਮਗਰਾ ਕੋਲ 10 ਕਿਲੋ ਗ੍ਰਾਮ ਹੈਰੋਇਨ ਬਰਾਮਦ ਹੋਈ ਹੈ ਅਤੇ ਪੁਲਿਸ ਦਾ ਕਹਿਣਾ ਹੈ ਕਿ ਇੱਕ ਵਿਅਕਤੀ ਜੋ ਇਸ ਵਿੱਚ ਡਰਾਈਵਰੀ ਦਾ ਕੰਮ ਵੀ ਕਰਦਾ ਹੈ। ਉਹਨਾਂ ਨੇ ਕਿਹਾ ਕਿ ਇਹਨਾਂ ਕੋਲੋਂ ਪਹਿਲਾਂ ਵੀ ਢਾਈ ਕਿਲੋ ਹੈਰੋਇਨ ਅਤੇ 65 ਲੱਖ ਦੇ ਕਰੀਬ ਡਰੱਗ ਮਣੀ ਬਰਾਮਦ ਹੋਈ ਸੀ। ਅਤੇ ਇਸ ਦੇ ਨਾਲ ਦੋ ਪਾਕਿਸਤਾਨੀ ਸਮਗਲਰ ਵੀ ਭਾਰਤ ਵਿੱਚ ਸ਼ਾਮਿਲ ਹੋਏ ਸਨ।
ਪੰਜਾਬ ਵਿੱਚ ਵੱਧ ਰਹੇ ਨਸ਼ੇ ਨੂੰ ਲੈ ਕੇ ਜਿੱਥੇ ਪੰਜਾਬ ਪੁਲਿਸ ਪੂਰੀ ਸਰਗਰਮ ਨਜ਼ਰ ਆ ਰਹੀ ਹੈ ਉੱਥੇ ਹੀ ਉਹਨਾਂ ਵੱਲੋਂ ਅੱਜ ਇੱਕ ਵਾਰ ਫਿਰ ਤੋਂ 10 ਕਿਲੋ ਗ੍ਰਾਮ ਹੈਰੋਇਨ ਨਾਲ ਦੋ ਆਰੋਪੀਆਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਹਾਸਿਲ ਕੀਤੀ ਹੈ। ਅਤੇ ਉਹਨਾਂ ਵੱਲੋਂ ਕਈ ਹਥਿਆਰ ਵੀ ਪਾਕਿਸਤਾਨ ਤੋਂ ਮਨਾਏ ਮੰਗਾਏ ਜਾ ਚੁੱਕੇ ਹਨ। ਪੁਲਿਸ ਦਾ ਕਹਿਣਾ ਹੈ ਕਿ ਬੀਤੇ ਦਿਨ ਬੇਸ਼ੱਕ ਅੰਮ੍ਰਿਤਸਰ ਦੇ ਵਿੱਚ ਚੋਣਾਂ ਸਨ ਲੇਕਿਨ ਇਸ ਦੇ ਦੌਰਾਨ ਵੀ ਉਹਨਾਂ ਵੱਲੋਂ ਪੁਲਿਸ ਵੱਲੋਂ ਪੈਨੀ ਨਜ਼ਰ ਬਣਾਈ ਰੱਖੀ ਗਈ ਸੀ ਜਿਸ ਦੌਰਾਨ ਇਹਨਾਂ ਦੋਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਇਹ ਪਹਿਲਾਂ ਬਠਿੰਡਾ ਜੇਲ ਦੇ ਵਿੱਚ ਦੋਨੋਂ ਬੰਦ ਸਨ ਅਤੇ ਇਸ ਦੌਰਾਨ ਉਹਨਾਂ ਕੋਲੋਂ ਪਹਿਲਾਂ ਵੀ ਢਾਈ ਕਿਲੋ ਗ੍ਰਾਮ ਹੈਰੋਇਨ ਤੇ 65 ਲੱਖ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਸੀ।
ਪੁਲਿਸ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਪੁਲਿਸ ਆਪਣੇ ਮੁਸਤੈਦੀ ਦੇ ਨਾਲ ਇਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਹ ਤਾਰੀਫ ਦੇ ਕਾਬਿਲ ਹੈ ਉਹਨਾਂ ਨੇ ਕਿਹਾ ਕਿ ਕਈ ਨੌਜਵਾਨਾਂ ਨੂੰ ਇਹ ਜਾਣ ਬੁਝ ਕੇ ਆਪਣੇ ਬਿਕਾਵੇ ਵਿੱਚ ਲਿਆਉਂਦੇ ਹਨ ਅਤੇ ਕੁਝ ਸਕਰੀਨਸ਼ੋਟ ਵਿਖਾ ਕੇ ਇਹਨਾਂ ਨੂੰ ਕੋਲੋਂ ਨਸ਼ਾ ਤਸਕਰੀ ਦਾ ਕੰਮ ਵੀ ਕਰਵਾਉਂਦੇ ਹਨ। ਉੱਥੇ ਇਹ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਦੋ ਪਾਕਿਸਤਾਨੀ ਤਸਕਰ ਵੀ ਇਸੇ ਦੇ ਦੌਰਾਨ ਹੀ ਫੜੇ ਗਏ ਸਨ ਜੋ ਕਿ ਭਾਰਤ ਦੀ ਜੇਲਾਂ ਚ ਬੰਦ ਹਨ। ਉਹ ਤੇ ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਵੱਲੋਂ ਧੁੰਦ ਅਤੇ ਅੰਧੇਰੀ ਰਤਨ ਦਾ ਫਾਇਦਾ ਚੁੱਕਦੇ ਹੋਏ ਆਪਣੇ ਗਲਤ ਮਸੂਬਿਆਂ ਨੂੰ ਕਾਮਯਾਬ ਕੀਤਾ ਜਾਂਦਾ ਹੈ ਹਾਲਾਂਕਿ ਬਾਰਡਰ ਤੇ ਕਈ ਨੌਜਵਾਨ ਜੋ ਕਿ ਇਹਨਾਂ ਦੀ ਦਲਦਲ ਵਿੱਚ ਫਸੇ ਹੋਏ ਹਨ ਉਹਨਾਂ ਨੂੰ ਲੈ ਕੇ ਜਲਦ ਮੀਟਿੰਗਾਂ ਵੀ ਕੀਤੀਆਂ ਜਾ ਸਕਦੀਆਂ ਹਨ ਅਤੇ ਉਹਨਾਂ ਨੂੰ ਇਹਨਾਂ ਦੇ ਸ਼ਿਕੰਜੇ ਸੋਦੂਰ ਕੀਤਾ ਜਾ ਸਕਦਾ ਹੈ।
ਇੱਥੇ ਦੱਸਣਯੋਗ ਹੈ ਕਿ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਿਲ ਹੋਈ ਜਦੋਂ ਉਹਨਾਂ ਵੱਲੋਂ 10 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਉੱਥੇ ਹੀ ਇਹਨਾਂ ਦੋਸ਼ੀਆਂ ਦੇ ਖਿਲਾਫ ਪਹਿਲਾਂ ਵੀ ਅਪਰਾਧਿਤ ਮਾਮਲੇ ਦਰਜ ਹਨ ਅਤੇ ਇਹਨਾਂ ਦੋਸ਼ੀਆਂ ਦਾ ਨਾਮ ਸੁਖਦੇਵ ਸਿੰਘ ਅਤੇ ਅਵਤਾਰ ਸਿੰਘ ਦੱਸੇ ਜਾ ਰਿਹਾ ਹੈ। ਜੋ ਕਿ ਨੌ ਸਾਲ ਬਾਅਦ ਜੇਲ ਚੋਂ ਬਾਹਰ ਨਿਕਲਦਾ ਦੌਰਾਨ ਫਿਰ ਨਸ਼ਾ ਤਸਕਰੀ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਉੱਥੇ ਅਸੀਂ ਇਹਨਾਂ ਕੋਲੋਂ ਪਹਿਲਾਂ ਵੀ ਪਿਸਤੋਲ ਅਤੇ ਭਾਰੀ ਮਾਤਰਾ ਚ ਪੈਸੇ ਅਤੇ ਢਾਈ ਕਿਲੋ ਦੇ ਹੈਰੋਇਨ ਵੀ ਬਰਾਮਦ ਕੀਤੀ ਗਈ ਸੀ। ਹੁਣ ਵੇਖਣਾ ਹੋਵੇਗਾ ਕਿ ਪੁਲਿਸ ਵੱਲੋਂ ਇਹਨਾਂ ਕੋਲੋਂ ਕੁਛ ਦੇ ਦੌਰਾਨ ਹੋਰ ਕਿਹੜੇ ਕਿਹੜੇ ਹੋਰ ਚੀਜ਼ਾਂ ਸਾਹਮਣੇ ਆਉਂਦੀਆਂ ਹਨ ਇਹ ਤਾਂ ਸਮਾਂ ਦੱਸੇਗਾ ਲੇਕਿਨ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ।