← ਪਿਛੇ ਪਰਤੋ
ਹਿਮਾਚਲ ਪ੍ਰਦੇਸ਼ ’ਚ ਹੜ੍ਹਾਂ ਨਾਲ ਮਰਨ ਵਾਲਿਆਂ ਦੀ ਗਿਣਤੀ 20 ਤੋਂ ਟੱਪੀ, 34 ਲਾਪਤਾ ਸ਼ਿਮਲਾ, 2 ਜੁਲਾਈ, 2025: ਹਿਮਾਚਲ ਪ੍ਰਦੇਸ਼ ਵਿਚ ਹੜ੍ਹਾਂ ਤੇ ਬੱਦਲ ਫਟਣ ਦੀਆਂ ਘਟਨਾਵਾਂ ਵਿਚ ਮਰਨ ਵਾਲਿਆਂ ਦੀ ਗਿਣਤੀ 20 ਤੋਂ ਟੱਪ ਗਈ ਹੈ ਜਦੋਂ ਕਿ 34 ਤੋਂ ਵੱਧ ਵਿਅਕਤੀ ਲਾਪਤਾ ਹਨ। ਬੀਤੇ ਕੱਲ੍ਹ ਹੀ ਮੰਡੀ ਵਿਚ ਬੱਦਲ ਫਟਣ ਤੇ ਭਾਰੀ ਬਰਸਾਤਾਂ ਨਾਲ 5 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 5 ਹੋਰ ਜ਼ਖ਼ਮੀ ਹੋ ਗਏ ਤੇ 16 ਵਿਅਕਤੀ ਲਾਪਤਾ ਹਨ। ਪੰਜ ਮੌਤਾਂ ਵਿਚ ਦੋ ਮੌਤਾਂ ਬਾਡਾ, ਦੋ ਤਲਵਾੜਾ ਅਤੇ ਇਕ ਪੁਰਾਣੇ ਬਜ਼ਾਰ ਵਿਚ ਹੋਈਆਂ ਹਨ। ਇਕੱਲੇ ਮੰਡੀ ਵਿਚ ਹੁਣ ਤੱਕ ਬੱਦਲ ਫਟਣ ਦੀਆਂ 10 ਤੋਂ ਜ਼ਿਆਦਾ ਘਟਨਾਵਾਂ ਵਾਪਰ ਚੁੱਕੀਆਂ ਹਨ।
Total Responses : 486